ਮਨਿੰਦਰ ਬੁੱਟਰ ਦੇ ਗਾਣੇ ‘ਜਮੀਲਾ’ ਉੱਤੇ ਇਸ ਕਿਊਟ ਬੱਚੀ ਦੀਆਂ ਅਦਾਵਾਂ ਨੇ ਲੁੱਟਿਆਂ ਮੇਲਾ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੋਈ ਹੈ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ਜਮੀਲਾ ਲੋਕਾਂ ਦੇ ਸਨਮੁਖ ਹੋਇਆ ਹੈ। ਸਖੀਆਂ ਗੀਤ ਤੋਂ ਬਾਅਦ ਮਨਿੰਦਰ ਬੁੱਟਰ ਦੇ ਇਸ ਗੀਤ ਨੂੰ ਵੀ ਰੱਜ ਕੇ ਪਿਆਰ ਮਿਲ ਰਿਹਾ ਹੈ।
View this post on Instagram
My morning is made! ?. Such a cutie pie! ?
ਹੋਰ ਵੇਖੋ:‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ‘ਚ ਇੱਕ ਕਿਊਟ ਜਿਹੀ ਬੱਚੀ ਉਨ੍ਹਾਂ ਦੇ ਨਵੇਂ ਗੀਤ ਜਮੀਲਾ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਬੱਚੀ ਦੀਆਂ ਅਦਾਵਾਂ ਨੇ ਸਭ ਨੂੰ ਖੂਬ ਪਸੰਦ ਆ ਰਹੀਆਂ ਹਨ। ਮਨਿੰਦਰ ਬੁੱਟਰ ਨੇ ਕੈਪਸ਼ਨ ‘ਚ ਲਿਖਿਆ ਹੈ, ‘My morning is made! .. Such a cutie pie!’। ਇਸ ਵੀਡੀਓ ਨੂੰ ਹੁਣ ਤੱਕ ਇੱਕ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਨੇ ਤੇ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ। ਮਨਿੰਦਰ ਬੁੱਟਰ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਸਖੀਆਂ, ਦਿਲ ਨੂੰ, ਯਾਰੀ, ਵਿਆਹ, ਇੱਕ ਇੱਕ ਪਲ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।