ਕਦੇ ਪਿਆਰ ਗੁਆਇਆ? ਜੇ ਹਾਂ ਤਾਂ ਕੁਲਬੀਰ ਝਿੰਜਰ ਦਾ ਗੀਤ ‘Supne Wargi’ ਤੁਹਾਨੂੰ ਵੀ ਕਰੇਗਾ ਭਾਵੁਕ

By  Lajwinder kaur April 22nd 2022 01:19 PM -- Updated: April 22nd 2022 01:22 PM
ਕਦੇ ਪਿਆਰ ਗੁਆਇਆ? ਜੇ ਹਾਂ ਤਾਂ ਕੁਲਬੀਰ ਝਿੰਜਰ ਦਾ ਗੀਤ ‘Supne Wargi’ ਤੁਹਾਨੂੰ ਵੀ ਕਰੇਗਾ ਭਾਵੁਕ

ਤਰਸੇਮ ਜੱਸੜ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ਗਲਵੱਕੜੀ ਏਨੀਂ ਦਿਨੀਂ ਸਿਨੇਮਾ ਘਰਾਂ ਦੀ ਰੌਣਕ ਬਣੀ ਹੋਈ ਹੈ। ਦਰਸ਼ਕਾਂ ਵੱਲੋਂ ਇਸ ਪਰਿਵਾਰਕ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਜਿਹੇ ‘ਚ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ, ਜੋ ਕਿ ਸੈਡ ਜ਼ੌਨਰ ਦਾ ਹੈ ਰਿਲੀਜ਼ ਹੋ ਚੁੱਕਿਆ ਹੈ। ‘Supne Wargi’ ਗੀਤ ਜੋ ਕਿ ਤਰਸੇਮ ਜੱਸੜ ਦੇ ਪੱਕੇ ਦੋਸਤ ਤੇ ਗਾਇਕ ਕੁਲਬੀਰ ਝਿੰਜਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ : ਦੋਸਤ ਦੇ ਵਿਆਹ 'ਚ ਜ਼ਿਗਰੀ ਦੋਸਤਾਂ ਨੇ ਸਾੜ੍ਹੀ ਪਾ ਕੇ ਮਾਧੁਰੀ ਦੀਕਸ਼ਿਤ ਦੇ ਗੀਤ 'ਤੇ ਕੀਤਾ ਡਾਂਸ, ਪ੍ਰਸ਼ੰਸਕ ਕਮੈਂਟ ਕਰਕੇ ਦੋਸਤਾਂ ਦੀ ਕਰ ਰਹੇ ਨੇ ਤਾਰੀਫ

galwakdi movie new song

ਇਸ ਗੀਤ ਨੂੰ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ। ਗੀਤ ਦੇ ਵੀਡੀਓ 'ਚ ਤੁਸੀਂ ਦੇਖੋਗੇ ਕਿਵੇਂ ਤਰਸੇਮ ਆਪਣੇ ਪਿਆਰ ਲਈ ਰੋਂਦਾ ਹੈ ਤੇ ਆਪਣੇ ਪਿਆਰ ਨੂੰ ਗੁਆ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਉਹ ਸਭ ਜਜ਼ਬਾਤ ਇਸ ਗੀਤ ਚ ਦੇਖਣ ਨੂੰ ਮਿਲ ਰਹੇ ਹਨ। ਇਸ ਗੀਤ ਬੋਲ ਵੀ ਕੁਲਬਿੰਰ ਝਿੰਜਰ ਨੇ ਹੀ ਲਿਖੇ ਨੇ ਤੇ ਮਿਊਜ਼ਿਕ Mr Rubal ਨੇ ਦਿੱਤਾ ਹੈ। ਇਸ ਗੀਤ ਨੂੰ ਵਿਹਲੀ ਜਨਤਾ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਇਸ ਗੀਤ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਯੂਜ਼ਰ ਕਮੈਂਟ ਕਰਕੇ ਗੀਤ ਦੀ ਤਾਰੀਫ ਕਰ ਰਹੇ ਹਨ।

inside image of tarsem jassar

ਹੋਰ ਪੜ੍ਹੋ : ਦੋ ਦੋਸਤਾਂ ਦੀ ਟੁੱਟੀ ਯਾਰੀ ਨੂੰ ਬਿਆਨ ਕਰਦਾ ਗੀਤ ‘Yaar Vichre’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਸ਼ਰਨ ਆਰਟ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਮਨੋਰੰਜਨ ਦੇ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਨੇ। ਫ਼ਿਲਮ 'ਚ ਹਾਸਾ ਹੋਵੇ, ਪਿਆਰ ਹੋਵੇ, ਖੁਸ਼ੀ ਹੋਵੇ, ਜਜ਼ਬਾਤ ਸਾਰੇ ਹੀ ਰੰਗ ਦੇਖਣ ਨੂੰ ਮਿਲ ਰਹੇ ਹਨ। ਇਸ ਫ਼ਿਲਮ 'ਚ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆ ਰਹੇ ਹਨ।

 

Related Post