‘ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ’- ਜਗਦੀਪ ਰੰਧਾਵਾ

ਭਾਰਤ ਦੇਸ਼ ਪਤਾ ਨਹੀਂ ਕਿਹੜੇ ਪਾਸੇ ਚੱਲ ਰਿਹਾ ਹੈ, ਚਾਰੇ-ਪਾਸੇ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਮਾਰੀ ਨੇ ਆਪਣਾ ਭਿਆਨਕ ਰੂਪ ਲਿਆ ਹੋਇਆ ਹੈ। ਕੇਂਦਰ ਸਰਕਾਰ ਦੀਆਂ ਮਾੜੀਆਂ ਰਣ-ਨੀਤੀਆਂ ਦੇ ਕਾਰਨ ਚਾਰੇ-ਪਾਸੇ ਮੌਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਮਰੀਜ਼ਾਂ ਨੂੰ ਹਸਪਤਾਲਾਂ ‘ਚ ਜਗ੍ਹਾ ਨਹੀਂ ਮਿਲ ਰਹੀ ਹੈ ਤੇ ਨਾ ਹੀ ਚੰਗਾ ਇਲਾਜ਼ । ਆਕਸੀਜਨ ਦੇ ਸਿਲੰਡਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜਿਸ ਕਰਕੇ ਬਹੁਤ ਸਾਰ ਲੋਕ ਮੌਤ ਦੇ ਮੂੰਹ ‘ਚ ਜਾ ਰਹੇ ਨੇ। ਦੇਸ਼ ਦੇ ਅਜਿਹੇ ਹਾਲਤ ਦੇਖ ਕੇ ਪੰਜਾਬੀ ਐਕਟਰ ਜਗਦੀਪ ਰੰਧਾਵਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਪੋਸਟ ਪਾਈ ਹੈ।
image credit: facebook
ਹੋਰ ਪੜ੍ਹੋ : ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ‘Spider-Man 2’ ਪੀਟੀਸੀ ਗੋਲਡ ‘ਤੇ
image credit: facebook
ਉਨ੍ਹਾਂ ਨੇ ਲਿਖਿਆ ਹੈ- ‘ ਅੱਜ ਆਕਸੀਜਨ ਦੇ ਸਿਲੰਡਰ ਲੱਭ ਰਹੇ ਹੋ ਆਉਣ ਵਾਲੇ ਸਮੇਂ ‘ਚ ਅਨਾਜ ਲੱਭਦੇ ਫਿਰੋਗੇ...ਅਜੇ ਵੀ ਸਮਾਂ ਹੈ ਕਿਸਾਨੀ ਅੰਦੋਲਨ ਦਾ ਸਾਥ ਦਿਓ ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਰਾਏ ਦੇ ਰਹੇ ਨੇ।
image credit: facebook
ਜੇ ਗੱਲ ਕਰੀਏ ਸਿੰਗਰ ਤੇ ਐਕਟਰ ਜਗਦੀਪ ਰੰਧਾਵਾ ਦੀ ਤਾਂ ਉਹ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਲਗਾਤਾਰ ਕਿਸਾਨੀ ਸੰਘਰਸ਼ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਵੀ ਪੋਸਟਾਂ ਪਾ ਕੇ ਜੱਗ ਜ਼ਾਹਿਰ ਕਰ ਰਹੇ ਨੇ। ਦੱਸ ਦਈਏ ਕਿਸਾਨਾਂ ਨੂੰ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਈ ਮਹੀਨਿਆਂ ਦਾ ਸਮਾਂ ਹੋ ਗਿਆ ਹੈ ਦਿੱਲੀ ਦੀ ਬਰੂਹਾਂ ਉੱਤੇ ਬੈਠਿਆ ਨੂੰ । ਪਰ ਕੇਂਦਰ ਸਰਕਾਰ ਅੱਖਾਂ ਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ।