ਫ਼ਿਲਮ Thank God ਦਾ ਪਹਿਲਾ ਗੀਤ 'Manike' ਹੋਇਆ ਰਿਲੀਜ਼, ਨਜ਼ਰ ਆਈ ਸਿਧਾਰਥ ਮਲਹੋਤਰਾ ਤੇ ਨੌਰਾ ਫ਼ਤੇਹੀ ਦੀ ਕੈਮਿਸਟਰੀ

By  Pushp Raj September 16th 2022 01:20 PM -- Updated: September 16th 2022 01:44 PM

Film 'Thank God' Song 'Manike': ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਸਟਾਰਰ ਫ਼ਿਲਮ 'Thank God' ਜਲਦ ਹੀ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜਿੱਥੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫ਼ਿਲਮ ਵਿਵਾਦਾਂ ਦੇ ਵਿੱਚ ਘਿਰ ਗਈ ਹੈ, ਉੱਥੇ ਹੀ ਦੂਜੇ ਪਾਸੇ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਪਹਿਲਾ ਗੀਤ 'ਮਾਣੀਕੇ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Image Source : Youtube

3 ਮਿੰਟ ਦੇ ਇਸ ਗੀਤ ਵਿੱਚ ਨੌਰਾ ਫ਼ਤੇਹੀ ਤੇ ਸਿਧਾਰਥ ਮਲਹੋਤਰਾ ਦੀ ਜ਼ਬਰਦਸਤ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਜੁਬਿਨ ਨੌਟੀਆਲ, ਸੁਰਯਾ ਰਘੂਨਾਥਨ ਅਤੇ ਯੋਗੀਨੀ ਨੇ ਗਾਇਆ ਹੈ।

ਗੀਤ ਦਾ ਨਾਂਮ 'ਮਾਣੀਕੇ' ਹੈ, ਜਿਸ ਦੇ ਅਸਲੀ ਸੰਸਕਰਨ ਨੇ ਪਿਛਲੇ ਸਾਲ ਕਾਫੀ ਵਾਇਰਲ ਹੋਇਆ ਸੀ। ਇਹ ਇੱਕ ਸ਼੍ਰੀਲੰਕਾਈ ਗੀਤ ਹੈ। ਜੋ ਕਿ ਹੁਣ ਫ਼ਿਲਮ ਥੈਂਕ ਗੌਡ ਵਿੱਚ ਹਿੰਦੀ ਵਰਜ਼ਨ 'ਚ ਰਿਲੀਜ਼ ਹੋਇਆ ਹੈ।

Image Source : Youtube

ਗੀਤ ਰਿਲੀਜ਼ ਹੁੰਦੇ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਗੀਤ 'ਚ ਸਿਧਾਰਥ ਅਤੇ ਨੌਰਾ ਦੀ ਕੈਮਿਸਟਰੀ ਨੂੰ ਵੀ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਦਾ ਟ੍ਰੇਲਰ ਕਰੀਬ ਇਕ ਹਫਤਾ ਪਹਿਲਾਂ ਲਾਂਚ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਦੱਸ ਦਈਏ ਕਿ ਇਸ ਫ਼ਿਲਮ ਦੇ ਵਿੱਚ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਦੇ ਨਾਲ-ਨਾਲ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਵੇਗੀ। ਅਜੇ ਦੇਵਗਨ ਫ਼ਿਲਮ ਦੇ ਵਿੱਚ ਚਿੱਤਰਗੁਪਤ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

Image Source : Youtube

ਹੋਰ ਪੜ੍ਹੋ: ਆਲੀਆ ਭੱਟ ਨੂੰ ਮਿਲੀ ਐਸ.ਐਸ ਰਾਜਾਮੌਲੀ ਦੀ ਫ਼ਿਲਮ 'ਚ ਐਂਟਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇੰਦਰ ਕੁਮਾਰ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 'ਥੈਂਕ ਗੌਡ' ਯਮਲੋਕ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਫ਼ਿਲਮ 'ਚ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਪਤੀ-ਪਤਨੀ ਦੀ ਭੂਮਿਕਾ 'ਚ ਹਨ। ਫ਼ਿਲਮ 'ਚ ਤੁਹਾਨੂੰ ਨੌਰਾ ਫ਼ਤੇਹੀ ਦਾ ਇੱਕ ਆਈਟਮ ਨੰਬਰ ਵੀ ਦੇਖਣ ਨੂੰ ਮਿਲੇਗਾ। ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Related Post