'ਮੈਂ ਝੁਕੇਗਾ ਨਹੀਂ...' ਨੰਨ੍ਹੇ ਪੁਸ਼ਪਾ ਦਾ ਇਹ ਵੀਡੀਓ ਹੋ ਰਿਹਾ ਵਾਇਰਲ

ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਗੀਤਾਂ ਤੇ ਡਾਇਲਾਗ ਅਜੇ ਤੱਕ ਪ੍ਰਸ਼ੰਸਕਾਂ ਦੇ ਸਿਰ ਚੜ੍ਹਕੇ ਬੋਲ ਰਹੇ ਹਨ। ਪੁਸ਼ਪਾ ਰਾਜ ਦਾ ਡਾਇਲਾਗ -ਮੈਂ ਨਹੀਂ ਝੁਕਾਂਗਾ... ਇੰਨਾ ਮਸ਼ਹੂਰ ਹੋ ਗਿਆ ਕਿ ਬੱਚਿਆਂ ਦੀ ਜ਼ੁਬਾਨ 'ਤੇ ਹੈ।
ਹੋਰ ਪੜ੍ਹੋ : ਆਲੀਆ-ਰਣਬੀਰ ਦੀ 2004 ਦੀ ਤਸਵੀਰ ਹੋਈ ਵਾਇਰਲ, 11 ਸਾਲ ਦੀ ਉਮਰ ‘ਚ ਦਿਲ ਦੇ ਬੈਠੀ ਸੀ ਅਦਾਕਾਰਾ
Image Source: Twitter
ਲੋਕਾਂ ਨੇ ਫ਼ਿਲਮਾਂ ਦੇ ਗੀਤਾਂ ਅਤੇ ਡਾਇਲਾਗਜ਼ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਰੀਲਾਂ ਬਣਾਈਆਂ ਜਿਸ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮਸ਼ਹੂਰ ਹਸਤੀਆਂ ਤੋਂ ਲੈ ਕੇ ਆਮ ਲੋਕਾਂ ਤੱਕ ਪੁਸ਼ਪਾ ਫ਼ਿਲਮ ਨਾਲ ਸਬੰਧਤ ਸ਼ਾਨਦਾਰ ਕੰਟੈਂਟ ਬਣਾਉਂਦੇ ਨਜ਼ਰ ਆਏ। ਇਸ ਸਮੇਂ ਇੱਕ ਛੋਟੇ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਪੁਸ਼ਪਾ ਵਾਇਰਲ ਵੀਡੀਓ ਦੇ ਡਾਇਲਾਗ ਨੂੰ ਆਪਣੇ ਕਿਊਟ ਅੰਦਾਜ਼ ਦੇ ਨਾਲ ਬੋਲ ਕੇ ਸਾਰਿਆਂ ਦਾ ਦਿਲ ਜਿੱਤ ਲਿਆ ।
ਇਸ ਛੋਟੇ ਬੱਚੇ ਦਾ ਡਾਇਲਾਗ ਦੇਖ ਤੁਸੀਂ ਹੱਸ-ਹੱਸ ਕੇ ਦੂਹਰੇ ਹੋ ਜਾਵੋਗੇ। ਜਿਸ ਅੰਦਾਜ਼ ਦੇ ਨਾਲ ਉਹ ਅੱਲੂ ਅਰਜੁਨ ਦੇ ਡਾਇਲਾਗਸ ਅਤੇ ਐਕਸ਼ਨ ਨੂੰ ਦੁਹਰਾ ਰਿਹਾ ਹੈ ਉਹ ਬਹੁਤ ਪਿਆਰਾ ਲੱਗ ਰਿਹਾ ਹੈ। ਇਹ ਨੰਨ੍ਹਾ ਬੱਚਾ ਆਪਣੇ ਅੰਦਾਜ਼ ਦੇ ਨਾਲ ਪੁਸ਼ਪਾ ਰਾਜ ਦੇ ਸਾਰੇ ਹੀ ਫੇਮਸ ਡਾਇਲਾਗਜ਼ ਬੋਲ ਰਿਹਾ ਹੈ।
ਸਭ ਤੋਂ ਜ਼ਿਆਦਾ ਦਰਸ਼ਕਾਂ ਨੂੰ ਪੁਸ਼ਪਾ ਫ਼ਿਲਮ ਦਾ ਮਸ਼ਹੂਰ ਡਾਇਲਾਗ- ‘ਮੈਂ ਝੁਕੇਗਾ ਨਹੀਂ ਸਾਲਾ’ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਪੇਜ਼ ਜਿਸ ਦਾ ਨਾਂ thefriendshipdays ਨੇ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਪੁਸ਼ਪਾ ਦੇ ਸਿਕਵਲ ਉੱਤੇ ਕੰਮ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ।
ਹੋਰ ਪੜ੍ਹੋ : ਭਾਰਤੀ ਸਿੰਘ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਬੇਟੇ ਦੀ ਤਸਵੀਰ, ਪਿਆਰ ਜਤਾਉਂਦੇ ਹੋਏ ਕਿਹਾ- 'ਲਾਈਫ ਲਾਈਨ'
View this post on Instagram