ਬਾਲੀਵੁੱਡ 'ਚ ਅਰਜੁਨ ਕਪੂਰ ਦੇ 10 ਸਾਲ ਹੋਏ ਪੂਰੇ, ਮਲਾਇਕਾ ਅਰੋੜਾ ਵੀਡੀਓ ਸ਼ੇਅਰ ਕਰ ਦਿੱਤੀ ਵਧਾਈ

By  Pushp Raj May 12th 2022 11:12 AM -- Updated: May 12th 2022 11:15 AM

ਮਸ਼ਹੂਰ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਫਿਲਮ ਜਗਤ ਦੀ ਦੁਨੀਆ 'ਚ 10 ਸਾਲ ਪੂਰੇ ਕਰ ਲਏ ਹਨ। ਅਰਜੁਨ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ 'ਇਸ਼ਕਜ਼ਾਦੇ' ਨਾਲ ਕੀਤੀ ਸੀ। ਅਰਜੁਨ ਕਪੂਰ ਨੇ ਆਪਣੀ ਪਹਿਲੀ ਫਿਲਮ 'ਚ ਹੀ ਦਰਸ਼ਕਾ ਦਾ ਦਿਲ ਜਿੱਤ ਲਿਆ ਸੀ। ਇਸ ਮੌਕੇ ਅਰਜੁਨ ਕਪੂਰ ਦੀ ਗਰਲਫ੍ਰੈਂਡ ਮਲਾਇਕਾ ਅਰੋੜਾ ਨੇ ਉਨ੍ਹਾਂ ਨੂੰ ਬਹੁਤ ਹੀ ਪਿਆਰ ਭਰੇ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।

image From instagram

ਫਿਲਮ 'ਇਸ਼ਕਜ਼ਾਦੇ' ਵਿੱਚ ਅਰਜੁਨ ਕਪੂਰ ਦੇ ਨਾਲ ਪਰਿਣੀਤੀ ਚੋਪੜਾ ਨਜ਼ਰ ਆਈ ਸੀ ਤੇ ਦਰਸ਼ਕਾਂ ਨੂੰ ਦੋਹਾਂ ਦੀ ਕੈਮਿਸਟਰੀ ਬਹੁਤ ਪਸੰਦ ਆਈ। ਇਸ ਦੇ ਨਤੀਜੇ ਵਜੋਂ ਇਹ ਫਿਲਮ ਵੀ ਜ਼ਬਰਦਸਤ ਕਾਮਯਾਬ ਰਹੀ। ਇਸ ਮੌਕੇ ਅਰਜੁਨ ਕਪੂਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਰਾਹੀਂ ਅਰਜੁਨ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਵੀ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਸ਼ੂਟਿੰਗ ਦਾ ਪਹਿਲਾ ਦਿਨ ਹੋਵੇ।

 

ਅਰਜੁਨ ਕਪੂਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੀ ਕਾਰ ਦੀ ਹੈ। ਇਸ ਵੀਡੀਓ ਤੋਂ ਸਾਫ਼ ਹੈ ਕਿ ਉਹ ਸਵੇਰੇ ਆਪਣੇ ਕੰਮ ਲਈ ਬਾਹਰ ਜਾ ਰਹੇ ਹਨ। ਵੀਡੀਓ 'ਚ ਕਾਰ ਦੀ ਖਿੜਕੀ ਦਿਖਾਈ ਦੇ ਰਹੀ ਹੈ, ਜਿਸ 'ਚ ਅਰਜੁਨ ਕਪੂਰ ਫੋਨ ਦੇ ਕੈਮਰੇ ਨਾਲ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ।

image From instagram

ਇਸ ਵੀਡੀਓ ਦੇ ਨਾਲ ਅਰਜੁਨ ਕਪੂਰ ਨੇ ਕੈਪਸ਼ਨ ਵਿੱਚ ਲਿਖਿਆ, 'ਅੱਜ ਜਦੋਂ ਮੈਂ ਕੰਮ 'ਤੇ ਨਿਕਲਿਆ ਤਾਂ ਰੋਸ਼ਨੀ ਦੀ ਪਹਿਲੀ ਕਿਰਨ 'ਚ ਭਿੱਜ ਕੇ ਸ਼ੁਕਰਗੁਜ਼ਾਰ ਮਹਿਸੂਸ ਕੀਤਾ। ਇੱਕ ਦਹਾਕੇ ਤੱਕ ਇਸ ਇੰਡਸਟਰੀ ਵਿੱਚ ਕੰਮ ਕਰਨ ਤੋਂ ਬਾਅਦ ਵੀ ਸ਼ੂਟਿੰਗ ਦੇ ਪਹਿਲੇ ਦਿਨ ਵਾਂਗ ਮਹਿਸੂਸ ਹੁੰਦਾ ਹੈ।'

 

View this post on Instagram

 

A post shared by Arjun Kapoor (@arjunkapoor)

ਅਰਜੁਨ ਕਪੂਰ ਦਾ ਇਹ ਵੀਡੀਓ ਮਲਾਇਕਾ ਅਰੋੜਾ ਨੇ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਮਲਾਇਕਾ ਨੇ ਅਰਜੁਨ ਲਈ ਪਿਆਰ ਭਰਿਆ ਮੈਸੇਜ ਵੀ ਲਿਖਿਆ। ਮਲਾਇਕਾ ਨੇ ਲਿਖਿਆ, 'ਵਧਾਈਆਂ!!! ਅਰਜੁਨ ਕਪੂਰ ਹੋਰ ਕਈ ਦਹਾਕਿਆਂ ਤੱਕ।' ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੀ ਇਸ ਇੰਸਟਾ ਸਟੋਰੀ ਨੂੰ ਵੀ ਸ਼ੇਅਰ ਕਰਦੇ ਹੋਏ ਲਿਖਿਆ, 'ਉਮੀਦ ਹੈ ਕਿ ਇੰਨੇ ਛੋਟੇ ਆਊਟਡੋਰ ਨਾਲ ਮੈਨੂੰ ਇੰਨੇ ਲੰਬੇ ਸਮੇਂ ਤੱਕ ਦੂਰ ਨਹੀਂ ਰਹਿਣਾ ਪਏਗਾ।' ਇਸ ਦੇ ਨਾਲ ਹੀ ਅਰਜੁਨ ਕਪੂਰ ਨੇ ਮਲਾਇਕਾ ਲਈ ਦਿਲ ਵਾਲਾ ਈਮੋਜੀ ਵੀ ਬਣਾਇਆ ਹੈ।

image From instagram

ਹੋਰ ਪੜ੍ਹੋ : ਕ੍ਰਿਕਟ ਤੋਂ ਬਾਅਦ ਬਤੌਰ ਨਿਰਮਾਤਾ ਨਵੀਂ ਪਾਰੀ ਖੇਡਣ ਜਾ ਰਹੇ ਨੇ ਐਮਐਸ ਧੋਨੀ, ਪਹਿਲੀ ਫਿਲਮ ਲਈ ਨਯਨਤਾਰਾ ਨਾਲ ਮਿਲਾਇਆ ਹੱਥ

ਇਸ ਤੋਂ ਇਲਾਵਾ ਅਰਜੁਨ ਕਪੂਰ ਨੇ ਆਪਣੀ ਡੈਬਿਊ ਫਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਅਤੇ ਪਰਿਣੀਤੀ ਚੋਪੜਾ ਇਕੱਠੇ ਨਜ਼ਰ ਆ ਰਹੇ ਹਨ।

image From instagram

ਅਰਜੁਨ ਕਪੂਰ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਇੱਕ ਪਿਆਰਾ ਨੋਟ ਲਿਖਿਆ, 'ਫ਼ਿਲਮ ਇੰਡਸਟਰੀ ਵਿੱਚ ਦਸ ਸਾਲ। ਮੈਂ ਆਦਿ ਸਰ ਅਤੇ ਨਿਰਦੇਸ਼ਕ ਹਬੀਬ ਫੈਸਲ ਦਾ ਕਰਜ਼ਦਾਰ ਹਾਂ, ਜਿਨ੍ਹਾਂ ਨੇ ਮੈਨੂੰ ਇਸ਼ਕਜ਼ਾਦੇ ਵਰਗੀ ਫਿਲਮ ਦਿੱਤੀ। ਇੱਕ ਅਜਿਹੀ ਫ਼ਿਲਮ ਜਿਸ ਨੇ ਮੇਰਾ ਹੀਰੋ ਬਣਨ ਦਾ ਸੁਪਨਾ ਪੂਰਾ ਕੀਤਾ। ਇਹ ਫਿਲਮ ਬਹੁਤ ਸਾਰੀਆਂ ਯਾਦਾਂ ਅਤੇ ਪਿਆਰ ਦਿੰਦੀ ਹੈ। ਧੰਨਵਾਦ। ਇੱਕ ਕਲਾਕਾਰ ਵਜੋਂ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਕੰਮ ਅਜੇ ਵੀ ਜਾਰੀ ਹੈ। ਹਰ ਇੱਕ ਫਿਲਮ ਸਿੱਖਣ ਅਤੇ ਬਿਹਤਰ ਕਰਨ ਦਾ ਮੌਕਾ ਦਿੰਦੀ ਹੈ। ਮੈਨੂੰ ਬਹੁਤ ਸਾਰੇ ਚੰਗੇ ਨਿਰਮਾਤਾ ਅਤੇ ਨਿਰਦੇਸ਼ਕ ਮਿਲੇ ਹਨ। ਇਹ ਯਾਤਰਾ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ।

 

View this post on Instagram

 

A post shared by Arjun Kapoor (@arjunkapoor)

Related Post