ਕ੍ਰਿਏਟਿਵ ਈਵੈਂਟਸ ਅਤੇ ਸਹਿਯੋਗੀਆਂ ਵਲੋਂ 20 ਮਈ ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ Gurdas Maan ਦਾ ਸ਼ੋਅ ਮੈਲਬੋਰਨ ਕਨਵੈਨਸ਼ਨ ਹਾਲ ‘ਚ ਕਰਵਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸ਼ਿੰਕੂ ਨਾਭਾ ਅਤੇ ਬਲਵਿੰਦਰ ਲਾਲੀ ਨੇ ਦੱਸਿਆ ਕਿ ਪੰਜਾਬੀਆਂ ਦੇ ਚਹੇਤੇ ਗਾਇਕ ਗੁਰਦਾਸ ਮਾਨ ਚਾਰ ਸਾਲ ਬਾਅਦ ਮੈਲਬੋਰਨ ‘ਚ ਆਪਣੇ ਗੀਤਾਂ ਦੀ ਛਹਿਬਰ ਲਾਉਣ ਆਏ ਹਨ, ਜਿਸ ਕਰਕੇ ਸਮੂਹ ਸੰਗੀਤ ਪ੍ਰੇਮੀਆਂ ‘ਚ ਖਾਸ ਉਤਸਾਹ ਵੇਖਣ ਨੂੰ ਮਿਲਿਆ |
'ਰੇਡੀਓ ਰਿਧਮ', 'ਡਾਇਮੰਡ ਪੰਜਾਬੀ ਪ੍ਰੋਡਕਸ਼ਨ' ਅਤੇ ਸਹਿਯੋਗੀਆਂ ਵੱਲੋਂ ਜਗਤ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਗੁਰਦਾਸ ਮਾਨ Gurdas Maan ਦਾ ਸ਼ੋਅ 27 ਮਈ ਦਿਨ ਐਤਵਾਰ ਨੂੰ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਸੁਨੀਲ ਓਬਰਾਏ, ਮਲਕੀਤ ਧਾਲੀਵਾਲ, ਸਿਮਰਨ ਬਰਾੜ, ਕਮਲ ਬੈਂਸ, ਹਰਪ੍ਰੀਤ ਧਾਨੀ ਅਤੇ ਅੰਮ੍ਰਿਤ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਦਾਸ ਮਾਨ Gurdas maan ਲਗਭਗ 4 ਸਾਲ ਬਾਅਦ ਬ੍ਰਿਸਬੇਨ 'ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ, ਜਿਸ ਲਈ ਦਰਸ਼ਕਾਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਅਤੇ ਇਹ ਸ਼ੋਅ ਬ੍ਰਿਸਬੇਨ ਵਿਚ ਨਵੇਂ ਕੀਰਤੀਮਾਨ ਸਥਾਪਤ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸ ਮਾਨ Gurdas Maan ਆਪਣੇ ਮਸ਼ਹੂਰ ਲੋਕ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ, ਜਿਸਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦਾਂ 'ਚ ਤਾਜ਼ਾ ਰੱਖਣਗੇ। ਇਸ ਮਹਿਬੂਬ ਗਾਇਕ ਦੇ ਆਸਟ੍ਰੇਲੀਆਈ ਦੌਰੇ ਪ੍ਰਤੀ ਸੰਗੀਤ ਪ੍ਰੇਮੀਆਂ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।