ਮਾਨਸੀ ਸ਼ਰਮਾ ਨੂੰ ਯਾਦ ਆਇਆ ਆਪਣਾ ਵਿਆਹ ਵਾਲਾ ਦਿਨ, ਪਤੀ ਯੁਵਰਾਜ ਹੰਸ ਦੇ ਨਾਲ ਸ਼ੇਅਰ ਕੀਤੇ ਵਿਆਹ ਦੇ ਅਣਦੇਖੇ ਪਲ

By  Lajwinder kaur July 13th 2022 05:32 PM -- Updated: July 13th 2022 04:48 PM

ਟੀਵੀ ਜਗਤ ਦੀ ਨਾਮੀ ਅਦਾਕਾਰਾ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਵਿਆਹ ਦੇ ਪ੍ਰੋਗਰਾਮ ਤੋਂ ਵਾਇਰਲ ਹੋਈਆਂ ਸ਼ਾਹਿਦ ਕਪੂਰ ਦੀਆਂ ਪਰਿਵਾਰਕ ਤਸਵੀਰਾਂ, ਬੇਟੇ ਜ਼ੈਨ ਤੇ ਧੀ ਮੀਸ਼ਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

mansi sharma and yuvraj hans

ਅਦਾਕਾਰਾ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੇ ਅਣਦੇਖੇ ਪਲਾਂ ਨੂੰ ਸਾਂਝਾ ਕੀਤਾ। ਇਸ ਵੀਡੀਓ ‘ਚ ਮਾਨਸੀ ਅਤੇ ਯੁਵਰਾਜ ਦੇ ਵਿਆਹ ਅਤੇ ਹਨੀਮੂਨ ਦੇ ਪਿਆਰੇ ਤੇ ਕਿਊਟ ਪਲਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਸ਼ਮਸ਼ੇਰਾ ਫ਼ਿਲਮ ਦੇ ਫਿਤੂਰ ਗੀਤ ਦੇ ਨਾਲ ਅਪਲੋਡ ਕੀਤਾ ਹੈ, ਜੋ ਕਿ ਇਸ ਵੀਡੀਓ ਨੂੰ ਚਾਰ ਚੰਨ ਲਗਾ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of mansi and yuvraj hans wedding time

ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਉਹ ‘ਛੋਟੀ ਸਰਦਾਰਨੀ’ ਸੀਰੀਅਲ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਹੈ। ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮੀ ਇੰਡਸਟਰੀ ਦੀਆਂ  ਕਈ ਸੁਪਰ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।

mansi sharma And yuvraj hans

ਅਦਾਕਾਰੀ ਦੇ ਨਾਲ ਉਹ ਗਾਇਕੀ ਕਾਫੀ ਐਕਟਿਵ ਹਨ। ਉਹ ਸਮੇਂ-ਸਮੇਂ ਤੇ ਆਪਣੇ ਸਿੰਗਲ ਟਰੈਕਸ ਰਿਲੀਜ਼ ਕਰਦੇ ਰਹਿੰਦੇ ਹਨ। ਉਹ ਅਖੀਰਲੀ ਵਾਰ ਯਾਰ ਅਣਮੁੱਲੇ ਰਿਟਰਨਜ਼ ‘ਚ ਨਜ਼ਰੇ ਆ ਸੀ। ਇਸ ਤੋਂ ਇਲਾਵਾ ਉਹ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਗਾਇਕੀ ਵਾਲੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਦੱਸ ਦਈਏ ਸਾਲ 2019 ‘ਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਵਿਆਹ ਹੋਇਆ ਸੀ। ਸਾਲ 2020 ‘ਚ ਮਾਨਸੀ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਰੇਦਾਨ ਰੱਖਿਆ ਹੈ।

 

 

View this post on Instagram

 

A post shared by Mansi Sharma (@mansi_sharma6)

Related Post