Amitabh Bachchan's Sooryavansham movie news: ਅਮਿਤਾਭ ਬੱਚਨ ਨੂੰ ਭਾਰਤ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਖੂਬ ਪਸੰਦ ਕੀਤਾ ਜਾਂਦਾ ਹੈ। ਜਿਸ ਕਰਕੇ ਤੁਹਾਨੂੰ ਹਰ ਵਰਗ ਤੇ ਹਰ ਉਮਰ ਦੇ ਲੋਕ ਉਨ੍ਹਾਂ ਦੀ ਫੈਨ ਲਿਸਟ ਵਿੱਚ ਮਿਲ ਜਾਣਗੇ। ਉਸ ਦੀਆਂ ਨਵੀਆਂ ਅਤੇ ਪੁਰਾਣੀਆਂ ਸਾਰੀਆਂ ਫ਼ਿਲਮਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇਨ੍ਹਾਂ ਫ਼ਿਲਮਾਂ 'ਚੋਂ ਇੱਕ ਹੈ ਸੂਰਯਵੰਸ਼ਮ ਜੋ ਅਕਸਰ ਸੁਰਖੀਆਂ 'ਚ ਰਹਿੰਦੀ ਹੈ।
ਇਹ ਫ਼ਿਲਮ ਕਈ ਸਾਲ ਪੁਰਾਣੀ ਹੈ ਪਰ ਟੀਵੀ 'ਤੇ ਵਾਰ-ਵਾਰ ਪ੍ਰਸਾਰਿਤ ਹੋਣ ਕਾਰਨ ਅਕਸਰ ਲਾਈਮਲਾਈਟ ਵਿੱਚ ਰਹਿੰਦੀ ਹੈ। ਜਿਸ ਕਰਕੇ ਇਸ ਫ਼ਿਲਮ ਉੱਤੇ ਕਈ ਮੀਮ ਵੀ ਬਣ ਚੁੱਕੇ ਹਨ। ਫ਼ਿਲਮ ਇੱਕ ਵਾਰ ਫਿਰ ਖਬਰਾਂ ਵਿਚ ਹੈ ਕਿਉਂਕਿ ਇਕ ਦਰਸ਼ਕ ਨੇ ਫ਼ਿਲਮ ਨੂੰ ਵਾਰ-ਵਾਰ ਦਿਖਾਉਣ ਲਈ ਸੈੱਟ ਮੈਕਸ ਚੈਨਲ ਨੂੰ ਪੱਤਰ ਲਿਖਿਆ ਹੈ।
image source: Instagram
ਹੋਰ ਪੜ੍ਹੋ : 'ਬੇਸ਼ਰਮ ਰੰਗ' ਗੀਤ 'ਤੇ ਸ਼ਵੇਤਾ ਤਿਵਾਰੀ ਨੇ ਲਗਾਇਆ ਆਪਣੀ ਦਿਲਕਸ਼ ਅਦਾਵਾਂ ਦਾ ਤੜਕਾ; ਬਾਥਰੂਮ ਤੋਂ ਹੀ ਸ਼ੇਅਰ ਕਰ ਦਿੱਤਾ ਵੀਡੀਓ
ਇਸ ਤੋਂ ਬਾਅਦ ਦਹਾਕਿਆਂ ਪੁਰਾਣੀ ਫ਼ਿਲਮ 'ਸੂਰਯਵੰਸ਼ਮ' ਸੁਰਖੀਆਂ ਬਟੋਰ ਰਹੀ ਹੈ। ਇੱਕ ਦਰਸ਼ਕ ਨੇ ਚੈਨਲ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਫ਼ਿਲਮ ਦੇ ਲਗਾਤਾਰ ਪ੍ਰਸਾਰਣ ਨੇ ਉਸ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਸ ਨੇ ਆਪਣੇ ਆਪ ਨੂੰ ਸੂਰਯਵੰਸ਼ਮ ਦਾ ਸ਼ਿਕਾਰ ਦੱਸਿਆ ਹੈ।
image source: Instagram
ਦਰਅਸਲ, ਸੈੱਟ ਮੈਕਸ ਦੇ ਅਧਿਕਾਰੀਆਂ ਨੂੰ ਇੱਕ ਦਰਸ਼ਕ ਦਾ ਇੱਕ ਪੱਤਰ ਮਿਲਿਆ ਜੋ ਅਮਿਤਾਭ ਬੱਚਨ ਸਟਾਰਰ ਸੂਰਯਵੰਸ਼ਮ ਦੇ ਮੁੜ-ਮੁੜ ਪ੍ਰਸਾਰਣ ਤੋਂ ਨਿਰਾਸ਼ ਹੈ। ਫ਼ਿਲਮ ਦੇ ਲਗਾਤਾਰ ਟੈਲੀਕਾਸਟ ਤੋਂ ਪ੍ਰੇਸ਼ਾਨ ਦਰਸ਼ਕਾਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੱਤਰ ਅਨੁਸਾਰ ਫ਼ਿਲਮ ਦੇ ਵਾਰ-ਵਾਰ ਪ੍ਰਸਾਰਣ ਨਾਲ ਦਰਸ਼ਕਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪਿਆ ਹੈ। ਜਿਵੇਂ ਹੀ ਇਹ ਪੱਤਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ, ਲੋਕਾਂ ਨੇ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਅਤੇ ਚੈਨਲ ਦੇ ਸਾਹਮਣੇ ਆਪਣੀ ਰਾਏ ਦੇਣ ਲਈ ਚਿੱਠੀ ਲਿਖਣ ਵਾਲੇ ਦਾ ਧੰਨਵਾਦ ਕੀਤਾ।
image source: Instagram
ਪੱਤਰ ਵਿੱਚ, ਸੈੱਟ ਮੈਕਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਦਰਸ਼ਕ ਹੁਣ ਨਾਇਕ ਹੀਰਾ ਠਾਕੁਰ ਅਤੇ ਉਸਦੇ ਪਰਿਵਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੱਤਰ ਵਿੱਚ ਚੈਨਲ ਨੂੰ ਸੂਰਯਵੰਸ਼ਮ ਦੇ ਭਵਿੱਖ ਵਿੱਚ ਪ੍ਰਸਾਰਣ ਦੀ ਗਿਣਤੀ ਬਾਰੇ ਸਵਾਲ ਕੀਤਾ ਗਿਆ ਹੈ। ਇਸ ਨੇ ਚੈਨਲ ਨੂੰ ਉਸ ਵਿਅਕਤੀ ਦਾ ਨਾਮ ਦੇਣ ਦੀ ਮੰਗ ਕੀਤੀ ਹੈ ਜੋ ਵਾਰ-ਵਾਰ ਪ੍ਰਸਾਰਣ ਕਾਰਨ ਉਸ ਦੀ ਵਿਗੜਦੀ ਮਾਨਸਿਕ ਸਿਹਤ ਦੀ ਜ਼ਿੰਮੇਵਾਰੀ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਸੈੱਟ ਮੈਕਸ ਨੇ 100 ਸਾਲਾਂ ਲਈ ਸੂਰਯਵੰਸ਼ਮ ਦੇ ਅਧਿਕਾਰ ਖਰੀਦੇ ਹਨ। ਇਹੀ ਕਾਰਨ ਹੈ ਕਿ ਚੈਨਲ 'ਤੇ ਫ਼ਿਲਮ ਦਾ ਨਿਯਮਿਤ ਸ਼ੋਅ ਬਣ ਗਿਆ ਹੈ।
ਦੱਸ ਦਈਏ ਇਹ ਫ਼ਿਲਮ 1999 ਵਿੱਚ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਸੈੱਟ ਮੈਕਸ 'ਤੇ ਵਾਰ-ਵਾਰ ਦਿਖਾਈ ਜਾ ਰਹੀ ਹੈ। 'ਸੂਰਯਵੰਸ਼ਮ' ਇਸੇ ਨਾਮ ਦੀ ਤਮਿਲ ਫ਼ਿਲਮ ਦਾ ਰੀਮੇਕ ਹੈ। ਇਸ ਵਿੱਚ ਅਮਿਤਾਭ ਬੱਚਨ ਨੇ ਦੋਹਰੀ ਭੂਮਿਕਾ ਨਿਭਾਈ ਹੈ। ਉਸ ਨੇ ਪਿਤਾ ਭਾਨੂਪ੍ਰਤਾਪ ਸਿੰਘ ਅਤੇ ਬੇਟੇ ਹੀਰਾ ਠਾਕੁਰ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਪਿਓ-ਪੁੱਤ ਵਿਚਕਾਰ ਦੂਰੀ ਦੀ ਕਹਾਣੀ ਹੈ।