ਪਾਲੀਵੁੱਡ ਅਦਾਕਾਰ ਵਰਿੰਦਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਭਾਵੇਂ ਉਹ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹ ਆਪਣੀਆਂ ਫ਼ਿਲਮਾਂ ਦੇ ਜਰੀਏ ਅੱਜ ਵੀ ਜ਼ਿੰਦਾ ਹਨ । ਅਸੀਂ ਤੁਹਾਨੂੰ ਉਨ੍ਹਾਂ ਦੇ ਨੂੰਹ ਅਤੇ ਪੁੱਤਰ ਬਾਰੇ ਦੱਸਾਂਗੇ । ਜਿਨ੍ਹਾਂ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ । ਵਰਿੰਦਰ ਦੀ ਨੂੰਹ ਦਾ ਨਾਂਅ ਦੀਪਤੀ ਭਟਨਾਗਰ ਹੈ । ਜਿਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਪਰ ਅਚਾਨਕ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਇੱਕ ਧਾਰਮਿਕ ਸ਼ੋਅ ਸ਼ੁਰੂ ਕਰ ਲਿਆ ਸੀ ।
ਹੋਰ ਪੜ੍ਹੋ :
ਮਿਰਜ਼ਾਪੁਰ ਦੇ ਅਦਾਕਾਰ ਰਾਜੇਸ਼ ਤੈਲੰਗ ਨੇ ਸੜਕ ‘ਤੇ ਵੇਚ ਰਹੇ ਰਾਮ ਲੱਡੂ, ਤਸਵੀਰ ਸ਼ੇਅਰ ਕਰਕੇ ਕਿਹਾ ‘ਲਾਕਡਾਊਨ ਖੁੱਲੇ ਤਾਂ ਫਿਰ ਕੰਮ ਤੇ ਲੱਗੀਏ’
ਦੀਪਤੀ ਭਟਨਾਗਰ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ ‘ਚ 1967 ‘ਚ ਹੋਇਆ ਸੀ । ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਦੇ ਡੀਪੀਐੱਸ ਸਕੂਲ ‘ਚ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਮੇਰਠ ਦੀ ਹੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਪੂਰੀ ਕੀਤੀ । ਬੀ.ਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਆਪਣੇ ਹੈਂਡੀਕ੍ਰਾਫਟ ਦੇ ਕੰਮ ਲਈ ਐਡ ਦੇ ਚੱਕਰ ‘ਚ ਗਏ ਸਨ ।ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਥੋਂ ਹੀ ਉਨ੍ਹਾਂ ਦੇ ਕਰੀਅਰ ‘ਚ ਨਵਾਂ ਬਦਲਾਅ ਆ ਜਾਏਗਾ ਅਤੇ ਕਿਸਮਤ ਇਸ ਤਰ੍ਹਾਂ ਪਲਟ ਜਾਵੇਗੀ ।
ਇਸ਼ਤਿਹਾਰ ਕਰਵਾਉਣ ਲਈ ਗਈ ਦੀਪਤੀ ਨੂੰ ਖੁਦ ਹੀ ਐਡ ਦੀ ਆਫਰ ਕਿਸੇ ਨੇ ਦੇ ਦਿੱਤੀ ਸੀ ।ਉਨ੍ਹਾਂ ਨੂੰ ਇੱਕ ਸਾੜ੍ਹੀ ਦੀ ਐਡ ‘ਚ ਕੰਮ ਮਿਲਿਆ ਅਤੇ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਦੀਪਤੀ ਨੂੰ ਇੱਕ ਤੋਂ ਬਾਅਦ ਇੱਕ ਐਡ ‘ਚ ਕੰਮ ਮਿਲਣਾ ਸ਼ੁਰੂ ਹੋ ਗਿਆ ।ਜਿਸ ਤੋਂ ਬਾਅਦ ਇਸ ਫੀਲਡ ‘ਚ ਵਧੀਆ ਕਮਾਈ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣਾ ਹੈਂਡੀਕ੍ਰਾਫਟ ਦਾ ਕੰਮ ਛੱਡ ਦਿੱਤਾ ਅਤੇ ਇਸੇ ਫੀਲਡ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ।
View this post on Instagram
A post shared by Deepti Bhatnagar (@dbhatnagar)
ਉਨ੍ਹਾਂ ਨੇ ਇਸ ਤੋਂ ਇੱਕ ਬਿਊਟੀ ਕੰਪੀਟੀਸ਼ਨ ‘ਚ ਭਾਗ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸੇ ਪਛਾਣਿਆ ਜਾਣ ਲੱਗ ਪਿਆ । ਫੇਅਰ ਐਂਡ ਲਵਲੀ, ਸਿਆ ਰਾਮ, ਓਨੀਡਾ ਵਾਸ਼ਿੰਗ ਮਸ਼ੀਨ ਜਿਹੇ ਵੱਡੇ ਬ੍ਰਾਂਡਸ ਦੇ ਉੇਤਪਾਦਾਂ ਲਈ ਐਡ ਕੀਤੀ । ਦੇਸ਼ ‘ਚ ਆਪਣੀ ਪਛਾਣ ਬਨਾਉਣ ਵਾਲੀ ਦੀਪਤੀ ਕੁਝ ਸਮੇਂ ਲਈ ਸਿੰਗਾਪੁਰ ਚਲੀ ਗਈ, ਜਿੱਥੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀ ਫ਼ਿਲਮ ‘ਰਾਮ ਸ਼ਾਸਤਰਾ’ ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬਾਰਾਂ ਦੇ ਕਰੀਬ ਫ਼ਿਲਮਾਂ ‘ਚ ਕੰਮ ਕੀਤਾ । ਮਨ, ਕਾਲੀਆ, ਅਗਨੀ ਵਰਸ਼ਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
View this post on Instagram
A post shared by Deepti Bhatnagar (@dbhatnagar)
ਪਰ ਇਸ ਦੇ ਬਾਵਜੂਦ ਦੀਪਤੀ ਬਾਲੀਵੁੱਡ ‘ਚ ਆਪਣਾ ਖ਼ਾਸ ਥਾਂ ਨਹੀਂ ਬਣਾ ਸਕੇ।ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ।ਉਨ੍ਹਾਂ ਨੇ ਇੱਕ ਟ੍ਰੈਵਲ ਸ਼ੋਅ ਸ਼ੁਰੂ ਕੀਤਾ ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਧਾਰਮਿਕ ਅਸਥਾਨਾਂ ਨਾਲ ਸਬੰਧਤ ਇੱਕ ਸ਼ੋਅ ਵੀ ਸ਼ੁਰੂ ਕੀਤਾ ਸੀ । ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਇਆ ਸੀ ।
View this post on Instagram
A post shared by Deepti Bhatnagar (@dbhatnagar)
ਦੀਪਤੀ ਪੰਜਾਬੀ ਗੀਤ ‘ਲਾਲ ਗਰਾਰਾ’ ਜੋ ਕਿ ਹੰਸ ਰਾਜ ਹੰਸ ਨੇ ਗਾਇਆ ਸੀ ਉਸ ‘ਚ ਵੀ ਨਜ਼ਰ ਆ ਚੁੱਕੇ ਹਨ ।ਇਸ ਦੇ ਨਾਲ ਹੀ ਸ਼ੰਕਰ ਸਾਹਨੀ ਦੇ ਗੀਤ ‘ਯਾਰੀ ਯਾਰੀ’ ‘ਚ ਵੀ ਉਹ ਨਜ਼ਰ ਆਏ ਸਨ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਪੰਜਾਬੀ ਗੀਤਾਂ ਲਈ ਵੀ ਮਾਡਲਿੰਗ ਕੀਤੀ ਹੈ । ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਰਣਦੀਪ ਜੋ ਕਿ ਮਰਹੂਮ ਅਦਾਕਾਰ ਵਰਿੰਦਰ ਦੇ ਪੁੱਤਰ ਹਨ ਉਨ੍ਹਾਂ ਦੇ ਨਾਲ ਵਿਆਹ ਕਰਵਾਇਆ ਹੈ । ਉਨ੍ਹਾਂ ਦੇ ਦੋ ਪੁੱਤਰ ਹਨ, ਦੀਪਤੀ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਮੁੰਬਈ ‘ਚ ਹੀ ਰਹਿ ਰਹੇ ਹਨ ।