ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਸੰਜੇ ਦੱਤ ਦੀ ਨਵੀਂ ਫੋਟੋ ਆਈ ਸਾਹਮਣੇ, ਮਾਨਿਅਤਾ ਦੱਤ ਨੇ ਦੱਸਿਆ ਕਿਸ ਤਰ੍ਹਾਂ ਦੇ ਹਨ ਹਲਾਤ

ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ, ਫਿਲਹਾਲ ਉਹ ਇਸ ਬਿਮਾਰੀ ਦਾ ਇਲਾਜ਼ ਮੁੰਬਈ ਵਿੱਚ ਹੀ ਕਰਵਾ ਰਹੇ ਹਨ । ਉਹਨਾਂ ਨੇ ਆਪਣੇ ਕੈਂਸਰ ਦੀ ਬਿਮਾਰੀ ਬਾਰੇ 11ਅਗਸਤ ਨੂੰ ਦੱਸਿਆ ਸੀ ਖਬਰਾਂ ਦੀ ਮੰਨੀਏ ਤਾਂ ਜਾ ਸੰਜੇ ਦੱਤ ਫਿਲਹਾਲ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕਰ ਰਹੇ ਹਨ । ਉਹ ਸ਼ਮਸ਼ੇਰਾ ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ । ਕੁਝ ਦਿਨ ਪਹਿਲਾਂ ਹੀ ਮਾਨਿਅਤਾ ਦੱਤ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਉਹਨਾਂ ਦਾ ਪਰਿਵਾਰ ਕਿਸ ਤਰ੍ਹਾਂ ਦੇ ਹਲਾਤਾਂ ਵਿੱਚੋਂ ਗੁਜਰ ਰਿਹਾ ਹੈ ।
https://www.instagram.com/p/CE3OZ4LjlVo/?utm_source=ig_embed
ਉਹਨਾਂ ਨੇ ਆਪਣੇ ਇੰਸਟਾਗਰਾਮ ਤੇ ਸੰਜੇ ਦੱਤ ਦੀ ਤਸਵੀਰ ਸਾਝੀ ਕੀਤੀ ਹੈ । ਇਹ ਤਸਵੀਰ ਸੰਜੇ ਦੱਤ ਨੇ ਕਾਲੇ ਰੰਗ ਦਾ ਚਸ਼ਮਾ ਲਗਾਇਆ ਹੋਇਆ ਹੈ ਤੇ ਕੈਮਰੇ ਅੱਗੇ ਪੋਜ ਦਿੰਦੇ ਨਜਰ ਆ ਰਹੇ ਹਨ ।
https://www.instagram.com/p/CEqPAogjdwo/
ਉਹਨਾਂ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ 'ਰੁਕ ਜਾਨਾ ਨਾ ਕਹੀ ਤੂੰ ਕਹੀ ਹਾਰ ਕੇ ਕਾਂਟੋ ਪੇ ਚਲਕੇ ਮਿਲੇਗੇ ਸਹੇ ਬਹਾਰ ਕੇ’ ਇਸੇ ਤਰ੍ਹਾਂ ਦੇ ਸ਼ਬਦ ਸ਼ੇਅਰ ਕਰਕੇ ਮਾਨਿਅਤਾ ਨੇ ਆਪਣੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ । ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਸਾਰੇ ਇੱਕਠੇ ਹੋ ਕੇ ਇਸ ਮੁਸ਼ਕਿਲ ਦੀ ਘੜੀ ਸਾਹਮਣਾ ਕਰ ਰਹੇ ਹਨ ।
https://www.instagram.com/p/CESJ3rTjBpC/