ਚਰਬੀ ਹੋ ਜਾਵੇਗੀ ਛੂ-ਮੰਤਰ, ਅੱਜ ਤੋਂ ਹੀ ਖਾਓ ਇਹ ਚੀਜ਼ਾਂ

By  Shaminder February 7th 2024 06:13 PM

ਖਰਾਬ ਜੀਵਨ ਸ਼ੈਲੀ ਦੇ ਚੱਲਦਿਆਂ ਅਤੇ ਰੋਜ਼ਾਨਾ ਫਾਸਟ ਫੂਡ ਖਾਣ ਦੇ ਨਾਲ ਕਈ ਵਾਰ ਵਜ਼ਨ ਵਧ ਜਾਂਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਕਾਰਨ ਅਤੇ ਖੁਦ ਨੂੰ ਸਮਾਂ ਨਾ ਦੇਣ ਕਾਰਨ ਮੋਟਾਪੇ (Fat) ਵਰਗੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ।ਮੋਟਾਪੇ ਕਾਰਨ ਸਰੀਰ ਨਾ ਸਿਰਫ਼ ਬੇਡੌਲ ਦਿਖਾਈ ਦੇਣ ਲੱਗ ਪੈਂਦਾ ਹੈ ਬਲਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।ਵਧਦਾ ਹੋਇਆ ਵਜ਼ਨ ਅੱਜ ਕੱਲ੍ਹ ਵੱਡੀ ਸਮੱਸਿਆ ਬਣ ਚੁੱਕਿਆ ਹੈ ਅਤੇ ਹਰ ਕੋਈ ਇਸ ਤੋਂ ਨਿਜ਼ਾਤ ਪਾਉਣ ਦੇ ਲਈ ਕੋਈ ਨਾ ਕੋਈ ਹੀਲਾ ਕਰਦਾ ਹੈ।  ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਾਂਗੇ । ਜਿਨ੍ਹਾਂ ਨੂੰ ਖਾ ਕੇ ਤੁਸੀਂ ਤੇਜ਼ੀ ਦੇ ਨਾਲ ਆਪਣਾ ਮੋਟਾਪਾ ਘਟਾ ਸਕਦੇ ਹੋ ।

ਪੱਤੇਦਾਰ ਸਬਜ਼ੀਆਂ 

ਸਬਜ਼ੀਆਂ ਕਈ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦੀਆਂ ਹਨ । ਖ਼ਾਸ ਕਰਕੇ ਹਰੀਆਂ ਪੱਤੇਦਾਰ ਸਬਜ਼ੀਆਂ  ਜਿਸ ‘ਚ ਪਾਲਕ, ਲੇਟਯੂਸ ‘ਚ ਆਇਰਨ, ਮੈਨੀਸ਼ੀਅਮ, ਵਿਟਾਮਿਨ ਏ ਅਤੇ ਵਿਟਾਮਿਨ ਸੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।ਇਹ ਲੋ ਕੈਲਰੀ ਵਾਲੀਆਂ ਹੁੰਦੀਆਂ ਹਨ ਜੋ ਕਿ ਤੁਹਾਨੂੰ ਭਾਰ ਘਟਾਉਣ ‘ਚ ਮਦਦਗਾਰ ਸਾਬਿਤ ਹੋ ਸਕਦੀਆਂ ਹਨ।

Benefits of Green Leafy vegetables

ਹੋਰ ਪੜ੍ਹੋ : ਜਨਮ ਦਿਨ ‘ਤੇ ਜਸਬੀਰ ਜੱਸੀ ਨੇ ਲਿਆ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ, ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ

ਸਾਬਤ ਅਨਾਜ 

ਸਾਬਤ ਅਨਾਜ ਜਿਵੇਂ ਕਿ ਬ੍ਰਾਊਨ ਰਾਈਸ, ਓਟਸ ਵਰਗੇ ਹੋਲ ਗਰੇਨ ਫੂਡ ਕਾਰਬੋਹਾਈਡ੍ਰੇਟ ਦਾ ਇੱਕ ਬਹੁਤ ਹੀ ਵਧੀਆ ਸਰੋਤ ਹਨ। ਇਸ ਤੋਂ ਇਲਾਵਾ ਇਸ ‘ਚ ਫਾਈਬਰ, ਵਿਟਾਮਿਨ ਅਤੇ ਖਣਿਜ ਵਰਗੇ ਕਈ ਗੁਣ ਮੌਜੂਦ ਹੁੰਦੇ ਹਨ।ਹੋਲ ਗਰੇਨ ਫੂਡ ਖਾਣ ਦੇ ਨਾਲ ਤੁਹਾਡਾ ਢਿੱਡ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਲੋੜੀਂਦੀ ਮਾਤਰਾ ‘ਚ  ਐਨਰਜੀ ਮਿਲਦੀ ਹੈ।

ਦਹੀਂ ਸੇਵਨ ਕਰਨਾ ਸਿਹਤ ਦੇ ਲਈ ਹੈ ਬਹੁਤ ਹੀ ਲਾਭਦਾਇਕ, ਇਨ੍ਹਾਂ ਬਿਮਾਰੀਆਂ ‘ਚ ਮਿਲਦੀ ਹੈ ਰਾਹਤ
ਦਹੀਂ 

ਦਹੀਂ ਵੀ ਲੋ ਕੈਲਰੀ ਫੂਡ ਹੈ ।ਇਸ ਦੇ ਸੇਵਨ ਦੇ ਨਾਲ ਜਿੱਥੇ ਐਨਰਜੀ ਮਿਲਦੀ ਹੈ, ਉੱਥੇ ਹੀ ਲੰਮੇ ਸਮੇਂ ਤੱਕ ਢਿੱਡ ਭਰਿਆ ਰਹਿੰਦਾ ਹੈ। ਇਸ ਲਈ ਤੁਸੀਂ ਵੀ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਲੋ ਕੈਲਰੀ ਵਾਲੀ ਡਾਈਟ ਲਓ ਅਤੇ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਦੇ ਨਾਲ –ਨਾਲ ਸਲਾਦ ਦਾ ਸਹਾਰਾ ਵੀ ਤੁਸੀਂ ਲੈ ਸਕਦੇ ਹੋ ।ਦਹੀਂ ਲੱਸੀ ਦੇ ਨਾਲ ਜਿੱਥੇ ਤੁਹਾਨੂੰ ਨਵੀਂ ਐਨਰਜੀ ਦਾ ਅਹਿਸਾਸ ਹੋਵੇਗਾ, ਉੱਥੇ ਹੀ ਸਰੀਰ ਨੂੰ ਇਸਦੇ ਕਈ ਫਾਇਦੇ ਵੀ ਹੋਣਗੇ । 

 

 

Related Post