ਅਦਾਕਾਰੀ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੇ ਮਨੋਜ ਵਾਜਪੇਈ, ਇਸ ਵਜ੍ਹਾ ਕਰਕੇ ਕਰਨਾ ਚਾਹੁੰਦੇ ਸਨ ਖੁਦਕੁਸ਼ੀ

By  Rupinder Kaler March 18th 2020 04:58 PM

ਮਨੋਜ ਵਾਜਪੇਈ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ਪਰ ਇੱਕ ਅਜਿਹਾ ਸਮਾਂ ਸੀ ਜਦੋਂ ਉਹ ਅਦਾਕਾਰੀ ਛੱਡ ਕੇ ਖੁਦਕੁਸ਼ੀ ਕਰਨ ਬਾਰੇ ਸੋਚਦੇ ਸਨ । ਅਜਿਹਾ ਉਹਨਾਂ ਨੇ ਕਿਉਂ ਸੋਚਿਆ ਇਸ ਦਾ ਖੁਲਾਸਾ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਬਿਹਾਰ ਤੇ ਨੇਪਾਲ ਦੇ ਬਾਰਡਰ ਤੇ ਵੱਸੇ ਇੱਕ ਪਿੰਡ ਦਾ ਬੱਚਾ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਬਾਰੇ ਸੋਚਦਾ ਸੀ । ਬੇਲਵਾ ਪਿੰਡ ਦਾ ਰਹਿਣ ਵਾਲਾ ਬੱਚਾ ਕੋਈ ਹੋਰ ਕੋਈ ਨਹੀਂ ਸੀ ਬਲਕਿ ਮਨੋਜ ਵਾਜਪੇਈ ਸੀ ।

https://www.instagram.com/p/B9q8QmkHMPa/

17 ਸਾਲ ਦੀ ਉਮਰ ਵਿੱਚ ਮਨੋਜ ਨੇ ਇੱਕ ਸਕੂਲ ਵਿੱਚ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਉਸ ਸਮਂੇ ਮਨੋਜ ਨਸੀਰੂਦੀਨ ਸ਼ਾਹ ਤੇ ਰਾਜ ਬੱਬਰ ਦੀ ਇੰਟਰਵਿਊ ਅਖ਼ਬਾਰ ਵਿੱਚ ਪੜ੍ਹਦੇ ਹੁੰਦੇ ਸਨ ਤੇ ਇਹਨਾਂ ਦੋਹਾਂ ਤੋਂ ਪ੍ਰੇਰਿਤ ਹੋ ਕੇ ਉਹ ਦਿੱਲੀ ਆ ਗਏ । ਇੱਥੇ ਉਹਨਾਂ ਨੇ ਚਾਰ ਵਾਰ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਦਾਖਲਾ ਲੈਣ ਲਈ ਅਪਲਾਈ ਕੀਤਾ ਪਰ ਹਰ ਵਾਰ ਉਹ ਰਿਜੈਕਟ ਹੋ ਗਏ ।

https://www.instagram.com/p/B8vQGGRnErW/

ਇਸ ਵਜ੍ਹਾ ਕਰਕੇ ਉਹ ਅੰਦਰੋ ਅੰਦਰ ਏਨਾਂ ਟੁੱਟ ਗਏ ਕਿ ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ ।ਇਸ ਸਭ ਦੇ ਚਲਦੇ ਉਹਨਾਂ ਨੂੰ ਕਿਸੇ ਨੇ ਨੁੱਕੜ ਨਾਟਕ ਕਰਨ ਦੀ ਸਲਾਹ ਦਿੱਤੀ । ਮਨੋਜ ਨੂੰ ਇਹ ਆਈਡੀਆ ਏਨਾਂ ਪਸੰਦ ਆਇਆ ਕਿ ਉਹ ਨੁੱਕੜ ਨਾਟਕ ਕਰਨ ਲੱਗੇ । ਇਸ ਕੰਮ ਨਾਲ ਉਹਨਾਂ ਨੂੰ ਬਹੁਤ ਸਕੂਨ ਮਿਲਦਾ ਸੀ ਤੇ ਖੁਦਕੁਸ਼ੀ ਕਰਨ ਦਾ ਖਿਆਲ ਉਹਨਾਂ ਨੇ ਛੱਡ ਦਿੱਤਾ ।

https://www.instagram.com/p/B77hcbTnYLS/

ਇਸ ਤੋਂ ਬਾਅਦ ਉਹ ਗੈ੍ਰਜੂਏਸ਼ਨ ਦੀ ਪੜ੍ਹਾਈ ਕਰਨ ਲਈ ਅਲੀਗੜ੍ਹ ਯੂਨੀਵਰਸਿਟੀ ਚਲੇ ਗਏ । ਇੱਥੇ ਉਹਨਾਂ ਦੀ ਮੁਲਾਕਾਤ ਫੇਮਸ ਡਾਇਰੈਕਟਰ ਅਨੁਭਵ ਸਿਨ੍ਹਾ ਨਾਲ ਹੋ ਗਈ । ਅਨੁਭਵ ਦੇ ਇੱਕ ਨਾਟਕ ਵਿੱਚ ਮਨੋਜ ਨੇ ਕੰਮ ਕੀਤਾ ਸੀ ।

https://www.instagram.com/p/B6xldjAnZFi/

ਇਸ ਤੋਂ ਬਾਅਦ ਉਹਨਾਂ ਨੇ ਕਾਫੀ ਸ਼ੰਘਰਸ ਕੀਤਾ । ਗੋਵਿੰਦ ਨਿਹਲਾਨੀ ਦੀ ਫ਼ਿਲਮ ਦ੍ਰੋਹਕਾਲ ਵਿੱਚ ਉਸ ਨੇ ਛੋਟਾ ਜਿਹਾ ਰੋਲ ਕੀਤਾ । ਸ਼ੇਖਰ ਕਪੂਰ ਦੀ ਫ਼ਿਲਮ ਬੈਂਡਿਟ ਕਵੀਨ ਵਿੱਚ ਉਹਨਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਗਈ । ਪਰ ਅਸਲ ਪਹਿਚਾਣ ਮਿਲੀ ਫ਼ਿਲਮ ਸੱਤਿਆ ਨਾਲ ।

Related Post