ਵਾਰਿਸ ਭਰਾ ਜਿੱਥੇ ਪੰਜਾਬ 'ਚ ਆਪਣੀ ਗਾਇਕੀ ਕਰਕੇ ਮਸ਼ਹੂਰ ਨੇ ਉੱਥੇ ਹੀ ਉਨ੍ਹਾਂ ਨੇ ਵਿਦੇਸ਼ਾਂ 'ਚ ਵੀ ਉਨ੍ਹਾਂ ਦੀ ਗਾਇਕੀ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ । ਕੈਨੇਡਾ ਦੇ ਵੈਨਕੁਵਰ ਸ਼ਹਿਰ 'ਚ ਤਿੰਨਾਂ ਭਰਾਵਾਂ ਨੇ ਆਪਣੇ ਗੀਤਾਂ Song ਰਾਹੀਂ ਸਮਾਂ ਬੰਨਿਆ । ਵਾਰਿਸ ਭਰਾਵਾਂ ਦੇ ਇਸ ਸ਼ੋਅ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਰਹੇ ।
ਵੈਨਕੂਵਰ 'ਚ ਵਾਰਿਸ ਭਰਾਵਾਂ ਦੀ ਗਾਇਕੀ ਦਾ ਕਰੇਜ਼ ਲੋਕਾਂ 'ਚ ਕਿੰਨਾ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਨ੍ਹਾਂ ਦਾ ਇਹ ਸ਼ੋਅ ਦੋ ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ ।ਦੱਸ ਦਈਏ ਕਿ 'ਪੰਜਾਬੀ ਵਿਰਸਾ' ਸ਼ੋਅ ਦੀ ਲੜੀ ਦਾ ਇਹ ਪੰਦਰਵਾਂ ਸਾਲ ਹੈ ।
ਇਸ ਸ਼ੋਅ ਦੌਰਾਨ ਜਦੋਂ ਮਨਮੋਹਨ ਵਾਰਿਸ Manmohan Waris ਨੇ ਹਰੀ ਸਿੰਘ ਨਲਵੇ ਦੀ ਬਹਾਦਰੀ ਦਾ ਕਿੱਸਾ ਸੁਣਾਇਆ ਤਾਂ ਸ਼ੋਅ 'ਚ ਮੌਜੂਦ ਲੋਕਾਂ ਦਾ ਜੋਸ਼ ਦੁੱਗਣਾ ਹੋ ਗਿਆ ।ਉੱਥੇ ਹੀ ਕਮਲਹੀਰ ਨੇ ਵੀ ਆਪਣੇ ਨਵੇਂ ਗੀਤ ਨਾਲ ਸ਼ੋਅ ਚ ਮੌਜੂਦਗੀ ਦਰਜ ਕਰਵਾਈ । ਸੰਗਤਾਰ ਨੇ ਤੂੰਬੀ ਦੀਆਂ ਧੁਨਾਂ ਨਾਲ ਸਰੋਤਿਆਂ ਨਾਲ ਸੁਰਾਂ ਦੀ ਸਾਂਝ ਪਾ ਕੇ ਸ਼ੇਅਰੋ ਸ਼ਾਇਰੀ ਨਾਲ ਸਮਾਂ ਬੰਨਿਆ । ਵੈਨਕੂਵਰ 'ਚ ਹੋਏ ਇਸ ਪ੍ਰੋਗਰਾਮ 'ਚ ਆਪਣੇ ਇਨ੍ਹਾਂ ਪਸੰਦੀਦਾ ਗਾਇਕਾਂ ਨੂੰ ਸੁਣਨ ਲਈ ਲੋਕ ਪੱਬਾਂ ਭਾਰ ਸਨ ਅਤੇ ਜਦੋਂ ਤਿੰਨਾਂ ਭਰਾਵਾਂ ਨੇ ਆਪਣੀ ਗਾਇਕੀ ਰਾਹੀਂ ਸ਼ੋਅ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਤਾਂ ਹਰ ਕਿਸੇ ਦੇ ਪੈਰ ਥਿਰਕਣ ਲੱਗ ਪਏ ।