ਰੂਹ ਨੂੰ ਛੂਹ ਰਿਹਾ ਹੈ ਮਾਂ ਫ਼ਿਲਮਾ ਦਾ ਨਵਾਂ ਗੀਤ ‘Har Janam’, ਦੇਖੋ ਵੀਡੀਓ

ਗਿੱਪੀ ਗਰੇਵਾਲ, ਬੱਬਲ ਰਾਏ ਤੇ ਦਿਵਿਆ ਦੱਤਾ ਸਟਾਰਰ ਫ਼ਿਲਮ ਮਾਂ (Maa ) ਜੋ ਕਿ ਬਹੁਤ ਜਲਦ ਦਰਸ਼ਕਾਂ ਦਾ ਮਨੋਰੰਜਨ ਕਰ ਲਈ ਆ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਇੱਕ ਕਰਕੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਨਵਾਂ ਗੀਤ ‘ਹਰ ਜਨਮ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਕਮਲ ਖ਼ਾਨ ਨੇ ਆਪਣੀ ਆਵਾਜ਼ ਦੇ ਨਾਲ ਗਾਇਆ ਹੈ।
ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼
ਕਮਲ ਖ਼ਾਨ Kamal Khan ਜੋ ਇਸ ਗੀਤ ਦੇ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਰਹੇ ਨੇ। ਇਸ ਗੀਤ ‘ਚ ਉਨ੍ਹਾਂ ਨੇ ਹਰ ਪੁੱਤਰ ਦੇ ਜਜ਼ਬਾਤਾਂ ਨੂੰ ਬਹੁਤ ਹੀ ਕਮਾਲ ਦੇ ਅੰਦਾਜ਼ ਨਾਲ ਬਿਆਨ ਕੀਤਾ ਹੈ।
ਇੱਕ ਬੱਚੇ ਦੀਆਂ ਭਾਵਨਾਵਾਂ ਦੇ ਨਾਲ ਭਰਿਆ ਇਹ ਗੀਤ ‘ਚ ਮਾਂ-ਪੁੱਤ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰ ਰਿਹਾ ਹੈ। ਜਿਸ 'ਚ ਬੱਚਾ ਕਹਿ ਰਿਹਾ ਹੈ ਕਿ ਮੈਨੂੰ ਹਰ ਜਨਮ ਇਹੀ ਮਾਂ ਚਾਹੀਦੀ ਹੈ। ਗੀਤਕਾਰ Fateh Shergill ਵੱਲੋਂ ਮਾਂ ਦੇ ਬੱਚਿਆਂ ਲਈ ਕੀਤੇ ਬਲੀਦਾਨ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬੋਲਾਂ ‘ਚ ਪਰੋ ਕੇ ਇੱਕ ਗੀਤ ਦਾ ਰੂਪ ਦਿੱਤਾ ਗਿਆ ਹੈ।
ਇਸ ਗੀਤ ਨੂੰ ਮਿਊਜ਼ਿਕ Jay K ਨੇ ਦਿੱਤਾ ਹੈ। ਇਸ ਗੀਤ ਨੂੰ ਸਾਗਾ ਹਿੱਟਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ- ਮਿਊਜ਼ਿਕ ਤੇ ਇਮੋਸ਼ਨ ਅਗਲੇ ਹੀ ਲੇਵਲ ਦੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਫ਼ਿਲਮ ਨੂੰ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ । ਇਹ ਫ਼ਿਲਮ ਮਾਂ ਨੂੰ ਸਮਰਪਿਤ ਹੈ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਮਾਂ ਫ਼ਿਲਮ ਨੂੰ ਨਾਮੀ ਡਾਇਰਕੈਟਰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ ਮਦਰਸ ਡੇਅ ਯਾਨੀਕਿ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਗੀਤ ‘Dhokebaaz’ ‘ਚ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ
New Punjabi Song:-