ਗਿੱਪੀ ਗਰੇਵਾਲ, ਬੱਬਲ ਰਾਏ, ਦਿਵਿਆ ਦੱਤਾ ਸਟਾਰਰ ਫ਼ਿਲਮ ਮਾਂ ਜੋ ਕਿ ਬਹੁਤ ਜਲਦ ਦਰਸ਼ਕਾਂ ਦਾ ਰੂਬਰੂ ਹੋਣ ਜਾ ਰਹੀ ਹੈ। ਇਹ ਫ਼ਿਲਮ ਮਾਂ ਨੂੰ ਸਮਰਪਿਤ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜੀ ਹਾਂ ਇਮੋਸ਼ਨਲ ਗੀਤਾਂ ਤੋਂ ਬਾਅਦ ਇਹ ਪਹਿਲਾਂ ਗੀਤ ਹੋਵੇਗਾ ਜੋ ਕਿ ਦਰਸ਼ਕਾਂ ਨੂੰ ਪੈਰ ਚੱਕ ਕੇ ਨੱਚਣ ਨੂੰ ਮਜ਼ਬੂਰ ਕਰ ਦੇਵੇਗਾ। ਭਾਬੀ ਟਾਈਟਲ ਹੇਠ ਇਹ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।
ਹੋਰ ਪੜ੍ਹੋ : ਮੁੰਬਈ ਟਰੇਨ ‘ਚ ਐਸ਼ਵਰਿਆ ਦੇ ਗੀਤ ‘ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ
ਭਾਬੀ ਗੀਤ ਦੇ ਰਾਹੀਂ ਕਿੰਨੇ ਸਾਲਾਂ ਬਾਅਦ ਦਰਸ਼ਕਾਂ ਨੂੰ ਆਪਣੀ ਹਰਮਨ ਪਿਆਰੀ ਦੋਗਾਣਾ ਜੋੜੀ ਸਰਦੂਲ ਸਿਕੰਦਰ ਤੇ ਅਮਰ ਨੂਰੀ ਨੂੰ ਇਕੱਠੇ ਸੁਣਨ ਦਾ ਮੌਕਾ ਮਿਲੇਗਾ। ਭਾਵੇਂ ਮਰਹੂਮ ਗਾਇਕ ਸਰਦੂਲ ਸਿਕੰਦਰ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਪਰ ਉਹ ਗੀਤਾਂ ਦੇ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿਣਗੇ। ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਗਾਇਕ ਬੱਬਲ ਰਾਏ ਨੇ ਸਾਂਝਾ ਕੀਤਾ ਹੈ।
ਬੱਬਲ ਰਾਏ ਨੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਜਨਾਬ ਸਰਦੂਲ ਸਿਕੰਦਰ ਤੇ ਅਮਰ ਨੂਰੀ ਜੀ ਦਾ ਗਾਇਆ ਗੀਤ BHABHI ਆ ਰਿਹਾ ਹੈ 30 ਅਪ੍ਰੈਲ ਨੂੰ ਸਾਡੀ ਫ਼ਿਲਮ MAA ‘ਚੋਂ..’। ਜਿਸ ਤੋਂ ਬਾਅਦ ਪ੍ਰਸ਼ੰਸਕ ਬਹੁਤ ਹੀ ਜ਼ਿਆਦਾ ਉਤਸੁਕ ਨੇ ਇਸ ਗੀਤ ਦਾ ਅਨੰਦ ਲੈਣ ਲਈ। ਗੀਤ ਦੇ ਪੋਸਟਰ ਤੇ ਸਰਦੂਲ ਸਿਕੰਦਰ ਤੇ ਅਮਰ ਨੂਰੀ ਰਿਵਾਇਤੀ ਪਹਿਰਾਵੇ ਚ ਨਜ਼ਰ ਆ ਰਹੇ ਹਨ।
ਮਾਂ ਫ਼ਿਲਮ ਨੂੰ ਨਾਮੀ ਡਾਇਰਕੈਟਰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ। ਫ਼ਿਲਮ ਨੂੰ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ । ਇਸ ਫ਼ਿਲਮ ‘ਚ ਦਿਵਿਆ ਦੱਤਾ, ਗਿੱਪੀ ਗਰੇਵਾਲ, ਬੱਬਲ ਰਾਏ, ਗੁਰਪ੍ਰੀਤ ਘੁੱਗੀ, ਰਘਵੀਰ ਬੋਲੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਪੜ੍ਹੋ : ਆਪਣੇ ਵਿਆਹ ਵਾਲੀ ਰਿੰਗ ਫਲਾਂਟ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਘਰਵਾਲੀ ਨਾਲ ਸਾਂਝੀਆਂ ਕੀਤੀਆਂ ਕੁਝ ਰੋਮਾਂਟਿਕ ਤਸਵੀਰਾਂ
View this post on Instagram
A post shared by Babbal Rai (@babbalrai9)