Lyricist Jaani's car accident in Mohali news: ਪੰਜਾਬੀ ਮਿਊਜ਼ਿਕ ਜਗਤ ਤੋਂ ਇੱਕ ਹੋਰ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਜਾਨੀ ਜੋ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ। ਸੂਤਰਾਂ ਦੇ ਮੁਤਾਬਿਕ ਜਾਨੀ ਦੇ ਨਾਲ ਕਾਰ ਉਨ੍ਹਾਂ ਦੇ ਕੁਝ ਸਾਥੀ ਵੀ ਮੌਜੂਦ ਸਨ।
ਹੋਰ ਪੜ੍ਹੋ : ਸੰਜੇ ਦੱਤ ਦੀ 34 ਸਾਲਾ ਧੀ ਨੇ ਦਿਖਾਏ ਸਰੀਰ ਉੱਤੇ ਪਏ ਅਜਿਹੇ ਨਿਸ਼ਾਨ, ਮਤਰੇਈ ਮਾਂ ਮਾਨਯਤਾ ਦੱਤ ਨੇ ਦਿੱਤੀ ਇਹ ਪ੍ਰਤੀਕਿਰਿਆ
ਉਨ੍ਹਾਂ ਦੀ ਕਾਰ ਦਾ ਜ਼ਬਰਦਸਤ ਐਕਸੀਡੈਂਟ ਹੋਇਆ ਹੈ। ਧੱਜੀਆਂ ਉੱਡੀ ਕਾਰ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਜਾਨੀ ਅਤੇ ਉਨ੍ਹਾਂ ਦੇ ਸਾਥੀ ਮੁਹਾਲੀ ਤੋਂ ਹੋ ਕੇ ਜਾ ਰਹੇ ਸਨ ਜਦੋਂ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਜਾਨੀ ਅਤੇ ਉਨ੍ਹਾਂ ਦੇ ਸਾਥੀ ਇਸ ਹਾਦਸੇ ‘ਚੋਂ ਬਾਲ-ਬਾਲ ਬਚ ਗਏ ਹਨ। ਸੂਤਰਾਂ ਮੁਤਾਬਿਕ ਸਾਰਿਆਂ ਦਾ ਮੈਡੀਕਲ ਕਰਵਾ ਲਿਆ ਗਿਆ ਹੈ। ਅਜੇ ਤੱਕ ਜਾਨੀ ਵੱਲੋਂ ਇਸ ਹਾਦਸੇ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਗਈ। ਪਰ ਸੋਸ਼ਲ ਮੀਡੀਆ ਉੱਤੇ ਹਾਦਸੇ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਾਨੀ ਦੇ ਪ੍ਰਸ਼ੰਸਕ ਆਪਣੇ ਹਰਮਨ ਪਿਆਰੇ ਗੀਤਕਾਰ ਲਈ ਦੁਆਵਾਂ ਕਰ ਰਹੇ ਹਨ।
ਜੇ ਗੱਲ ਕਰੀਏ ਜਾਨੀ ਦੇ ਮਿਊਜ਼ਿਕਲ ਸਫ਼ਰ ਦੀ ਤਾਂ ਉਨ੍ਹਾਂ ਨੇ 2012 ਵਿੱਚ ਇੱਕ ਧਾਰਮਿਕ ਗੀਤ “ਸੰਤ ਸਿਪਾਹੀ” ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਹਾਲਾਂਕਿ, ਉਨ੍ਹਾਂ ਨੂੰ ਹਾਰਡੀ ਸੰਧੂ ਵੱਲੋਂ ਗਾਏ ਗੀਤ ‘ਸੋਚ’ ਤੋਂ ਪ੍ਰਸਿੱਧੀ ਮਿਲੀ ਸੀ । ਇਸ ਤੋਂ ਬਾਅਦ ਲਗਪਗ ਹਰ ਪੰਜਾਬੀ ਸਿੰਗਰ ਨੇ ਜਾਨੀ ਦੇ ਲਿਖੇ ਹੋਏ ਗੀਤ ਗਾਏ ਨੇ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਦੱਸ ਦਈਏ ਜਾਨੀ ਇਸੇ ਸਾਲ ਪਹਿਲੀ ਵਾਰ ਪਾਪਾ ਬਣੇ ਨੇ। ਜਾਨੀ ਦੀ ਪਤਨੀ ਨੇਹਾ ਚੌਹਾਨ ਨੇ ਪੁੱਤਰ ਨੂੰ ਜਨਮ ਦਿੱਤਾ। ਜਾਨੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ।
To read news of 'Jaani's car accident in Mohali' in English, click here.