ਬਾਲੀਵੁੱਡ ਦੇ ਨਾਲ-ਨਾਲ ਇਨ੍ਹੀਂ ਦਿਨੀਂ ਦਰਸ਼ਕਾਂ ਵੱਲੋਂ ਸਾਊਥ ਸਿਨੇਮਾ ਦੀਆਂ ਫਿਲਮਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੇ ਚੱਲਦੇ ਬਾਲੀਵੁੱਡ ਤੇ ਸਾਊਥ ਸਿਨੇਮਾਂ ਵਿਚਾਲੇ ਬਾਕਸ ਆਫਿਸ ਰੇਸ ਸ਼ੁਰੂ ਹੋ ਗਈ ਹੈ। ਹੁਣ ਸਾਊਥ ਦੇ ਸੁਪਰ ਸਟਾਰ ਮਹੇਸ਼ ਬਾਬੂ ਨੇ ਬਾਲੀਵੁੱਡ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
Image Source: Instagram
ਮਹੇਸ਼ ਬਾਬੂ ਨੇ ਆਪਣੇ ਬਿਆਨ ਵਿੱਚ ਬਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, "ਮੈਨੂੰ ਲਗਦਾ ਹੈ ਕਿ ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ। ਇਸ ਲਈ ਮੈਂ ਉਥੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। " ਮਹੇਸ਼ ਬਾਬੂ ਨੇ ਇਹ ਬਿਆਨ ਆਪਣੇ ਪ੍ਰੋਡਕਸ਼ਨ ਹਾਊਸ ਵੈਂਚਰ ਵਿੱਚ ਬਣੀ ਫਿਲਮ 'ਮੇਜਰ' ਦੇ ਟ੍ਰੇਲਰ ਲਾਂਚ ਦੇ ਸਮੇਂ ਕਹੀ।
ਇਸ ਤੋਂ ਮਹੇਸ਼ ਬਾਬੂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਪੂਰੇ ਦੇਸ਼ ਵਿੱਚ ਤੇਲਗੂ ਫਿਲਮਾਂ ਦੇ ਬਲਾਕਬਸਟਰ ਪ੍ਰਦਰਸ਼ਨ ਦੇ ਨਾਲ ਭਾਰਤੀ ਸਿਨੇਮਾ ਦੇ ਮਾਇਨੇ ਬਦਲ ਗਏ ਹਨ। ਮਹੇਸ਼ ਬਾਬੂ ਨੇ ਕਿਹਾ ਕਿ ਉਹ ਆਪਣੀ ਸਾਰੀਆਂ ਫਿਲਮਾਂ ਨੂੰ ਤੇਲਗੂ ਜਾਂ ਤਾਮਿਲ ਵਿੱਚ ਹੀ ਬਣਾਉਣਗੇ। ਜੇਕਰ ਕੋਈ ਹਿੰਦੀ ਵਿੱਚ ਵੇਖਣਾ ਚਾਹੁੰਦਾ ਹੈ ਤਾਂ ਉਹ ਇਸ ਨੂੰ ਡਬ ਕਰ ਲਵੇ।
Image Source: Instagram
ਉਨ੍ਹਾਂ ਆਖਿਆ ਕਿ ਮੇਰਾ ਉਦੇਸ਼ ਆਪਣੇ ਆਪ ਨੂੰ ਪੈਨ ਇੰਡੀਆ ਸਟਾਰ ਵਜੋਂ ਪੇਸ਼ ਕਰਨਾ ਨਹੀਂ ਹੈ, ਸਗੋਂ ਦੇਸ਼ ਭਰ ਵਿੱਚ ਦੱਖਣੀ ਫਿਲਮਾਂ ਨੂੰ ਸਫਲ ਬਣਾਉਣਾ ਹੈ। ਮੈਂ ਹਮੇਸ਼ਾ ਤੇਲਗੂ ਫਿਲਮਾਂ ਕਰਨਾ ਚਾਹੁੰਦਾ ਸੀ ਅਤੇ ਚਾਹੁੰਦਾ ਸੀ ਕਿ ਭਾਰਤ ਭਰ ਦੇ ਲੋਕ ਇਸ ਨੂੰ ਦੇਖਣ। ਹੁਣ ਜਦੋਂ ਇਹ ਹੋ ਰਿਹਾ ਹੈ ਤਾਂ ਮੈਂ ਬਹੁਤ ਖੁਸ਼ ਹਾਂ। ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਮੇਰੀ ਤਾਕਤ ਤੇਲਗੂ ਫਿਲਮਾਂ ਹਨ। ਇਸ ਨੇ ਸਾਰੀਆਂ ਹੱਦਾਂ ਪਾਰ ਕਰ ਕੇ ਬਾਲੀਵੁੱਡ, ਟਾਲੀਵੁੱਡ ਨੂੰ ਭਾਰਤੀ ਸਿਨੇਮਾ ਬਣਾ ਦਿੱਤਾ ਹੈ।
Image Source: Instagram
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਆਪਣੀ ਧੀ ਦੀ ਪਹਿਲੀ ਤਸਵੀਰ, ਮਦਰਸ ਡੇਅ 'ਤੇ ਘਰ ਆਈ ਨਿੱਕੀ ਪਰੀ
ਮੀਡੀਆ ਵੱਲੋਂ ਬਾਲੀਵੁੱਡ ਵਿੱਚ ਕੰਮ ਕਰਨ ਨੂੰ ਤੇ ਅਗਲੇ ਕੋਈ ਹਿੰਦੀ ਪ੍ਰੋਜੈਕਟਸ 'ਤੇ ਕੰਮ ਕਰਨ ਨੂੰ ਲੈ ਕੇ ਸਵਾਲ ਪੁੱਛੇ ਜਾਣ 'ਤੇ ਮਹੇਸ਼ ਬਾਬੂ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ "ਮੈਨੂੰ ਹਿੰਦੀ ਵਿੱਚ ਬਹੁਤ ਸਾਰੇ ਆਫਰ ਆਏ ਹਨ,ਪਰ ਮੈਨੂੰ ਲੱਗਦਾ ਹੈ ਕਿ ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ ਹੈ। ਇਸ ਲਈ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਤੇਲਗੂ ਸਿਨੇਮਾ ਨੇ ਮੈਨੂੰ ਜਿੰਨਾ ਪਿਆਰ ਅਤੇ ਸਟਾਰਡਮ ਦਿੱਤਾ ਹੈ, ਮੈਂ ਕਦੇ ਵੀ ਅਜਿਹਾ ਸੋਚਿਆ ਨਹੀਂ ਸੀ ਤੇ ਨਾਂ ਹੀ ਇਸ ਦੀ ਕਲਪਨਾ ਕੀਤੀ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਮੈਂ ਇੱਥੇ ਫਿਲਮਾਂ ਬਣਾਵਾਂਗਾ ਅਤੇ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਜਾਵੇਗਾ, ਅਤੇ ਮੇਰਾ ਵਿਸ਼ਵਾਸ ਹੁਣ ਹਕੀਕਤ ਵਿੱਚ ਬਦਲ ਰਿਹਾ ਹੈ। ਮੈਂ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦਾ।"
Image Source: Instagram
ਦੱਸ ਦਈਏ ਕਿ ਮਹੇਸ਼ ਬਾਬੂ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਫਿਲਮ "ਮੇਜਰ" ਸਾਲ 2008 ਵਿੱਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੇ ਜੀਵਨ 'ਤੇ ਆਧਾਰਿਤ ਹੈ। ਅਦੀਵੀ ਸ਼ੇਸ਼ ਸਟਾਰਰ ਇਸ ਫਿਲਮ ਨੂੰ ਸ਼ਸ਼ੀ ਕਿਰਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ ਸੋਨੀ ਪਿਕਚਰਜ਼ ਫਿਲਮਜ਼ ਆਫ ਇੰਡੀਆ ਵੱਲੋਂ ਮਹੇਸ਼ ਬਾਬੂ ਦੇ GMB ਐਂਟਰਟੇਨਮੈਂਟ ਅਤੇ A+S ਮੂਵੀਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ।