ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’

By  Shaminder December 17th 2022 11:01 AM
ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਇਸ ਵੀਡੀਓ ‘ਚ ਇੱਕ ਬੱਚੀ (Daughter) ਆਪਣੇ ਅੰਨ੍ਹੇ ਮਾਪਿਆਂ (Blind Parents)ਦੇ ਨਾਲ ਸਟ੍ਰੀਟ ਫੂਡ ਦਾ ਲੁਤਫ ਲੈਂਦੀ ਹੋਈ ਦਿਖਾਈ ਦੇ ਰਹੀ ਹੈ । ਉਹ ਖੁਦ ਜਾ ਕੇ ਖਾਣ ਲਈ ਸਮਾਨ ਖਰੀਦਦੀ ਹੈ ਅਤੇ ਆਪਣੇ ਮਾਪਿਆਂ ਨੂੰ ਲਿਆ ਕੇ ਦਿੰਦੀ ਹੋਈ ਨਜ਼ਰ ਆ ਰਹੀ ਹੈ ।

Daughter image Source : Instagram

ਹੋਰ ਪੜ੍ਹੋ : ਮਨਕਿਰਤ ਔਲਖ ਦੇ ਪੁੱਤਰ ਦਾ ਪਰਿਵਾਰ ‘ਚ ਕੀਤਾ ਸਵਾਗਤ, ਪੋਤੇ ਨੂੰ ਵੇਖ ਪੂਰਾ ਪਰਿਵਾਰ ਹੋਇਆ ਪੱਬਾਂ ਭਾਰ

ਖਾਣ ਤੋਂ ਬਾਅਦ ਉਹ ਆਪਣੇ ਮਾਪਿਆਂ ਦਾ ਹੱਥ ਫੜ ਕੇ ਲਿਜਾਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਮਿਥ ਮੁੰਬਈਕਰ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸਾਂਝਾ ਕਰਨ ਨੇ ਇਸ ਅੱਖਾਂ ਤੋਂ ਦੇਖਣ ਤੋਂ ਅਸਮਰਥ ਇਸ ਜੋੜੇ ਬਾਰੇ ਲਿਖਿਆ ‘ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਵੇਖਿਆ ਤਾਂ ਮੈਂ ਬਹੁਤ ਭਾਵੁਕ ਹੋ ਗਿਆ ।

Blind Parents ,,,, image Source : instagram

ਹੋਰ ਪੜ੍ਹੋ : ਛੋਟੀ ਜਿਹੀ ਉਮਰ ‘ਚ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਰੱਖਿਆ ਸੀ ਕਦਮ, 200 ਤੋਂ ਜ਼ਿਆਦਾ ਗੀਤਾਂ ‘ਚ ਆ ਚੁੱਕੀ ਹੈ ਨਜ਼ਰ

ਮੈਂ ਹਰ ਰੋਜ਼ ਉਨ੍ਹਾਂ ਨੂੰ ਇਸ ਦੁਕਾਨ ‘ਤੇ ਆਉਂਦੇ ਵੇਖ ਰਿਹਾ ਸੀ । ਮੌਲੀ ਬੜੇ ਜਾਂਗੀਡ, ਮੀਰਾ ਰੋਡ ਦੇ ਮਾਪੇ ਅੰਨ੍ਹੇ ਹਨ, ਪਰ ਉਹ ਆਪਣੀ ਧੀ ਦੀਆਂ ਅੱਖਾਂ ਦੇ ਨਾਲ ਇਹ ਦੁਨੀਆ ਵੇਖ ਰਹੇ ਹਨ । ਇਸ ਛੋਟੀ ਬੱਚੀ ਨੇ ਸਾਨੂੰ ਬਹੁਤ ਕੁਝ ਸਿਖਾਇਆ ।

ਮਾਤਾ ਪਿਤਾ ਤੋਂ ਵੱਧ ਤੁਹਾਡੀ ਕੋਈ ਵੀ ਪਰਵਾਹ ਨਹੀਂ ਕਰਦਾ ਇਸ ਲਈ ਉਨ੍ਹਾਂ ਦਾ ਖਿਆਲ ਰੱਖੋ ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਛੱਡ ਜਾਣ’। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ਅਤੇ ਬੱਚੀ ਦੇ ਮਾਪਿਆਂ ਦੇ ਲਈ ਜਜ਼ਬੇ ਨੂੰ ਪਸੰਦ ਕਰ ਰਹੇ ਹਨ ।

 

View this post on Instagram

 

A post shared by Mith Indulkar (@mith_mumbaikar)

Related Post