ਮਨਕਿਰਤ ਔਲਖ ਦਾ ਨਵਾਂ ਗੀਤ ‘ਕਾਲਜ’ ਯਾਦ ਕਰਵਾ ਰਿਹਾ ਹੈ ਸਭ ਨੂੰ ਕਾਲਜ ਦੇ ਦਿਨ, ਦੇਖੋ ਵੀਡੀਓ

ਹਰ ਇਨਸਾਨ ਦੀ ਜ਼ਿੰਦਗੀ ਚ ਕਾਲਜ ਵਾਲਾ ਸਮਾਂ ਖ਼ਾਸ ਅਹਿਮੀਆਤ ਰੱਖਦਾ ਹੈ। ਇੱਕ ਸਟੂਡੈਂਟ ਦੀ ਲਾਈਫ 'ਚ ਕਾਲਜ ਬਹੁਤ ਹੀ ਖੁਸ਼ਨੁਮਾ ਪਲਾਂ ਚੋਂ ਇੱਕ ਹੈ। ਜਿਸ ਦੇ ਚੱਲਦੇ ਕਈ ਨਾਮੀ ਗਾਇਕ ਕਾਲਜ ਲਾਈਫ ਨੂੰ ਲੈ ਕੇ ਕਈ ਗੀਤ ਗਾ ਚੁੱਕੇ ਹਨ। ਕਾਲਜ ਲਾਈਫ ਵਾਲੇ ਸਾਰੇ ਹੀ ਗੀਤ ਹਮੇਸ਼ਾਂ ਸਰੋਤਿਆਂ ਨੂੰ ਖੂਬ ਪਸੰਦ ਆਉਂਦੇ ਹਨ। ਲਓ ਜੀ ਇਸ ਵਾਰ ਪੰਜਾਬੀ ਸਿੰਗਰ ਮਨਕਿਰਤ ਔਲਖ ਜਿਹੜੇ ਆਪਣਾ ਨਵਾਂ ਗੀਤ ਕਾਲਜ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਹਨ।
View this post on Instagram
ਹੋਰ ਵੇਖੋ:ਕੇਸਰੀ ਫ਼ਿਲਮ ਦਾ ਰੋਮਾਂਟਿਕ ਗੀਤ ‘ਵੇ ਮਾਹੀ’ ਅਰਿਜੀਤ ਸਿੰਘ ਤੇ ਅਸੀਸ ਕੌਰ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ
ਮਨਕਿਰਤ ਔਲਖ ਦਾ ਗੀਤ ਰਿਲੀਜ਼ ਹੁੰਦਿਆਂ ਹੀ ਟਰੈਡਿੰਗ 'ਚ ਛਾ ਗਿਆ ਹੈ। ਕਾਲਜ ਗੀਤ ਦੇ ਬੋਲ ਨਾਮੀ ਗਾਇਕ ਅਤੇ ਗੀਤਕਾਰ ਸਿੰਘਾ ਨੇ ਲਿਖੇ ਹਨ। ਮਨਕਿਰਤ ਔਲਖ ਦੇ ਇਸ ਗੀਤ ਨੂੰ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ Robby Singh ਨੇ ਤਿਆਰ ਕੀਤਾ ਹੈ। ਵੀਡੀਓ 'ਚ ਦਰਸ਼ਕਾਂ ਵੱਲੋਂ ਤਿਆਰ ਕੀਤੀਆਂ ਵੀਡੀਓਜ਼ ਨੂੰ ਵੀ ਵਰਤਿਆ ਗਿਆ ਹੈ। ਗੀਤ ਨੂੰ ਮਨਕਿਰਤ ਔਲਖ ਦੇ ਆਫ਼ੀਸੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਮਨਕਿਰਤ ਔਲਖ ਪਹਿਲਾਂ ਵੀ ਬਹੁਤ ਸਾਰੇ ਗੀਤ ਜਿਵੇਂ ਬਦਨਾਮ, ਕਮਲੀ, ਚੂੜੇ ਵਾਲੀ, ਬੱਸ ਕਰ, ਖਿਆਲ, ਡਾਂਗ ਆਦਿ ਬਲਾਕਬਸਟਰ ਹਿੱਟ ਗਾਣਿਆਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।