ਹਾਲਾਂਕਿ ਜ਼ਿਆਦਾ ਲੋਕ ਸੋਚਦੇ ਹਨ ਕਿ ਪੈਸਾ ਅਤੇ ਸ਼ੁਹਰਤ ਹੀ ਸਫਲਤਾ ਹੈ, ਅਸਲ ਸਫਲਤਾ ਉਦੋਂ ਮਿਲਦੀ ਹੈ ਜਦੋਂ ਤੁਹਾਡੇ ਕੰਮ ਨੂੰ ਸਰਾਹਨਾ ਮਿਲੇ | ਇਹ ਗਾਇਕ-ਗੀਤਕਾਰ ਹੈਪੀ ਰਾਏਕੋਟੀ ਨਾਲ ਵੀ ਹੋਇਆ ਹੈ | ਹੈਪੀ ਨੂੰ ਉਨ੍ਹਾਂ ਦੇ ਕਾਵਿਕ ਸ਼ਬਦਾਂ ਲਈ ਜਾਣਿਆ ਜਾਂਦਾ ਹੈ | ਉਨ੍ਹਾਂ ਦੇ ਬੋਲ ਸਿੱਧੇ ਸੁਣਨ ਵਾਲੇ ਦੇ ਦਿਲ ਨੂੰ ਛੂ ਜਾਂਦੇ ਹਨ | ਹੈਪ੍ਪੀ ਦੇ ਸ਼ਬਦਾਂ ਨੂੰ ਦਿਲਜੀਤ ਦੋਸਾਂਝ, ਐਮੀ ਵਿਰਕ, ਮਿਸ ਪੂਜਾ, ਮਿਲਿੰਦ ਗਾਬਾ ਵਰਗੇ ਕਈ ਗਾਇਕ ਆਪਣੀ ਆਵਾਜ਼ ਦੇ ਚੁਕੇ ਹਨ |
ਇਸ ਵਾਰ ਇੱਕ ਲਿਵਿੰਗ ਲੇਜੇਂਡ ਉਨ੍ਹਾਂ ਦੇ ਬੋਲਾਂ ਨੂੰ ਆਪਣੀ ਆਵਾਜ਼ ਦੇਣਗੇ | ਮਨਮੋਹਨ ਵਾਰਿਸ ਜਿੰਨਾ ਨੇ ਸਾਨੂੰ 'ਕਿਤੇ ਕੱਲੀ ਬਹਿ ਕੇ ਸੋਚੀ', 'ਗਜਰੇ ਗੋਰੀ ਦੇ', 'ਦਿਲ ਵੱਟੇ ਦਿਲ' ਅਤੇ 'ਪੰਜਾਬ ਕਿਨੂੰ ਕਹਿੰਦੇ ਨੇ' ਵਰਗੇ ਹਿਟ ਗੀਤ ਦਿੱਤੇ, ਹੁਣ ਹੈਪ੍ਪੀ ਰਾਏਕੋਟੀ ਦਾ ਲਿਖਿਆ ਗੀਤ ਗਾਉਣਗੇ | ਇਹ ਇਕ ਸੈਡ ਰੋਮਾਂਟਿਕ ਗੀਤ ਹੋਵੇਗਾ | ਮਨਮੋਹਨ ਵਾਰਿਸ ਨੇ ਇਹ ਖ਼ਬਰ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕੀਤੀ ਤੇ ਦੱਸਿਆ ਕਿ ਉਹ ਜਲਦ ਹੀ ਹੈਪ੍ਪੀ ਰਾਏਕੋਟੀ ਦੇ ਲਿਖੇ ਗਾਣੇ ਦਾ ਵੀਡੀਓ ਰਿਲੀਜ਼ ਕਰਨਗੇ |
"Happy Raikoti de likhe sad song di video bahut jaldi "
ਹੈਪੀ ਰਾਏਕੋਟੀ ਇਸ ਪੋਸਟ ਨੂੰ ਪੜ੍ਹ ਬਹੁਤ ਖੁਸ਼ ਹੋਏ | ਉਨ੍ਹਾਂ ਨੇ ਵੀ ਇੰਸਟਾਗ੍ਰਾਮ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਗਾਇਕ ਤੇ ਗੀਤ ਸੁਣ ਉਹ ਲਿਖਣ ਜੋਗੇ ਹੋਏ, ਹੁਣ ਉਹ ਹੀ ਗਾਇਕ ਉਨ੍ਹਾਂ ਦੇ ਬੋਲਾਂ ਨੂੰ ਆਵਾਜ਼ ਦੇਉਣਗੇ |"
"Bahut Vaddi Gall Hundi Aa Jado Jinna Nu Sun Sun Ke Tuc Likhan Joge Hoye Hovo Te OhNa Di Awaaz Ch Thoda Geet Aave??
ਸਾਨੂੰ ਵੀ ਪੂਰੀ ਉਮੀਦ ਹੈ ਕਿ ਦੋਨਾਂ ਦੀ ਜੋੜੀ ਜ਼ਰੂਰ ਕਮਾਲ ਕਰੇਗੀ |