ਜਿਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਤਨ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਮੇਜਰ ਰਾਜਸਥਾਨੀ ਨੂੰ ਸੈਡ ਸੌਂਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ ।ਮੇਜਰ ਰਾਜਸਥਾਨ ਉਹ ਗਾਇਕ ਹੈ ਜਿਸ ਦੇ ਗਾਣੇ ਨਾਕਾਮ ਆਸ਼ਕਾਂ ਦੇ ਦਿਲ ਨੂੰ ਸਕੂਨ ਦਿੰਦੇ ਹਨ । ਉਸ ਦਾ ਹਰ ਗੀਤ ਲੋਕਾਂ ਦੇ ਦਿਲ ਨੂੰ ਛੂਹ ਲੈਂਦਾ ਹੈ ।ਪਰ ਉਸ ਦੇ ਗੀਤ ਪੁਰਾਣੀਆਂ ਯਾਦਾਂ ਬਣਕੇ ਰਹਿ ਗਏ ਹਨ । ਕਿਉਂਕ ਅੱਜ ਉਹ ਇਸ ਫਾਨੀ ਦੁਨੀਆ ਵਿੱਚ ਨਹੀਂ ਪਰ ਉਸ ਦੇ ਗੀਤ ਅਮਰ ਹਨ ।ਮੇਜਰ ਦੀ ਮੁੱਢਲੀ ਜ਼ਿੰਦਗੀ ਤੇ ਨਜ਼ਰ ਮਾਰੀ ਜਾਵੇ ਤਾਂ ਮੇਜਰ ਰਾਜਸਥਾਨੀ ਦਾ ਜਨਮ 1961 ਨੂੰ ਰਾਜਸਥਾਨ ਦੇ ਗੰਗਾਨਗਰ ਵਿੱਚ ਮਾਤਾ ਧੰਨ ਕੌਰ ਤੇ ਪਿਤਾ ਜੀਤ ਸਿੰਘ ਦੇ ਘਰ ਹੋਇਆ ਸੀ ।
Major Rajasthani
ਮੇਜਰ ਰਾਜਸਥਾਨੀ ਨੂੰ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ ਇਸੇ ਲਈ ਉਹ ਆਪਣੇ ਸਕੂਲ ਦੇ ਹਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਸੀ । ਪਰ ਉਹਨਾਂ ਦੀ ਗਾਇਕੀ ਦਾ ਸਫਰ ਏਨਾ ਸੁਖਾਲਾ ਨਹੀਂ ਸੀ ਇਸ ਲਈ ਉਹਨਾਂ ਨੂੰ ਆਪਣੇ ਘਰਦਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ । ਪਰ ਮੇਜਰ ਨੇ ਗਾਇਕੀ ਦਾ ਖਹਿੜਾ ਨਹੀਂ ਛੱਡਿਆ ।
Major Rajasthani
ਮੇਜਰ ਤੇ ਗਾਇਕ ਦੀਦਾਰ ਸੰਧੂ ਦੇ ਗੀਤਾਂ ਦਾ ਬਹੁਤ ਪ੍ਰਭਾਵ ਸੀ ।ਇਸੇ ਲਈ ਉਹਨਾਂ ਨੇ ਦੀਦਾਰ ਸੰਧੂ ਦੇ ਗੀਤ ਹੀ ਸਟੇਜ਼ਾਂ ਤੇ ਗਾਉਣੇ ਸ਼ੁਰੂ ਕਰ ਦਿੱਤੇ ਤੇ ਦੀਦਾਰ ਸੰਧੂ ਨੂੰ ਹੀ ਆਪਣਾ ਗੁਰੂ ਧਾਰ ਲਿਆ । ਪਰ ਜਿਸ ਸਮੇਂ ਮੇਜਰ ਰਾਜਸਥਾਨੀ ਆਪਣੇ ਕਰੀਅਰ ਵਿੱਚ ਅੱਗੇ ਵੱਧ ਰਹੇ ਸਨ ਤਾਂ ਉਸੇ ਦੌਰਾਨ ਦੀਦਾਰ ਸੰਧੂ ਦੀ ਮੌਤ ਹੋ ਗਈ ਇਸ ਘਟਨਾ ਨੇ ਮੇਜਰ ਰਾਜਸਥਾਨੀ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ । ਇਸ ਦੌਰਾਨ ਉਹਨਾਂ ਦੇ ਆਪਣਿਆਂ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ । ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਗਾਇਕੀ ਦੇ ਸਫਰ ਨੂੰ ਜਾਰੀ ਰੱਖਣ ਲਈ ਉਹ ਬਠਿੰਡਾ ਚਲੇ ਆਏ ।
Major Rajasthani
ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਪਹਿਲੀ ਕੈਸੇਟ ਮਾਲਵੇ ਦਾ ਮੁੰਡਾ ਰਿਕਾਰਡ ਕਰਵਾਈ ।ਇਸ ਕੈਸੇਟ ਨੂੰ ਭਾਵੇਂ ਜਿਆਦਾ ਕਾਮਯਾਬੀ ਨਹੀਂ ਮਿਲੀ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਗੀਤਕਾਰ ਜਸਵੰਤ ਬੋਪਾਰਾਏ ਨਾਲ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਕੈਸੇਟ ਜਿੰਦ ਲਿਖ ਦੀ ਤੇਰੇ ਨਾਂ, ਮੰਗਣੀ ਕਰਵਾ ਲਈ ਚੋਰੀ ਚੋਰੀ, ਸੁਪਰ-ਡੁਪਰ ਹਿੱਟ ਹੋਈਆਂ ।
Major Rajasthani
ਇਸ ਤੋਂ ਬਾਅਦ 1991 ਵਿੱਚ ਉਹਨਾਂ ਦੀ ਕੈਸੇਟ ਕਾਰ ਰਿਬਨਾਂ ਵਾਲੀ ਆਈ ਇਸ ਕੈਸੇਟ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ ਤੇ ਉਹਨਾਂ ਦੀ ਇੱਕ ਪਹਿਚਾਣ ਬਣ ਗਈ । ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕੈਸੇਟਾਂ ਬਜ਼ਾਰ ਵਿੱਚ ਆਈਆਂ ਜਿਵੇਂ ਧੰਨਵਾਦ ਵਿਚੋਲੇ ਦਾ, ਅੱਖਰਾਂ ਵਿੱਚ ਤੂੰ ਦਿਸਦੀ , ਯਾਦ ਚੰਦਰੀ, ਚੁੰਨੀ ਸ਼ਗਨਾ ਵਾਲੀ, ਮਿੱਤਰਾਂ ਦਾ ਮਾਣ ਰੱਖ ਲੈ , ਰੌਂਦੀ ਦਾ ਰੁਮਾਲ ਭਿੱਜ ਗਿਆ ਤੇ ਹੋਰ ਕਈ ਕੈਸੇਟਾਂ ਨੂੰ ਪੰਜਾਬੀ ਗੀਤਾਂ ਦੇ ਸਰੋਤਿਆਂ ਨੇ ਆਪਣਾ ਪਿਆਰ ਦਿੱਤਾ ।
https://www.youtube.com/watch?v=47S89AAoGGo
ਇੱਥੇ ਹੀ ਬੱਸ ਨਹੀਂ ਉਹਨਾਂ ਨੇ ਕਈ ਧਾਰਮਿਕ ਕੈਸੇਟਾਂ ਵੀ ਕੱਢੀਆਂ । ਇਹ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਮੇਜਰ ਰਾਜਸਥਾਨੀ ਦੀਆਂ ਕੈਸੇਟਾਂ ਦੀ ਮੰਗ ਏਨੀਂ ਜਿਆਦਾ ਸੀ ਕਿ ਉਹਨਾਂ ਦੀ ਬੁਕਿੰਗ ਕਰਵਾਉਣੀ ਪੈਂਦੀ ਸੀ । ਇਸ ਤੋਂ ਇਲਾਵਾ ਮੇਜਰ ਰਾਜਸਥਾਨੀ ਨੇ ਡਿਊਟ ਸੌਂਗ ਵੀ ਗਾਏ ਤੇ ਉਹਨਾਂ ਨੇ ਪੰਜਾਬ ਦੀਆਂ ਕਈ ਨਾਮਵਰ ਗਾਇਕਾਵਾਂ ਨਾਲ ਗਾਣੇ ਕੱਢੇ ।
https://www.youtube.com/watch?v=-lWoWV3HJa8
ਮੇਜਰ ਦੇ ਨਾਂ ਕਈ ਰਿਕਾਰਡ ਵੀ ਕਾਇਮ ਹਨ ਉਹ ਇੱਕ ਦਿਨ ਵਿੱਚ ਕਈ ਕਈ ਅਖਾੜੇ ਲਗਾਉਂਦੇ ਸਨ ਤੇ ਉਹ ਲਗਾਤਾਰ ੫ ਤੋਂ ੮ ਘੰਟੇ ਗਾ ਸਕਦੇ ਸਨ ਜਿਹੜਾ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ ।ਮੇਜਰ ਚੰਗੇ ਗਾਇਕ ਦੇ ਨਾਲ ਨਾਲ ਚੰਗਾ ਇਨਸਾਨ ਵੀ ਸੀ ਇਸ ਲਈ ਲੋੜਵੰਦ ਲੋਕਾਂ ਦੀ ਮਦਦ ਵੀ ਕਰਦਾ ਸੀ । ਪਰ ਚੰਗਾ ਇੰਨਸਾਨ ਜਿਆਦਾ ਚਿਰ ਦੁਨੀਆ ਤੇ ਨਹੀ ਰਹਿੰਦਾ ਇਸ ਲਈ 14 ਦਸੰਬਰ 1999 ਨੂੰ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
Major Rajasthani
ਉਹਨਾਂ ਨੇ ਆਖਰੀ ਅਖਾੜਾ ਬਰਨਾਲਾ ਵਿੱਚ ਬੀਬੀ ਸ਼ਾਹੀ ਮੁਮਤਾਜ਼ ਨਾਲ ਆਖਰੀ ਅਖਾੜਾ ਲਗਾਇਆ ।ਮੇਜਰ ਰਾਜਸਥਾਨੀ ਦੀ ਮੌਤ ਨਾਲ ਕਈ ਲੋਕਾਂ ਨੂੰ ਸਦਮਾ ਲੱਗਾ ਇਸ ਕਰਕੇ ਉਹਨਾਂ ਦੀ ਮੌਤ ਦੇ ਸੋਗ ਵਿੱਚ ਬਠਿੰਡਾ ਦੀ ਢਿੱਲੋਂ ਗਾਇਕ ਮਾਰਕਿਟ ਵੀ ਬੰਦ ਰੱਖੀ ਗਈ ।ਮੇਜਰ ਰਾਜਸਥਾਨੀ ਨੇ ਆਪਣਾ ਆਖਰੀ ਸਮਾਂ ਰਾਮਪੁਰਾ ਫੂਲ ਵਿੱਚ ਬਿਤਾਇਆ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸਹਿਜਪ੍ਰੀਤ ਕੌਰ, ਬੇਟਾ ਨਵਦੀਪ ਅਤੇ ਬੇਟੀ ਨਵਜੌਤ ਕੌਰ ਹਨ ।