ਮਾਧੁਰੀ ਦੀਕਸ਼ਿਤ ਨੇ ਪਤੀ ਨੂੰ 22 ਵੀਂ ਵਰ੍ਹੇਗੰਢ ਮੌਕੇ ‘ਤੇ ਖ਼ਾਸ ਅੰਦਾਜ਼ ਨਾਲ ਦਿੱਤੀ ਵਧਾਈ, 'ਦਿਲ ਤੋ ਪਾਗਲ ਹੈ' ਦੀ ਧੁਨ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ

ਅਦਾਕਾਰਾ ਮਾਧੁਰੀ ਦੀਕਸ਼ਿਤ (Madhuri Dixit) ਨੇ ਬਾਲੀਵੁੱਡ ‘ਤੇ ਲੰਮਾ ਸਮਾਂ ਰਾਜ ਕੀਤਾ ਹੈ ਅਤੇ ਅੱਜ ਵੀ ਉਸ ਦਾ ਜਲਵਾ ਬਰਕਰਾਰ ਹੈ । ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ਚ ਨਜ਼ਰ ਆਉਂਦੀ ਰਹਿੰਦੀ ਹੈ। ਬਾਲੀਵੁੱਡ ਦੀ ‘ਧੱਕ ਧੱਕ’ ਗਰਲ ਮਾਧੁਰੀ ਦੀਕਸ਼ਿਤ ਦੇ ਵਿਆਹ ਨੂੰ ਅੱਜ 22 ਸਾਲ ਪੂਰੇ ਹੋ ਗਏ ਨੇ। ਜਿਸ ਕਰਕੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਤੀ ਨੂੰ ਮੈਰਿਜ ਐਨੀਵਰਸਿਰੀ ਦੀ ਵਧਾਈ ਦਿੰਦੀ ਹੋਈ ਇੱਕ ਪਿਆਰ ਜਿਹੀ ਵੀਡੀਓ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਦੇ ਦੇ ਗੇੜਾ’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
Image Source -Instagram
ਉਨ੍ਹਾਂ ਦੇ ਪਤੀ ਸ਼੍ਰੀਰਾਮ ਨੇਨੇ ਦੇ ਨਾਲ ਆਪਣੀ ਅਣਦੇਖੀ ਤਸਵੀਰਾਂ ਦੇ ਬਣਾਈ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਕੱਠੇ 22 ਸਾਲ ਜਾਦੂਮਈ’। ਵੀਡੀਓ ਚ ਉਨ੍ਹਾਂ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਤੋਂ ਇਲਾਵਾ ਜ਼ਿੰਦਗੀ ਦੇ ਖੁਸ਼ ਪਲਾਂ ਵਾਲੀਆਂ ਵੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ 'ਦਿਲ ਤੋ ਪਾਗਲ ਹੈ' ਗੀਤ ਦੀ ਧੁਨ ਦੇ ਨਾਲ ਪੋਸਟ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ ।
Image Source -Instagram
ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਦਾ ਵਿਆਹ 17 ਅਕਤੂਬਰ 1999 ਨੂੰ ਸ਼੍ਰੀ ਰਾਮ ਨੇਨੇ ਨਾਲ ਹੋਇਆ ਸੀ। ਮਾਧੁਰੀ ਦੇ ਆਰਿਨ ਅਤੇ ਰਿਆਨ ਨਾਂ ਦੇ ਦੋ ਬੇਟੇ ਵੀ ਹਨ। ਮਾਧੁਰੀ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram