ਮੰਦਿਰਾ ਬੇਦੀ ਨੇ ਧੀ ਤਾਰਾ ਦੇ ਜਨਮ ਦਿਨ ‘ਤੇ ਪਾਈ ਪਿਆਰੀ ਜਿਹੀ ਪੋਸਟ, ਪਿਛਲੇ ਸਾਲ ਰਾਜ ਕੌਸ਼ਲ ਤੇ ਮੰਦਿਰਾ ਬੇਦੀ ਨੇ ਲਿਆ ਸੀ ਤਾਰਾ ਨੂੰ ਗੋਦ

ਅਦਾਕਾਰਾ ਮੰਦਿਰਾ ਬੇਦੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਤਾਰਾ ਦੇ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ। ਤਾਰਾ 5 ਸਾਲਾਂ ਦੀ ਹੋ ਗਈ ਹੈ । ਮੰਦਿਰਾ ਬੇਦੀ ਨੇ ਬੇਟੀ ਨਾਲ ਕਈ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਮੰਦਿਰਾ ਬੇਦੀ, ਬੇਟਾ ਵੀਰ, ਧੀ ਤਾਰਾ ਤੇ ਮਰਹੂਮ ਰਾਜ ਕੌਸ਼ਲ ਨਜ਼ਰ ਆ ਰਹੇ ਨੇ।
image source-instagram
image source-instagram
ਮੰਦਿਰਾ ਬੇਦੀ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ – ‘28 ਜੁਲਾਈ... ਇੱਕ ਸਾਲ ਪਹਿਲਾਂ ਤੂੰ ਸਾਡੀ ਜ਼ਿੰਦਗੀ ਵਿੱਚ ਆਈ ਸੀ, ਮਿੱਠੀ ਮਿੱਠੀ ਤਾਰਾ ਅਤੇ ਇਸ ਦਿਨ ਅਸੀਂ ਮਨਾਉਂਦੇ ਹਾਂ. ਇਹ ਤੁਹਾਡਾ 5 ਵਾਂ ਜਨਮਦਿਨ ਹੈ. my baby. I love you so much ❤️? #beginagain ⭐️’।
image source-instagram
ਇਨ੍ਹਾਂ ਛੇ ਤਸਵੀਰਾਂ ‘ਚ ਮਾਂ-ਧੀ ਦੀ ਪਿਆਰੀ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਤਾਰਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
ਦੱਸ ਦਈਏ ਮੰਦਿਰਾ ਬੇਦੀ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੀ ਹੈ । ਉਨ੍ਹਾਂ ਦੇ ਪਤੀ ਰਾਜ ਕੌਸ਼ਲ ਦੀ 30 ਜੂਨ 2021 ਨੂੰ ਮੌਤ ਹੋ ਗਈ ਸੀ। ਪਤੀ ਦੇ ਜਾਣ ਤੋਂ ਬਾਅਦ ਉਹ ਟੁੱਟ ਗਈ। ਪਰ ਹੁਣ ਬਹੁਤ ਮੁਸ਼ਕਿਲ ਦੇ ਨਾਲ ਆਪਣੀ ਜ਼ਿੰਦਗੀ ਵੱਲ ਮੁੜ ਰਹੀ ਹੈ।
View this post on Instagram