ਹੇਮਾ ਮਾਲਿਨੀ (Hema Malini) ਤੇ ਮਨੋਜ ਕੁਮਾਰ (manoj kumar) ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਕੀਤੀਆਂ ਹਨ । ਫ਼ਿਲਮ ਸੰਨਿਆਸੀ, ਦਸ ਨੰਬਰੀ ਅਤੇ ਕ੍ਰਾਂਤੀ ਉਹ ਫ਼ਿਲਮਾਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ । ਸਾਲ 1981 ਵਿੱਚ ਫ਼ਿਲਮ ਕ੍ਰਾਂਤੀ ਰਿਲੀਜ਼ ਹੋਈ ਸੀ, ਇਹ ਫ਼ਿਲਮ ਉਸ ਸਮੇਂ ਦੀ ਹਿੱਟ ਫ਼ਿਲਮ ਸੀ । ਇਸ ਫ਼ਿਲਮ ਦੀ ਜਦੋਂ ਸ਼ੂਟਿੰਗ ਚੱਲ ਰਹੀ ਸੀ ਉਸ ਸਮੇਂ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ । ਫ਼ਿਲਮ ਦਾ ਨਾਂਅ ਸੀ ‘ਰਜ਼ੀਆ ਸੁਲਤਾਨਾ’ । ਹੇਮਾ (Hema Malini) ਨੂੰ ਲੱਗਦਾ ਸੀ ਕਿ ਇਹ ਫ਼ਿਲਮ ਬਹੁਤ ਹਿੱਟ ਸਾਬਿਤ ਹੋਵੇਗੀ, ਇਸ ਲਈ ਹੇਮਾ ਮਾਲਿਨੀ ਮਨੋਜ ਕੁਮਾਰ ਦੀ ਫ਼ਿਲਮ ਤੇ ਜਲਦਬਾਜ਼ੀ ਕਰਦੀ ਕਿਉਂਕਿ ਉਹਨਾਂ ਨੇ ਰਜ਼ੀਆ ਸੁਲਤਾਨਾ ਦੇ ਸੈੱਟ ਤੇ ਜਾਣਾ ਹੁੰਦਾ ਸੀ ।
Pic Courtesy: Instagram
ਹੋਰ ਪੜ੍ਹੋ :
ਐਸ਼ਵਰਿਆ ਰਾਏ ਦੀ ਧੀ ਦਾ ਪੁਰਾਣਾ ਡਾਂਸ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ‘ਤੇ, ਰਣਵੀਰ ਸਿੰਘ ਦੇ ਗੀਤ ‘ਆਪਣਾ ਟਾਈਮ ਆਏਗਾ’ ‘ਤੇ ਥਿਰਕਦੀ ਆ ਰਹੀ ਹੈ ਨਜ਼ਰ
Pic Courtesy: Instagram
ਇਸ ਤਰ੍ਹਾਂ ਕਈ ਵਾਰ ਹੋਇਆ ਹੇਮਾ ਕ੍ਰਾਂਤੀ ਦੇ ਸੈੱਟ ਤੇ ਹਫੜਾ-ਦਫੜੀ ਮਚਾਉਂਦੀ ਸੀ ਤੇ ਕਹਿੰਦੀ ਸੀ ਕਿ ਉਸ ਦਾ ਸ਼ਾਟ ਪਹਿਲਾਂ ਨਿਪਟਾ ਦਿੱਤਾ ਜਾਵੇ । ਮਨੋਜ ਕੁਮਾਰ ਹੇਮਾ ਦੇ ਇਸ ਰਵੱਈਏ ਤੋਂ ਪਰੇਸ਼ਾਨ ਹੋ ਗਏ ਸਨ । ਮਨੋਜ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਸਨ । ਉਹਨਾਂ ਨੇ ਹੇਮਾ ਨੂੰ ਕੁਝ ਨਹੀਂ ਕਿਹਾ ਪਰ ਉਹਨਾਂ ਨੇ ਹੇਮਾ ਨੂੰ ਸਬਕ ਜ਼ਰੂਰ ਸਿਖਾਇਆ । ਇੱਕ ਦਿਨ ਹੇਮਾ ਮਾਲਿਨੀ ਨੇ ਮਨੋਜ (manoj kumar) ਨੂੰ ਕਿਹਾ ਕਿ ਉਹ ਮੇਰਾ ਸ਼ਾਟ ਪਹਿਲਾਂ ਰੈਡੀ ਕਰਵਾ ਦੇਣ, ਮੈਂ ਜਾਣਾ ਹੈ । ਇਹ ਸੁਣਕੇ ਹੀ ਮਨੋਜ ਨੇ ਕਿਹਾ ਠੀਕ ਹੈ 5 ਮਿੰਟ ਰੁਕੋ ।
Pic Courtesy: Instagram
ਹੇਮਾ ਖੁਸ਼ ਹੋ ਗਈ ਤੇ ਸੀਟ ਤੇ ਬੈਠ ਕੇ ਇੰਤਜ਼ਾਰ ਕਰਨ ਲੱਗੀ, ਇਹ ਇੰਤਜ਼ਾਰ ਲੰਮਾ ਹੁੰਦਾ ਗਿਆ ਕਈ ਘੰਟੇ ਬੀਤਣ ਤੋਂ ਬਾਅਦ ਜਦੋਂ ਹੇਮਾ ਗੁੱਸੇ ਵਿੱਚ ਮਨੋਜ ਕੋਲ ਗਈ ਤਾਂ ਉਹ ਫ਼ਿਲਮ ਦੇ ਅਗਲੇ ਸ਼ਾਟ ਦੀ ਸ਼ੂਟਿੰਗ ਕਰ ਰਹੇ ਸਨ । ਇਹ ਦੇਖ ਕੇ ਹੇਮਾ ਮਾਲਿਨੀ (Hema Malini) ਉਥੋ ਰਜ਼ੀਆ ਸੁਲਤਾਨਾ ਦੇ ਸੈੱਟ ਤੇ ਚਲੀ ਗਈ । ਹੇਮਾ ਨੇ ਪੂਰੀ ਕਹਾਣੀ ਰਜ਼ੀਆ ਸੁਲਤਾਨਾ ਦੇ ਡਾਇਰੈਕਟਰ ਨੂੰ ਸੁਣਾਈ । ਡਾਇਰੈਕਟਰ ਨੇ ਮਨੋਜ ਨੂੰ ਫੋਨ ਕਰਕੇ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਮਨੋਜ (manoj kumar) ਨੇ ਕਿਹਾ ਕਿ ਜੇ ਹੇਮਾ ਨੇ ਸਾਨੂੰ ‘ਕ੍ਰਾਂਤੀ’ ਦੇ ਲਈ ਡੇਟ ਦਿੱਤੀ ਹੈ ਤਾਂ ਉਹ ਦੂਸਰੀ ਫ਼ਿਲਮ ਕਿਉਂ ਕਰ ਰਹੀ ਹੈ । ਮਨੋਜ ਕੁਮਾਰ ਦੀ ਇਹ ਗੱਲ ਸੁਣਕੇ ਡਾਇਰੈਕਟਰ ਸ਼ਾਂਤ ਹੋ ਕੇ ਬੈਠ ਗਿਆ ।