ਮਨਕਿਰਤ ਔਲਖ ਦਾ ਇਹ ਗੀਤ 2017 'ਚ ਕੀਤਾ ਗਿਆ ਸੀ ਸ਼ੂਟ ਪਰ ਨਹੀਂ ਹੋਇਆ ਰਿਲੀਜ਼, ਹੁਣ ਸਾਹਮਣੇ ਆਈ ਵੀਡੀਓ
ਗਾਇਕ ਮਨਕਿਰਤ ਔਲਖ ਵੱਲੋਂ ਆਉਣੇ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਸਾਂਝਾ ਕੀਤਾ ਗਿਆ ਹੈ ਜਿਸ 'ਚ ਉਹਨਾਂ ਨੇ ਆਪਣੇ ਇੱਕ ਗੀਤ ਬਾਰੇ ਜ਼ਿਕਰ ਕੀਤਾ ਹੈ। ਮਨਕਿਰਤ ਦਾ ਕਹਿਣਾ ਹੈ ਕਿ ਇਹ ਗੀਤ ਉਹਨਾਂ ਨੇ 2017 'ਚ ਫ਼ਿਲਮਾਇਆ ਸੀ ਪਰ ਰਿਲੀਜ਼ ਨਹੀਂ ਕੀਤਾ ਗਿਆ ਹੈ। ਉਹਨਾਂ ਕੁਝ ਇਸ ਅੰਦਾਜ਼ 'ਚ ਦੱਸਿਆ ਹੈ 'ਕਰੋ ਜੀ ਚੈੱਕ 2017 'ਚ ਵਿਚ ਵੀਡੀਓ ਸ਼ੂਟ ਕੀਤਾ ਸੀ ਇਸ ਗੀਤ ਦਾ ਪਰ ਰਿਲੀਜ਼ ਨਹੀਂ ਕੀਤਾ ਸੀ, ਸੋ ਅੱਜ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਛੋਟੀ ਜਿਹੀ ਕਲਿੱਪ ਗਾਣੇ ਦੀ।'
View this post on Instagram
ਸੁਣਨ 'ਚ ਤਾਂ ਮਨਕਿਰਤ ਔਲਖ ਦਾ ਇਹ ਗੀਤ ਰੋਮਾਂਟਿਕ ਗੀਤ ਲੱਗ ਰਿਹਾ ਹੈ ਅਤੇ ਕਾਫੀ ਸ਼ਾਨਦਾਰ ਵੀ ਹੈ। ਹੁਣ ਇਹ ਗੀਤ ਕਿਉਂ ਰਿਲੀਜ਼ ਨਹੀਂ ਕੀਤਾ ਗਿਆ ਇਸ ਬਾਰੇ ਉਹਨਾਂ ਨੂੰ ਹੀ ਪਤਾ ਹੋਵੇਗਾ ਪਰ ਫੈਨਸ ਉਮੀਦ ਲਗਾ ਰਹੇ ਹਨ ਕਿ ਹੁਣ ਸ਼ਾਇਦ ਇਹ ਗੀਤ ਰਿਲੀਜ਼ ਕਰ ਦੇਣ।
ਹੋਰ ਵੇਖੋ : ‘ਸਾਹੋ’ ਫ਼ਿਲਮ ‘ਚ ਗੁਰੂ ਰੰਧਾਵਾ ਦਾ ਗੀਤ ‘ਏਨੀ ਸੋਹਣੀ’ ਪੰਜ ਭਾਸ਼ਾਵਾਂ ‘ਚ ਹੋਇਆ ਰਿਲੀਜ਼
ਮਨਕਿਰਤ ਔਲਖ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਬਲਾਕਬਸਟਰ ਗਾਣੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਜਿੰਨ੍ਹਾਂ ‘ਚ ਬਦਨਾਮ, ਕਮਲੀ, ਕਦਰ, ਖਿਆਲ, ਡਾਂਗ ਜੁਗਾੜੀ ਜੱਟ ਵਰਗੇ ਕਈ ਗਾਣੇ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਪੰਜਾਬ ਫਿਲਮ ‘ਮੈਂ ਤੇਰੀ ਤੂੰ ਮੇਰਾ’ ‘ਚ ਅਦਾਕਾਰੀ ਦੇ ਰੰਗ ਵੀ ਦਿਖਾ ਚੁੱਕੇ ਹਨ। ਇਹ ਫਿਲਮ ਰੌਸ਼ਨ ਪ੍ਰਿੰਸ ਨਾਲ ਸੀ ਜਿਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ।