ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਡੇਟ ਦੀਆਂ ਖਬਰਾਂ 'ਤੇ ਚੁੱਪ ਤੋੜੀ 

By  Shaminder September 20th 2018 01:32 PM -- Updated: September 22nd 2018 01:14 PM

ਮਲਾਇਕਾ ਅਰੋੜਾ ਦੀ ਅਰਜੁਨ ਕਪੂਰ ਨਾਲ ਚੱਲ ਰਹੀ ਡੇਟ 'ਤੇ ਮਲਾਇਕਾ ਅਰੋੜਾ ਨੇ ਆਪਣੀ ਚੁੱਪ ਤੋੜੀ ਹੈ । ਇੱਕ ਨਿੱਜੀ ਟੀਵੀ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਚੁੱਪ ਤੋੜੀ ਅਤੇ ਇਨ੍ਹਾਂ ਕਿਆਸਾਂ 'ਤੇ ਵਿਰਾਮ ਲਗਾ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਨਾਲ ਡੇਟ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਜਿਸ ਸ਼ਖਸ ਨਾਲ ਉਨ੍ਹਾਂ ਨੇ ਡੇਟ ਕੀਤੀ ਉਸੇ ਨਾਲ ਹੀ ਵਿਆਹ ਵੀ ਕਰਵਾਇਆ ।

ਹੋਰ ਵੇਖੋ : ਤਿੰਨ ਸਾਲ ਬਾਅਦ “ਹੈਲੋ ਹੈਲੋ” ਨਾਲ ਮੁੜ ਵਾਪਿਸ ਆ ਰਹੀ ਹੈ ਮਲਾਇਕਾ ਅਰੋੜਾ ਖ਼ਾਨ

malaika

ਮਲਾਇਕਾ ਖਾਨ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਮਾਡਲਿੰਗ ਦੇ ਨਾਲ-ਨਾਲ ਕਈ ਆਈਟਮ ਗੀਤਾਂ 'ਚ ਵੀ ਕੰਮ ਕੀਤਾ ਅਤੇ ਉਨ੍ਹਾਂ ਦੇ ਆਈਟਮ ਗੀਤ ਵੀ ਹਿੱਟ ਰਹੇ । ਅਰਬਾਜ਼ ਖਾਨ ਖਾਨ ਨਾਲ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਕੁਝ ਸਮੇਂ ਤੱਕ ਠੀਕ ਗੁਜ਼ਰੀ ਪਰ ਦੋਨਾਂ ਦੇ ਰਿਸ਼ਤੇ 'ਚ ਵਿਗਾੜ ਪਿਆ ਅਤੇ ਦੋਨਾਂ ਨੇ ਵੱਖ-ਵੱਖ ਹੋਣ ਦਾ ਫੈਸਲਾ ਕਰ ਲਿਆ ।ਜਿਸ ਤੋਂ ਬਾਅਦ ਦੋਨਾਂ ਨੇ ਤਲਾਕ ਲੈ ਲਿਆ ਅਤੇ ਇੱਕ ਹੱਸਦੀ – ਵੱਸਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ।

ਉਸ ਤੋਂ ਬਾਅਦ ਹੀ ਮਲਾਇਕਾ ਅਰੋੜਾ ਦੇ ਅਰਜੁਨ ਕਪੂਰ ਨਾਲ ਡੇਟ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਅਤੇ ਹੁਣ ਇਨ੍ਹਾਂ ਖਬਰਾਂ 'ਤੇ ਵਿਰਾਮ ਲੱਗ ਗਿਆ । ਮਲਾਇਕਾ ਨੇ ਆਪਣੇ ਬੇਟੇ ਅਰਹਾਨ ਬਾਰੇ ਕਿਹਾ, "ਮੇਰੇ ਬੇਟੇ ਦੀ ਹਰ ਚੀਜ਼ ਬਾਰੇ ਆਪਣੀ ਰਾਏ ਹੈ। ਮੇਰੇ ਬੇਟੇ ਦੀ ਦੋਸਤ ਮੈਨੂੰ ਕੂਲ ਸਮਝਦੇ ਹਨ ਕਿਉਂਕਿ ਮੈਂ ਕਿਸੇ ਦੀ ਜਿੰਦਗੀ ‘ਚ ਦਖ਼ਲਅੰਦਾਜ਼ੀ ਨਹੀਂ ਕਰਦੀ।"

 

Related Post