ਦੇਸ਼ ਭਰ ‘ਚ ਲੋਹੜੀ (Lohri 2023) ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਹਰ ਸਾਲ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਇਸ ਮੌਕੇ ‘ਤੇ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਘਰਾਂ ‘ਚ ਲੋਹੜੀ ਮੰਗਣ ਦੇ ਲਈ ਜਾਂਦੇ ਹਨ ਅਤੇ ਲੋਕ ਗੀਤਾਂ ਰਾਹੀਂ ਆਪਣੀ ਮੰਗ ਰੱਖਦੇ ਹਨ । ਬੱਚੇ ਗੀਤ ਗਾ ਕੇ ਲੋਹੜੀ (Lhori Festival) ਮੰਗਦੇ ਹਨ ਅਤੇ ਉਨ੍ਹਾਂ ਨੂੰ ਲੋਹੜੀ ਦੇ ਤੌਰ ‘ਤੇ ਮੂੰਗਫਲੀ, ਰਿਉੜੀਆਂ, ਫੁੱਲੇ ਅਤੇ ਗੁੜ ਲੋਕਾਂ ਵੱਲੋਂ ਦਿੱਤਾ ਜਾਂਦਾ ਹੈ ।
image Source : Google
ਹੋਰ ਪੜ੍ਹੋ : ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ
ਇਸ ਦੇ ਨਾਲ ਹੀ ਬੱਚਿਆਂ ਨੂੰ ਸ਼ਗਨ ਦੇ ਤੌਰ ‘ਤੇ ਪੈਸੇ ਵੀ ਦਿੱਤੇ ਜਾਂਦੇ ਹਨ । ਬੱਚੇ ਲੋਹੜੀ ਦੇ ਗੀਤ ਗਾਉਂਦੇ ਹਨ ।ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਾਂ ਫਿਰ ਬੱਚੇ ਦਾ ਜਨਮ ਹੋਇਆ ਹੋਵੇ । ਉਸ ਘਰ ‘ਚ ਲੋਹੜੀ ਦੇ ਮੌਕੇ ‘ਤੇ ਖ਼ਾਸ ਜਸ਼ਨ ਮਨਾਇਆ ਜਾਂਦਾ ਹੈ।
ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,ਹੋ
ਕੁੜੀ ਦਾ ਸ਼ਾਲੂ ਪਾਟਾ ,ਹੋ
Image Source : Google
ਹੋਰ ਪੜ੍ਹੋ : ਹਰਿੰਦਰ ਭੁੱਲਰ ਆਪਣੇ ਦਾਦੇ ਦੇ ਜੱਦੀ ਘਰ ਨੂੰ ਵੇਖਣ ਪਾਕਿਸਤਾਨ ਪਹੁੰਚੇ, ਪੁਰਖਿਆਂ ਦੇ ਜੱਦੀ ਘਰ ਨੂੰ ਵੇਖ ਹੋਏ ਭਾਵੁਕ
ਲੋਹੜੀ ਵਾਲੇ ਦਿਨ ਕੁੜੀਆਂ ਵੀ ਬੜੇ ਚਾਅ ਦੇ ਨਾਲ ਲੋਕਾਂ ਦੇ ਘਰੋਂ ਲੋਹੜੀ ਮੰਗਣ ਲਈ ਜਾਂਦੀਆਂ ਹਨ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਕਹਿੰਦੀਆਂ ਹਨ।
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ
ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ
image Source : Google
ਇਸ ਦੇ ਨਾਲ ਹੀ ਕੁੜੀਆਂ ਨੂੰ ਜੇ ਲੋਹੜੀ ਦੇਣ 'ਚ ਦੇਰੀ ਕੀਤੀ ਜਾਂਦੀ ਹੈ ਤਾਂ ਕੁੜੀਆਂ ਗਾਉਂਦੀਆਂ ਕਹਿੰਦੀਆਂ ਨੇ
ਅੰਦਰ ਕੀ ਬਣਾਉਂਦੀ ਏਂ
ਸੁੱਥਣ ਨੂੰ ਟਾਕੀ ਲਾਉਂਦੀ ਏਂ
ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ
ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …
ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ
ਅਤੇ ਇਸ ਦੇ ਨਾਲ ਹੀ ਜੇ ਉਨ੍ਹਾਂ ਨੂੰ ਘੱਟ ਲੋਹੜੀ ਦਿੱਤੀ ਜਾਂਦੀ ਹੈ ਤਾਂ ਉਹ ਗਾਉਂਦੀਆਂ ਨੇ…
ਦੋ ਕੁ ਫੁੱਲੜੀਆਂ ਲਿਆਈ ਉੱਤੇ ਮੇਂਗਣ ਧਰ ਲਿਆਈ
ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….
ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ
ਸਾਲ ਨੂੰ ਫੇਰ ਆਈਏ
ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਗੀਤ ਗਾਏ ਜਾਂਦੇ ਹਨ । ਲੋਹੜੀ ਵਾਲੇ ਦਿਨ ਘਰਾਂ ‘ਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ । ਜਿਸ ‘ਚ ਸਾਗ, ਰਹੁ ਦੀ ਖੀਰ, ਖਿੱਚੜੀ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਸ਼ਾਮਿਲ ਹੁੰਦੇ ਹਨ ।