ਇੰਝ ਸ਼ੂਟ ਹੋਇਆ ਗੁਰੂ ਰੰਧਾਵਾ ਦੇ 'ਤੇਰੇ 'ਤੇ' ਗੀਤ , ਦੇਖੋ ਵੀਡੀਓ

ਇੰਝ ਬਣਿਆ ਇਮਰਾਨ ਹਾਸ਼ਮੀ ਦੀ ਫਿਲਮ 'ਚ ਗੁਰੂ ਰੰਧਾਵਾ ਦਾ 'ਤੇਰੇ 'ਤੇ' ਗੀਤ , ਦੇਖੋ ਵੀਡੀਓ : ਪੰਜਾਬੀ ਗਾਇਕ ਗੁਰੂ ਰੰਧਾਵਾ ਜਿੰਨ੍ਹਾਂ ਦੇ ਨਾਮ ਬਾਰੇ ਅੱਜ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਆਪਣੀ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ 'ਚ ਵੀ ਧੂਮਾਂ ਪਾਉਣ ਵਾਲੇ ਗੁਰੂ ਰੰਧਾਵਾ ਦਾ ਥੋੜੇ ਦਿਨ ਪਹਿਲਾਂ ਇਮਰਾਨ ਹਾਸ਼ਮੀ ਦੀ ਫਿਲਮ 'ਚ ਆਇਆ ਗਾਣਾ 'ਦਾਰੂ ਵਰਗੀ' ਜੋ ਕਿ ਕੁੱਝ ਮਿੰਟਾ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਅਤੇ ਸਰੋਤਿਆਂ ਨੇ ਗੀਤ ਨੂੰ ਬਹੁਤ ਪਸੰਦ ਕੀਤਾ ਹੈ।ਹੁਣ ਕੁੱਝ ਦਿਨ ਪਹਿਲਾਂ ਰਿਲੀਜ਼ ਹੋਏ ਗਾਣੇ 'ਤੇਰੇ 'ਤੇ ਦੀ ਮੇਕਿੰਗ ਵੀਡੀਓ ਵੀ ਦਰਸ਼ਕਾਂ ਨਾਲ ਸ਼ੇਅਰ ਕਰ ਦਿੱਤੀ ਗਈ ਹੈ।
https://www.youtube.com/watch?v=hpUyVmeM56c
ਵੀਡੀਓ 'ਚ ਗੁਰੂ ਰੰਧਾਵਾ ਆਪਣੇ ਅੰਦਾਜ਼ 'ਚ ਗੱਲਾਂ ਬਾਤਾਂ ਕਰਦੇ ਹੋਏ ਅਤੇ ਨਾਲ ਹੀ ਗਾਣੇ ਦੇ ਵੀਡੀਓ ਲਈ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਤੇਰੇ ਤੇ ਗੀਤ ਕਰੋਮਾ 'ਤੇ ਸ਼ੂਟ ਕੀਤਾ ਗਿਆ ਹੈ ਜੋ ਮੇਕਿੰਗ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਚ ਗੁਰੂ ਰੰਧਾਵਾ ਗੀਤ 'ਚ ਕੀਤੇ ਡਾਂਸ ਦੀ ਰਿਹਰਸਲ ਅਤੇ ਡਾਇਰੈਕਟਰ ਗਿਫ਼ਟੀ ਨਾਲ ਗੁਫ਼ਤਗੂ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।
https://www.instagram.com/p/Brkgj5UnkWC/
ਹੋਰ ਪੜ੍ਹੋ : ਫਿਲਮ ‘ਮਰ ਗਏ ਓਏ ਲੋਕੋ’ ਦੇ ਟਾਈਟਲ ਗੀਤ ਦੀ ਇੱਕ ਹੋਰ ਝਲਕ ਆਈ ਸਾਹਮਣੇ
ਦੱਸ ਦਈਏ ਗੁਰੂ ਰੰਧਾਵਾ ਦੇ ਤੇਰੇ ਤੇ ਨੂੰ ਯੂ ਟਿਊਬ 'ਤੇ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗੀਤ ਦੇ ਲਿਰਿਕਸ ਮਸ਼ਹੂਰ ਰੈਪ ਸਟਾਰ ਇੱਕਾ ਨੇ ਲਿਖੇ ਹਨ।