Lover: ਪਿਆਰ ਦੇ ਰੰਗਾਂ ਨਾਲ ਭਰਿਆ ‘Kitna Chahe’ ਜੱਸ ਮਾਣਕ ਤੇ ਅਸੀਸ ਕੌਰ ਦੀ ਆਵਾਜ਼ ‘ਚ ਹੋਇਆ ਰਿਲੀਜ਼

ਪੰਜਾਬੀ ਗਾਇਕ ਤੋਂ ਹੀਰੋ ਬਣੇ ਗੁਰੀ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ਲਵਰ ਟਾਈਟਲ ਹੇਠ ਤਿਆਰ ਹੋਈ ਫ਼ਿਲਮ 'ਚ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ 'ਕਿਤਨਾ ਚਾਹੇ' ਰਿਲੀਜ਼ ਹੋ ਗਿਆ ਹੈ।
ਇਸ ਗੀਤ ਨੂੰ ਗੁਰੀ ਤੇ ਰੌਣਕ ਜੋਸ਼ੀ ਉੱਤੇ ਫਿਲਮਾਇਆ ਗਿਆ ਹੈ। ਗਾਣੇ ‘ਚ ਕੱਚੀ ਉਮਰ ਵਾਲਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਗੀਤ ‘ਚ ਲਾਲੀ ਤੇ ਹੀਰ ਦੇ ਪਿਆਰੀ ਜਿਹੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਗਾਇਕ ਜੱਸ ਮਾਣਕ ਤੇ ਗਾਇਕਾ ਅਸੀਸ ਕੌਰ ਨੇ ਮਿਲਕੇ ਗਾਇਆ ਹੈ । ਇਸ ਗੀਤ ਦੇ ਬੋਲ ਜੱਸ ਮਾਣਕ ਵੀ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਇਹ ਟਰੈਂਡਿੰਗ ‘ਚ ਚੱਲ ਰਿਹਾ ਹੈ।
ਲਵਰ ਫ਼ਿਲਮ ਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਕਈ ਨਾਮੀ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਜੁਲਾਈ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।
ਦੱਸ ਦਈਏ ਇੱਕ ਜੁਲਾਈ ਨੂੰ ਇੱਕ ਹੋਰ ਪੰਜਾਬੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਜੀ ਹਾਂ ਤਰਸੇਮ ਜੱਸੜ ਤੇ ਰਣਜੀਤ ਬਾਵਾ ਦੀ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਵੀ ਇਸੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।