ਮਾਧੁਰੀ ਦੀਕਸ਼ਿਤ ਦੀ ਫ਼ਿਲਮ 'Maja Ma' ਦਾ ਟ੍ਰੇਲਰ ਹੋਇਆ ਰਿਲੀਜ਼, ਮੁੜ ਦਰਸ਼ਕਾਂ 'ਤੇ ਛਾਇਆ ਧਕ- ਧਕ ਗਰਲਗਰਲ ਦਾ ਜਾਦੂ, ਵੇਖੋ ਵੀਡੀਓ

Madhuri Dixit film 'Maja Ma' Trailer: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਲੰਬੇ ਸਮੇਂ ਤੋਂ ਬਾਅਦ ਆਪਣੀ ਨਵੀਂ ਫ਼ਿਲਮ 'ਮਜ਼ਾ ਮਾ' (Maja Ma) ਦੇ ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ। ਹੁਣ ਮਾਧੁਰੀ ਦੀਕਸ਼ਿਤ ਦੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: Instagram
ਇਸ ਟ੍ਰੇਲਰ 'ਚ ਮਾਧੁਰੀ ਦੀਕਸ਼ਿਤ ਦੇ ਕਿਰਦਾਰ ਨੂੰ ਦੇਖ ਕੇ ਇੱਕ ਵਾਰ ਫਿਰ ਉਨ੍ਹਾਂ ਦੀ ਜ਼ਬਰਦਸਤ ਆਨਸਕ੍ਰੀਨ ਮੌਜੂਦਗੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ 'ਚ ਮਾਧੁਰੀ ਇੱਕ ਮੱਧ ਵਰਗੀ ਪਰਿਵਾਰ ਦੀ ਕਹਾਣੀ ਦਾ ਅਹਿਮ ਹਿੱਸਾ ਬਣਦੀ ਨਜ਼ਰ ਆ ਰਹੀ ਹੈ।
2 ਮਿੰਟ 50 ਸੈਕਿੰਡ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਰਿਤਵਿਕ ਭੌਮਿਕ ਦੇ ਕਿਰਦਾਰ ਨਾਲ ਹੁੰਦੀ ਹੈ। ਜਿਸ ਵਿੱਚ ਉਹ ਆਪਣੇ ਪਰਿਵਾਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦਾ ਹੈ। ਇਸ ਪਰਿਵਾਰਿਕ ਜਾਣ-ਪਛਾਣ 'ਚ ਹਰ ਕੋਈ ਥੋੜ੍ਹਾ ਅਜੀਬ ਹੈ, ਉਸ ਦੀ 'ਪਰਫੈਕਟ' ਮਾਂ, ਮਾਧੁਰੀ ਨੂੰ ਛੱਡ ਕੇ। ਇਹ ਅਜੀਬ ਪਾਤਰ ਇਸ ਪਰਿਵਾਰ ਦਾ ਕਾਮਿਕ ਪਾਤਰ ਹੈ।
Image Source: Instagram
ਇਸ ਫ਼ਿਲਮ ਦੀ ਕਹਾਣੀ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਿਤ ਹੈ, ਜਿਸ ਦੇ ਬੇਟੇ ਦਾ ਰਿਸ਼ਤਾ ਇੱਕ ਪਾਵਰਫੁੱਲ ਪਰਿਵਾਰ ਨਾਲ ਜੁੜ ਗਿਆ ਹੈ, ਪਰ ਮਾਧੁਰੀ ਦੇ ਕਿਰਦਾਰ ਦੇ ਅਤੀਤ ਨਾਲ ਜੁੜਿਆ ਕੁਝ ਅਜਿਹਾ ਹੈ ਜੋ ਇਸ ਵਿਆਹ ਦੇ ਰਾਹ ਵਿੱਚ ਅੜਿਕੇ ਆ ਰਿਹਾ ਹੈ।
ਮਾਧੁਰੀ ਨੂੰ ਦੋ ਬੱਚਿਆਂ ਦੀ ਮਾਂ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ, ਜੋ ਪਰਿਵਾਰ ਦੇ ਸੰਤੁਲਨ ਅਤੇ ਪਰੇਸ਼ਾਨੀਆਂ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ। ਪੱਲਵੀ ਪਟੇਲ ਦਾ ਕਿਰਦਾਰ ਮਾਧੁਰੀ ਨੂੰ ਪੇਸ਼ੇ ਤੋਂ ਇੱਕ ਡਾਂਸ ਟ੍ਰੇਨਰ ਵਜੋਂ ਪੇਸ਼ ਕਰਦਾ ਹੈ, ਜੋ ਇੱਕ ਦਿਨ ਪਰਿਵਾਰ ਤੋਂ ਪਰੇ ਆਪਣੀ ਅਸਲ ਹੋਂਦ ਨੂੰ ਲੱਭਣ ਬਾਰੇ ਵੀ ਸੋਚਦੀ ਹੈ।
Image Source: Instagram
ਹੋਰ ਪੜ੍ਹੋ: ਰਿਚਾ ਚੱਢਾ ਤੇ ਅਲੀ ਫਜ਼ਲ ਦਾ ਵਿਆਹ ਹੋਵੇਗਾ 'ਈਕੋ ਫਰੈਂਡਲੀ', ਜਾਣੋ ਕੀ ਕੁਝ ਹੋਵੇਗਾ ਖ਼ਾਸ
ਫੈਮਿਲੀ ਡਰਾਮਾ ਉੱਤੇ ਅਧਾਰਿਤ ਇਸ ਫ਼ਿਲਮ ਨੂੰ ਆਨੰਦ ਤਿਵਾਰੀ ਨੇ ਡਾਇਰੈਕਟਰ ਕੀਤਾ ਹੈ। ਇਹ ਫ਼ਿਲਮ 6 ਅਕਤੂਬਰ ਨੂੰ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਉੱਤੇ ਰਿਲੀਜ਼ ਹੋਵੇਗੀ। ਫ਼ਿਲਮ 'ਚ ਮਾਧੁਰੀ ਤੋਂ ਇਲਾਵਾ ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸਿਮੋਨ ਸਿੰਘ, ਸ਼ੀਬਾ ਚੱਢਾ, ਮਲਹਾਰ ਠਾਕਰ ਅਤੇ ਨਿਨਾਦ ਕਾਮਤ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖ਼ਾਸਕਰ ਮਾਧੁਰੀ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।