ਦੋ ਦਿਨ ਵਿੱਚ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਬੱਬਲ ਰਾਏ ਦਾ ਗੀਤ ”ਮੈਂ ਤੇਰਾ ਅਕਸ਼ੇ“
ਪੰਜਾਬੀ ਗਾਇਕ ”ਬੱਬਲ ਰਾਏ ” babbal rai ਦਾ ਇੱਕ ਹੋਰ ਨਵਾਂ ਗੀਤ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਮੈਂ ਤੇਰਾ ਅਕਸ਼ੇ ” punjabi song | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ ਹੋਏ ਅਜੇ 2 ਦਿਨ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ ਇਸਨੂੰ 4 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੀ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝਾ ਕਰਦੇ ਹੋਏ ਇਸ ਗੀਤ ਨੂੰ ਪਸੰਦ ਕਰਨ ਲਈ ਬੱਬਲ ਰਾਏ ਨੇਂ ਸੱਭ ਦਾ ਧੰਨਵਾਦ ਕੀਤਾ | ਜਿਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਉਥੇ ਹੀ ਇਸ ਗੀਤ ਨੂੰ ਮਿਊਜ਼ਿਕ ” ਬੀ ਪ੍ਰਾਕ ” ਦੁਆਰਾ ਦਿੱਤਾ ਗਿਆ ਹੈ|
ਇਸ ਗੀਤ ਦੀ ਵੀਡੀਓ ਵੀ ਬਹੁਤ ਵਧੀਆ ਹੈ ਜਿਸਨੂੰ ਕਿ ”ਬਲਜੀਤ ਸਿੰਘ ਦਿਓ” ਦੁਆਰਾ ਤਿਆਰ ਕੀਤਾ ਗਿਆ ਹੈ | ਇਸ ਗੀਤ ਵਿੱਚ ਮਸ਼ਹੂਰ ਪੰਜਾਬੀ ਰੈਪਰ ” ਬੋਹੀਮੀਆ ” ਦੁਆਰਾ ਰੈਪ ਵੀ ਕੀਤੀ ਗਈ ਹੈ | ਇਹ ਇੱਕ ਪਾਰਟੀ ਡਾਂਸ ਗੀਤ ਹੈ | ਇਸ ਗੀਤ ‘ਚ ਇੱਕ ਮੁਟਿਆਰ ਦੇ ਸਟਾਈਲ ਦੀ ਗੱਲ ਕੀਤੀ ਗਈ ਹੈ ,ਕਿਉਂਕਿ ਇਸ ਸਟਾਈਲ ਦੇ ਜ਼ਰੀਏ ਹੀ ਮੁਟਿਆਰ ਮੁੰਡਿਆਂ ਦੇ ਦਿਲਾਂ ‘ਤੇ ਕਹਿਰ ਢਾਉਂਦੀ ਹੈ|
ਬੱਬਲ ਰਾਏ ਆਪਣੀ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਫੀ ਨਾਮ ਕਮਾ ਚੁੱਕੇ ਹਨ ਅਤੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਜਿਵੇਂ ਕਿ ” ਮਿਸਟਰ ਐਂਡ ਮਿਸ 420 , ਉਹ ਮਾਈ ਪਿਓ , ਸਰਗੀ ” ਆਦਿ | ” ਬੱਬਲ ਰਾਏ ” babbal rai ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਫੈਨਸ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ |