ਮਨਿੰਦਰ ਮੰਗਾ ਦਾ ਇਹ ਗਾਣਾ ਬਣਿਆ ਸੀ ਉਸ ਦੀ ਪਹਿਚਾਣ, ਅੱਜ ਵੀ ਹਨ ਕਈ ਗਾਣੇ ਹਿੱਟ

By  Rupinder Kaler February 19th 2019 06:41 PM -- Updated: April 10th 2019 06:26 PM

ਗਾਇਕ ਮਨਿੰਦਰ ਮੰਗਾ ਭਾਵਂੇ ਅੱਜ ਇਸ ਫਾਨੀ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦੇ ਗੀਤ ਮਨਿੰਦਰ ਮੰਗਾ ਨੂੰ ਅਮਰ ਕਰ ਗਏ ਹਨ । ਇਹਨਾਂ ਗਾਣਿਆਂ ਵਿੱਚ ਸਭ ਤੋਂ ਮਸ਼ਹੂਰ ਗਾਣਾ 'ਜਿਪਸੀ' ਸੀ । ਜਿਸ ਨੂੰ ਮੰਗਾ ਨੇ ਏਨਾ ਖੁੱਭ ਕੇ ਗਾਇਆ ਕਿ ਜਿਪਸੀ ਗੀਤ ਉਸ ਦੀ ਪਛਾਣ ਬਣ ਗਿਆ ਸੀ । ਮੰਗਾ ਜਦੋਂ ਹੀ ਸੱਭਿਆਚਾਰਕ ਮੇਲਿਆਂ ਦੀਆਂ ਸਟੇਜਾਂ ਉੱਤੇ ਹਾਜ਼ਰ ਹੁੰਦੇ ਸਨ ਤਾਂ ਉਹਨਾਂ ਨੂੰ ਚਾਹੁਣ ਵਾਲੇ ਮੰਗਾ ਨੂੰ ਜਿਪਸੀ ਗੀਤ ਹੀ ਸੁਨਾਉਣ ਦੀ ਫਰਮਾਇਸ਼ ਰੱਖਦੇ ।

https://www.youtube.com/watch?v=Wa0HQwBa-Aw

ਮਨਿੰਦਰ ਮੰਗਾ ਨੇ ਸੰਗੀਤ ਦਾ ਵੱਲ੍ਹ ਆਪਣੇ ਕਾਲਜ ਦੇ ਪ੍ਰੋ. ਸੁਨੀਲ ਸ਼ਰਮਾ ਤੇ ਮੈਡਮ ਨਿਵੇਦਿਤਾ ਤੋਂ ਸਿੱਖਿਆ ਸੀ । ਮਨਿੰਦਰ ਮੰਗਾ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭੰਗੜੇ ਦੀ ਟੀਮ ਨਾਲ ਲੋਕ ਬੋਲੀਆਂ ਪਾਉਂਦਾ ਪਾਉਂਦਾ ਸੰਗੀਤ ਦੇ ਰੰਗ ਵਿੱਚ ਇਸ ਤਰ੍ਹਾਂ ਰੰਗਿਆ ਗਿਆ ਕਿ ਉਸ ਨੇ ਆਪਣਾ ਜੀਵਨ ਹੀ ਪੰਜਾਬੀ ਸੰਗੀਤ ਜਗਤ ਨੂੰ ਸਮਰਪਿਤ ਕਰ ਦਿੱਤਾ ਸੀ।

 Maninder Manga | Family Maninder Manga| Family

ਮਨਿੰਦਰ ਮੰਗਾ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਮੰਗਾ ਦੀਆਂ ਦਰਜਨ ਦੇ ਕਰੀਬ ਕੈਸੇਟਾਂ ਮਾਰਕਿਟ ਵਿੱਚ ਆਈਆਂ aੁਹਨਾਂ ਦੀਆਂ ਹਿੱਟ ਕੈਸੇਟਾਂ ਵਿੱਚ ਸਭ ਤੋਂ ਪਹਿਲਾਂ 'ਸਹੁਰਿਆਂ ਦੀ ਮੁੰਦੀ', 'ਰੱਬ ਵੀ ਹੋ ਗਿਆ ਵੈਰੀ', 'ਪ੍ਰੀਤੀ', 'ਪੂਣੀਆਂ', 'ਪਤੰਗ', 'ਸਿਰਨਾਵੇਂ ਪਰੀਆਂ ਦੇ', 'ਲਲਕਾਰਾ', 'ਲੋਫਰ' ਆਉਂਦੀਆਂ ਹਨ ।

 Maninder Manga Maninder Manga

ਇਸ ਤੋਂ ਇਲਾਵਾ ਮੰਗਾ ਦੇ ਕਈ ਸਿੰਗਲ ਟਰੈਕ ਵੀ ਆਏ ਉਹਨਾਂ ਸਭ ਤੋਂ ਹਿੱਟ ਗਾਣਾ 'ਤੇਰੇ ਸਹੁਰਿਆਂ ਦੀ ਮੁੰਦੀ', 'ਬੇਬੇ ਕਹਿੰਦੀ ਘਰ ਬਹਿ ਕੇ ਕੱਢ ਚਾਦਰਾਂ', ਸਿਰਨਾਵੇਂ ਪਰੀਆਂ ਦੇ', 'ਮੈਂ ਤੇਰੀ ਹਾਂ ਸਰਦਾਰਾ ਵੇ…', 'ਸੋਫੀ ਨੂੰ ਜੀ ਜੀ ਕਰਦੀ' ਹਨ ।

https://www.youtube.com/watch?v=35vp-PEwON4

ਮਨਿੰਦਰ ਮੰਗਾ ਨੇ ਧਾਰਮਿਕ  ਗੀਤ ਵੀ ਬੜੀ ਸ਼ਰਧਾ ਨਾਲ ਗਾਏ ਸਨ ।  ਉਸ ਦੀ ਧਾਰਮਿਕ ਕੈਸੇਟ 'ਨੈਵਰ ਫੋਰਗੇਟ' ਵੀ ਮਾਰਕੀਟ ਵਿੱਚ ਆਈ ਸੀ। ਗੀਤ 'ਸ਼ੇਰਾਂ ਜਿਹੇ ਪੁੱਤ ਸੀ ਜਲਾਤੇ' ਰੱਬਾ ਦੱਸ ਉਦੋਂ ਕਿੱਥੇ ਸੀ', 'ਮਾਲਕਾ ਕਰ ਕਿਰਪਾ' ਹਨ। ਪੰਜਾਬੀ ਫ਼ਿਲਮ ' ਸੁੱਚੇ ਮੋਤੀ' ਰਾਹੀਂ ਵੀ ਮੰਗਾ ਵੱਡੇ ਪਰਦੇ 'ਤੇ ਹਾਜ਼ਰੀ ਲਾ ਚੁੱਕਿਆ ਸੀ।

https://www.youtube.com/watch?v=1Wn17rgphsM

ਮਨਿੰਦਰ ਮੰਗਾ ਦਾ ਸੰਗੀਤ ਨਾਲ ਏਨਾਂ ਪਿਆਰ ਸੀ ਕਿ ਉਹ ਅਕਸਰ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਮੌਤ ਤੋਂ ਬਾਅਦ ਵੀ ਸੰਗੀਤ ਦੀ ਸੇਵਾ ਦਾ ਮੌਕੇ ਮਿਲੇ ।ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਇਕ ਮਨਿੰਦਰ ਮੰਗਾ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੂੰ ਬਿਮਾਰੀ ਦੇ ਚੱਲਦਿਆਂ ਇਲਾਜ ਲਈ ਪੀ. ਜੀ. ਆਈ. ਵਿਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ।

 Maninder Manga | Family Maninder Manga | Family

ਉਹਨਾਂ ਨੂੰ ਜ਼ਿਗਰ ਵਿੱਚ ਤਕਲੀਫ ਸੀ ਜਿਸ ਕਰਕੇ ਉਹਨਾਂ ਨੂੰ ਪਹਿਲਾ ਸੁਨਾਮ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ, ਪਰ ਤਕਲੀਫ ਵੱਧਣ ਤੇ ਉਹਨਾਂ ਨੂੰ ਪੀਜੀਆਈ ਵਿਚ ਦਾਖਿਲ ਕਰਵਾਇਆ ਗਿਆ ਸੀ। ਮਨਿੰਦਰ ਮੰਗਾ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ।

Related Post