ਕੰਠ ਕਲੇਰ (Kanth Kaler) ਨੇ ਭਗਤ ਰਵੀਦਾਸ ਜੀ ਨੂੰ ਸਮਰਪਿਤ ਇੱਕ ਧਾਰਮਿਕ ਗੀਤ (Song) ਕੱਢਿਆ ਹੈ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਸਾਧ ਸੰਗਤ ਜੀ।ਆਪ ਸਭ ਦਾ ਅੱਜ ਦਾ ਦਿਨ ਬੁਹਤ ਚੰਗਾ ਗੁਜ਼ਰੇ ਜੀ। ਸੁਣੋ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਚ ਰੰਗਿਆ ਹੋਇਆ ਖ਼ੂਬਸੂਰਤ ਗੀਤ’।
image From instagram
ਇਸ ਗੀਤ ਦੇ ਬੋਲ ਵਿੱਕੀ ਮੋਰਾਂਵਾਲੀਆ, ਮਦਨ ਜਲੰਧਰੀ, ਪ੍ਰੀਤ ਬਲਿਹਾਰ, ਖੁਸ਼ਵਿੰਦਰ ਬਿੱਲਾ ਯੂਕੇ ਅਤੇ ਬਿੰਦਰ ਸਿੰਘਪੁਰੀਆ ਨੇ ਲਿਖੇ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਬਮਨ ਚੰਦ, ਜੱਸੀ ਬ੍ਰੋਸ ਅਤੇ ਓਂਕਾਰ ਹਰਮਨ ਨੇ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
image From instagram
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਲੇਰ ਕੰਠ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੇ ਸੈਡ ਸੌਂਗਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਕਲੇਰ ਕੰਠ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਸ ‘ਚ ਵੀ ਬਤੌਰ ਜੱਜ ਨਜ਼ਰ ਆ ਚੁੱਕੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।
View this post on Instagram
A post shared by Kanth Kaler (@kanthkalerofficial)