Lock Upp Secret: ਪਾਇਲ ਰੋਹਤਗੀ ਨੇ ਕੀਤੀ ਸੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼

Payal Rohatgi news: ਕੰਗਨਾ ਰਣੌਤ ਦੇ ਰਿਆਲਿਟੀ ਸ਼ੋਅ ਲਾਕਅੱਪ ਦਾ ਫਿਨਾਲੇ ਅਗਲੇ ਹਫਤੇ ਹੈ। ਇਸ ਤਰ੍ਹਾਂ ਅੱਜ ਸ਼ੋਅ ਦਾ ਆਖਰੀ judgement day ਹੈ। ਜਿਨ੍ਹਾਂ ਕੈਦੀਆਂ ਦੇ ਨਾਂ ਚਾਰਜਸ਼ੀਟ 'ਚ ਹਨ, ਉਨ੍ਹਾਂ ਨੂੰ ਮੌਕਾ ਮਿਲੇਗਾ ਅਤੇ ਉਹ ਆਪਣਾ ਰਾਜ਼ ਦੱਸ ਕੇ ਸੁਰੱਖਿਅਤ ਰਹਿ ਸਕਣਗੇ। ਸਾਹਮਣੇ ਆਏ ਪ੍ਰੋਮੋ ਵਿੱਚ, ਸਾਇਸ਼ਾ ਸ਼ਿੰਦੇ ਅਤੇ ਪਾਇਲ ਰੋਹਤਗੀ ਨੇ ਰਾਜ਼ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੀ ਜ਼ਿੰਦਗੀ ਦੇ ਅਜਿਹੇ ਰਾਜ਼ ਜ਼ਾਹਿਰ ਕੀਤੇ ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਸੀ।
Image Source: Twitter
ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਅਣਦੇਖੀ ਕਲਿੱਪ, ਪਤੀ ਕਰਨ ਗਰੋਵਰ ਦੇ ਨਾਲ ਮਿਲ ਕੇ ਕੱਟਿਆ ਵੈਡਿੰਗ ਐਨੀਵਰਸਰੀ ਕੇਕ
ਉਸ ਦੀ ਇਹ ਤਕਲੀਫ਼ ਸੁਣ ਕੇ ਸ਼ੋਅ ਦੇ ਬਾਕੀ ਮੁਕਾਬਲੇਬਾਜ਼ ਵੀ ਭਾਵੁਕ ਹੋ ਜਾਂਦੇ ਹਨ। ਵੀਡੀਓ 'ਚ ਕੰਗਨਾ ਕਹਿੰਦੀ ਹੈ, 'ਅੱਜ ਆਖਰੀ ਜਜਮੈਂਟ ਡੇਅ ਹੈ’। ਜਿਸ ਤੋਂ ਬਾਅਦ ਸਾਇਸ਼ਾ ਅਤੇ ਪਾਇਲ ਨੇ ਆਪੋ ਆਪਣੇ ਰਾਜ਼ ਦੱਸੇ।
Image Source: Twitter
ਪਾਇਲ Payal Rohatgi ਨੇ ਆਪਣਾ ਰਾਜ਼ ਦੱਸਦੇ ਹੋਏ ਕਾਫੀ ਭਾਵੁਕ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਵਿੱਚ ਇੱਕ ਲਵ ਐਂਗਲ ਸੀ ਜੋ ਉਸ ਦੀ ਜ਼ਿੰਦਗੀ ਲਈ ਬਹੁਤ ਨੁਕਸਾਨਦਾਇਕ ਸਾਬਤ ਹੋਇਆ। ਉਸ ਨੂੰ ਸ਼ਰਾਬ ਪੀਣ ਲਈ ਮਜ਼ਬੂਰ ਕੀਤਾ ਗਿਆ ਅਤੇ 48 ਘੰਟੇ ਤੱਕ ਸ਼ਰਾਬ ਪੀਂਦੀ ਰਹੀ। ਇਕ ਸਮੇਂ ਉਸ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਅਤੇ ਆਪਣਾ ਹੱਥ ਕੱਟਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਪਿਆਰ ਨੂੰ ਜ਼ਿੰਦਗੀ 'ਚ ਵਾਪਿਸ ਆਉਣ ਲਈ ਕਿਹਾ । ਇਹ ਸਭ ਕਹਿੰਦੇ ਹੋਏ ਪਾਇਲ ਰੋ ਪਈ।
Image Source: Twitter
ਇਸ ਤੋਂ ਪਹਿਲਾਂ ਵੀ ਪਾਇਲ ਰੋਹਤਗੀ ਨੇ ਇਸ ਸ਼ੋਅ ‘ਚ ਕੈਮਰਿਆਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਬਾਂਝਪਨ ਦੇ ਮੁੱਦੇ ਬਾਰੇ ਗੱਲ ਕੀਤੀ ਸੀ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀ ਸੰਗਰਾਮ ਸਿੰਘ ਨੂੰ ਕਿਸੇ ਹੋਰ ਨਾਲ ਵਿਆਹ ਕਰਨ ਲਈ ਕਿਹਾ ਸੀ। ਕਿਉਂਕਿ ਉਹ ਗਰਭਵਤੀ ਨਹੀਂ ਹੋ ਸਕਦੀ ਸੀ।
ਹੋਰ ਪੜ੍ਹੋ : ‘ਮਾਂ’ ਸਟਾਰ ਕਾਸਟ Exclusive interview: ਜਾਣੋ ਬੱਬਲ ਰਾਏ, ਰਘਵੀਰ ਬੋਲੀ ਅਤੇ ਆਰੂਸ਼ੀ ਸ਼ਰਮਾ ਦੇ ਨਾਲ ਜੁੜੀਆਂ ਖ਼ਾਸ ਗੱਲਾਂ
View this post on Instagram