ਗਿੱਪੀ ਗਰੇਵਾਲ ਝੱਲ ਰਹੇ ਨੇ ਸਿੰਮੀ ਚਾਹਲ ਦੇ ਕਰੰਟ ਵਰਗੇ ਨਖਰੇ, ਦੇਖੋ ਵੀਡੀਓ

ਲਓ ਜੀ, ਗਿੱਪੀ ਗਰੇਵਾਲ ਦੀ ਮੂਵੀ ‘ਮੰਜੇ ਬਿਸਤਰੇ 2’ ਦਾ ਦੂਜਾ ਗੀਤ ਕਰੰਟ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਕਰੰਟ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਮਸ਼ਹੂਰ ਸੰਗੀਤ ਨਿਰਦੇਸ਼ਕ ਜੱਸੀ ਕਟਿਆਲ ਨੇ ਤੇ ਗੀਤ ਦੇ ਬੋਲ ਫੇਮਸ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ।
View this post on Instagram
ਹੋਰ ਵੇਖੋ:ਗਿੱਪੀ ਗਰੇਵਾਲ ਵੱਲੋਂ ਫੈਨਜ਼ ਲਈ ਇੱਕ ਹੋਰ ਸੌਗਾਤ, ਨਵੀਂ ਮੂਵੀ ਦਾ ਕੀਤਾ ਐਲਾਨ
ਗੱਲ ਕਰਦੇ ਹਾਂ ਕਰੰਟ ਗੀਤ ਦੀ ਜਿਸ ਨੂੰ ਫ਼ਿਲਮ ਦੇ ਨਾਇਕ ਗਿੱਪੀ ਗਰੇਵਾਲ ਤੇ ਨਾਇਕਾ ਸਿੰਮੀ ਚਾਹਲ ਉੱਤੇ ਫਿਲਮਾਇਆ ਗਿਆ ਹੈ। ਕਰੰਟ ਗੀਤ ਬੀਟ ਸੌਂਗ ਹੈ ਤੇ ਗੀਤ ਦੀ ਵੀਡੀਓ ‘ਚ ਸਿੰਮੀ ਚਾਹਲ ਤੇ ਗਿੱਪੀ ਗਰੇਵਾਲ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ। ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਦਾ ਗੀਤ ਕਰੰਟ ਨੂੰ ਸਾਗਾ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਗਿੱਪੀ ਗਰੇਵਾਲ ਦੀ ਮੂਵੀ ‘ਮੰਜੇ ਬਿਸਤਰੇ 2’ ਜਿਹੜੀ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮੰਜੇ ਬਿਸਤਰੇ 2 ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ ਹੌਬੀ ਧਾਲੀਵਾਲ ਤੇ ਕਈ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ। ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤੀ ਮੂਵੀ ਮੰਜੇ ਬਿਸਤਰੇ 2 ਨੂੰ ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।