
ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਜਿਹੜੇ ਮਾਨਸੀ ਸ਼ਰਮਾ ਦੇ ਨਾਲ 21 ਫਰਵਰੀ ਨੂੰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਨੇ। ਜਿਸ ਤੋਂ ਬਾਅਦ ਮਾਨਸੀ ਨੇ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ। ਮਾਨਸੀ ਨੇ ਦੋ ਵੀਡੀਓ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹਨਾਂ ਦੇ ਨਾਲ ਯੁਵਰਾਜ ਹੰਸ ਤੋਂ ਇਲਾਵਾ ਪੂਰਾ ਸਹੁਰਾ ਪਰਿਵਾਰ ਨਜ਼ਰ ਆ ਰਿਹਾ ਹੈ।
View this post on Instagram
ਹੋਰ ਵੇਖੋ:ਬੱਚਿਆਂ ਵਾਂਗ ਮਸਤੀ ਕਰਦੇ ਨਜ਼ਰ ਆ ਰਹੇ ਨੇ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ, ਦੇਖੋ ਵੀਡੀਓ
ਇਹਨਾਂ ਵੀਡੀਓਜ਼ ‘ਚ ਪੰਜਾਬ ਦੇ ਦਿੱਗਜ ਗਾਇਕ ਕਲਾਕਾਰ ਹੰਸ ਰਾਜ ਹੰਸ ਆਪਣੀ ਮਿੱਠੀ ਆਵਾਜ਼ ਦੇ ਨਾਲ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਹੰਸ ਰਾਜ ਹੰਸ ਦੇ ਇਸ ਗੀਤ ਉੱਤੇ ਪੂਰਾ ਪਰਿਵਾਰ ਨੱਚਦਾ ਨਜ਼ਰ ਆ ਰਿਹਾ ਹੈ।
View this post on Instagram
Mehndi Uttar gayee ????? @tiktokindia #newlywed #life #sindoor ??
ਮਾਨਸੀ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਤੇ ਆਪਣੇ ਵਿਆਹ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਨੇ। ਮਾਨਸੀ ਉੱਤੇ ਟਿਕ ਟੋਕ ਦਾ ਜਾਦੂ ਛਾਇਆ ਹੋਇਆ ਹੈ। ਉਹਨਾਂ ਨੇ ਆਪਣੀ ਇੱਕ ਨਵੀਂ ਵੀਡੀਓ ਪਾਈ ਹੈ ਜਿਸ ਨੂੰ ਉਹਨਾਂ ਨੇ ਪਾਲੀਵੁੱਡ ਦੇ ਫੇਮਸ ਗੀਤ ਲੈ ਜੱਟਾ ਖਿੱਚ ਸੈਲਫੀ ਉੱਤੇ ਬਣਾਇਆ ਹੋਇਆ ਹੈ। ਇਸ ਵੀਡੀਓ ‘ਚ ਉਹ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ। ਸਰੋਤਿਆਂ ਨੂੰ ਮਾਨਸੀ ਦੀ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਇਸ ਤੋਂ ਇਲਾਵਾ ਮਾਨਸੀ ਨੇ ਆਪਣੀ ਇੱਕ ਬਹੁਤ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਨੇ ਬੜੀ ਪਿਆਰੀ ਕੈਪਸ਼ਨ ਲਿਖੀ ਹੈ, ‘ਦੇਵਰਾਣੀ ਜੇਠਾਣੀ ਐਂਡ ਸਾਸੁ ਮਾਂ..।’ ਫੈਨਜ਼ ਨੂੰ ਉਹਨਾਂ ਦੀ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ।
View this post on Instagram
Devrani Jaithani @ajitmehndi n Saasu maa?? #wedding #celeberations #happiness ??