ਬਿਹਾਰ ਦੀ ਰਹਿਣ ਵਾਲੀ ਕੁੜੀ ਮੈਥਿਲੀ ਠਾਕੁਰ ਨੇ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ, ਤੁਹਾਨੂੰ ਵੀ ਮੈਥਿਲੀ ਦੀ ਆਵਾਜ਼ ਕਰ ਦੇਵੇਗੀ ਮੰਤਰ ਮੁਗਧ
Shaminder
October 3rd 2020 12:20 PM
ਮੈਥਿਲੀ ਠਾਕੁਰ ਨਾਂਅ ਦੀ ਕੁੜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮੈਥਿਲੀ ਨਾਂਅ ਦੀ ਇਹ ਕੁੜੀ ਸ਼ਬਦ ਗਾਇਨ ਕਰ ਰਹੀ ਹੈ । ਬਿਹਾਰ ਦੀ ਰਹਿਣ ਵਾਲੀ ਇਸ ਕੁੜੀ ਨੇ ਏਨੀ ਖੂਬਸੂਰਤੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਹੈ ਕਿ ਕੋਈ ਵੀ ਸੁਣ ਕੇ ਕਾਇਲ ਹੋ ਜਾਵੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੈਥਿਲੀ ਠਾਕੁਰ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹੇ ਹਨ ।