ਇਸ ਚੂਹੇ ਨੂੰ ਮਿਲਿਆ ਹੈ ਬਹਾਦਰੀ ਪੁਰਸਕਾਰ, ਚੂਹੇ ਦੀਆਂ ਖੂਬੀਆਂ ਜਾਣ ਕੇ ਹੋ ਜਾਓਗੇ ਹੈਰਾਨ

By  Rupinder Kaler September 28th 2020 04:57 PM

ਕਿਸੇ ਬੰਦੇ ਨੂੰ ਉਸ ਦੀ ਬਹਾਦਰੀ ਲਈ ਇਨਾਮ ਮਿਲਦੇ ਹੋਏ ਤਾਂ ਤੁਸੀਂ ਦੇਖਿਆ ਹੋਵੇਗਾ, ਪਰ ਕਿਸੇ ਚੂਹੇ ਨੂੰ ਉਸ ਦੀ ਬਹਾਦਰੀ ਲਈ ਇਨਾਮ ਮਿਲਦੇ ਹੋਏ ਸ਼ਾਇਦ ਹੀ ਤੁਸੀਂ ਦੇਖਿਆ ਸੁਣਿਆ ਹੋਵੇ । ਪਰ ਇਸ ਸਭ ਕੁਝ ਸੱਚ ਹੈ ਕਿਉਂਕਿ ਏਨੀਂ ਦਿਨੀਂ ਇੱਕ ਅਫਰੀਕੀ ਚੂਹਾ 'ਮਗਾਵਾ' ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਗਾਵਾ ਇਕ ਅਫਰੀਕੀ ਜਾਇੰਟ ਰੈਟ ਹੈ, ਜੋ ਸਿਰਫ 8 ਸਾਲ ਦਾ ਹੈ।

ਮਗਾਵਾ ਏਨੀਂ ਦਿਨੀਂ ਕੰਬੋਡੀਆ 'ਚ ਬਾਰੂਦੀ ਸੁਰੰਗਾਂ ਲੱਭਣ ਦਾ ਕੰਮ ਕਰ ਰਿਹਾ ਹੈ । ਯੂਕੇ ਦੇ ਪ੍ਰਮੁੱਖ ਵੈਟਰਨਰੀ ਚੈਰਿਟੀਜ਼ 'ਚੋਂ ਇਕ ਪੀਪਲਜ਼ ਡਿਸਪੈਂਸਰੀ ਫਾਰ ਸਿਕ ਐਨੀਮਲਜ਼ ਵੱਲੋਂ ਮਗਾਵਾ ਨੂੰ ਇਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸੋਨ ਤਗਮਾ ਜਾਨਵਰਾਂ ਨੂੰ ਦਿੱਤਾ ਜਾਂਦਾ ਹੈ ਜੋ ਲੋਕਾਂ ਦੀ ਜਾਨ ਬਚਾਉਂਦੇ ਹਨ।

ਹੋਰ ਪੜ੍ਹੋ :

ਆਰਿਆ ਬੱਬਰ ਨੇ ਛੋਟੀ ਭੈਣ ਕਜਰੀ ਬੱਬਰ ਨੂੰ ਜਨਮ ਦਿਨ ਦੀ ਕੁਝ ਇਸ ਤਰ੍ਹਾਂ ਦਿੱਤੀ ਵਧਾਈ

ਬੱਬੂ ਮਾਨ ਦੇ ਪਿੰਡ ਖੰਟ ‘ਚ ਖੇਤੀ ਬਿੱਲਾਂ ਦੇ ਵਿਰੋਧ ‘ਚ ਪਾਸ ਕੀਤਾ ਗਿਆ ਮਤਾ, ਬੱਬੂ ਮਾਨ ਨੇ ਤਸਵੀਰਾਂ ਕੀਤੀਆਂ ਸਾਂਝੀਆਂ

 

ਜੇ ਤੁਸੀਂ ਮਗਾਵਾ ਦੇ ਗੁਣ ਜਾਣੋਗੇ, ਤਾਂ ਤੁਸੀਂ ਵੀ ਹੈਰਾਨ ਹੋਵੋਗੇ ਅਤੇ ਕਹੋਗੇ ਕਿ ਇਹ ਸਨਮਾਨ ਬਿਲਕੁਲ ਸਹੀ ਦਿੱਤਾ ਗਿਆ ਹੈ। ਮਗਾਵਾ ਨੂੰ ਹੁਣ ਤੱਕ 39 ਤੋਂ ਵੱਧ ਬਾਰੂਦੀ ਸੁਰੰਗਾਂ ਦਾ ਪਤਾ ਲੱਗਿਆ ਹੈ। ਸਿਰਫ ਇਹ ਹੀ ਨਹੀਂ, ਮਗਾਵਾ ਨੇ 28 ਅਣਪਛਾਤੇ ਆਰਡੀਨੈਂਸਾਂ ਨੂੰ ਮੁੜ ਪ੍ਰਾਪਤ ਕਰਨ 'ਚ ਸਹਾਇਤਾ ਕੀਤੀ ਹੈ।

ਮਗਾਵਾ ਦੀਆਂ ਵਿਸ਼ੇਸ਼ਤਾਵਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਮਗਾਵਾ 30 ਮਿੰਟਾਂ 'ਚ ਟੈਨਿਸ ਕੋਰਟ ਦੇ ਬਰਾਬਰ ਦੇ ਖੇਤਰ ਦੀ ਤਲਾਸ਼ੀ ਕਰ ਸਕਦਾ ਹੈ। ਜੇ ਇਹੋ ਕੰਮ ਮੈਟਲ ਡਿਟੈਕਟਰ ਦੇ ਨਾਲ ਕਿਸੇ ਵਿਅਕਤੀ ਵਲੋਂ ਕੀਤਾ ਜਾਂਦਾ ਹੈ, ਤਾਂ ਇਹ ਲਗਭਗ ਚਾਰ ਦਿਨ ਲਵੇਗਾ।

Related Post