ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਨਿੰਦਰ ਬੁੱਟਰ ਦਾ ਨਵਾਂ ਗੀਤ ‘MOMBATIYAAN’, ਦੇਖੋ ਇਹ ਮਜ਼ੇਦਾਰ ਵੀਡੀਓ

ਸਖੀਆਂ, ਇੱਕ ਤੇਰਾ, ਲਾਰੇ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਗਾਇਕ ਮਨਿੰਦਰ ਬੁੱਟਰ ਆਪਣੇ ਨਵੀਂ ਮਿਊਜ਼ਿਕ ਐਲਬਮ ਤੋਂ ਠਾਹ-ਠਾਹ ਗੀਤ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ। ਜੀ ਹਾਂ ਮਨਿੰਦਰ ਬੁੱਟਰ ਦਾ ਨਵਾਂ ਗੀਤ ‘ਮੋਮਬੱਤੀਆਂ’ (Mombatiyaan) ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਿਆ ਹੈ। ਇਸ ਰੋਮਾਂਟਿਕ ਗੀਤ ਨੂੰ ਮਨਿੰਦਰ ਬੁੱਟਰ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਮਨਿੰਦਰ ਬੁੱਟਰ ਖੁਦ ਹੀ ਲਿਖੇ ਨੇ ਤੇ ਮਿਊਜ਼ਿਕ ਦਿੱਤਾ ਮਿਕਸ ਸਿੰਘ ਨੇ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਮਨਿੰਦਰ ਬੁੱਟਰ ਤੇ ਮਾਡਲ Samreen Kaur । ਗਾਣੇ ਦਾ ਵੀਡੀਓ Robby Singh ਵੱਲੋਂ ਡਾਇਰੈਕਟ ਕੀਤਾ ਗਿਆ ਹੈ। 3 ਮਿੰਟ 57 ਸਾਕਿੰਡ ਦਾ ਇਹ ਮਿਊਜ਼ਿਕ ਵੀਡੀਓ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਇਸ ਗਾਣੇ ਦਾ ਲੁਤਫ ਪ੍ਰਸ਼ਸੰਕ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਲੈ ਸਕਦੇ ਨੇ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।
ਦੱਸ ਦਈਏ ਇਹ ਗੀਤ ਵੀ ਮਨਿੰਦਰ ਬੁੱਟਰ ਦੀ ਮਿਊਜ਼ਿਕ ਐਲਬਮ ਜੁਗਨੀ ਤੋਂ ਹੀ । ਇਸ ਐਲਬਮ ਤੋਂ ਵੀ ਪਹਿਲਾਂ ਹੀ ਕਈ ਗੀਤ ਵਾਹ ਵਾਹੀ ਖੱਟ ਚੁੱਕੇ ਨੇ।