World Sparrow Day 2024: ਜਾਣੋ ਚਿੜੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਦਾ ਕਿੰਝ ਕੀਤਾ ਜਾ ਸਕਦਾ ਹੈ ਬਚਾਅ

By  Pushp Raj March 20th 2024 05:11 PM

World Sparrow Day 2024: ਹਰ ਸਾਲ 20 ਮਾਰਚ ਨੂੰ ਵਰਲਡ ਸਪੈਰੋ ਡੇਅ ਯਾਨੀ ਕਿ ਵਿਸ਼ਵ ਚਿੜੀ ਦਿਵਸ (World Sparrow Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁਖ ਉਦੇਸ਼ ਘਰੇਲੂ ਚਿੜੀਆਂ ਤੇ ਨਿੱਕੇ ਪੰਛੀਆਂ ਦੀ ਆਲੋਪ ਹੋ ਰਹੀ ਪ੍ਰਜਾਤੀਆਂ ਦਾ ਬਚਾਅ ਕਰਨਾ ਹੈ।

ਦੁਨੀਆ ਭਰ 'ਚ ਘੱਟ ਹੋ ਰਹੀ ਹੈ ਘਰੇਲੂ ਚਿੜੀਆਂ ਤੇ ਨਿੱਕੇ ਪੰਛੀਆਂ ਦੀ ਗਿਣਤੀ

ਭਾਰਤ ਅਤੇ ਦੁਨੀਆ ਭਰ ਵਿੱਚ ਘਰੇਲੂ ਚਿੜੀਆਂ ਤੇ ਨਿੱਕੇ ਪੰਛੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਦਿੱਲੀ ਵਰਗੇ ਮਹਾਨਗਰਾਂ  'ਚ ਚਿੜੀਆਂ ਵੇਖਣਾ ਇੰਨੀ ਦੁਰਲੱਭ ਹੋ ਗਿਆ ਹੈ ਕਿ ਇਸ ਪੰਛੀ ਨੂੰ ਖੋਜਣ 'ਤੇ ਵੀ ਦੇਖਿਆ ਨਹੀਂ ਜਾ ਸਕਦਾ, ਇਸ ਲਈ ਸਾਲ 2012 'ਚ ਦਿੱਲੀ ਸਰਕਾਰ ਨੇ ਇਸ ਨੂੰ ਰਾਜ ਪੰਛੀ ਐਲਾਨ ਦਿੱਤਾ ਸੀ।

View this post on Instagram

A post shared by Nature Forever Society (@natureforeversociety)

 


ਵਿਸ਼ਵ ਚਿੜੀ ਦਿਵਸ


ਨੇਚਰ ਫਾਰਐਵਰ ਸੋਸਾਇਟੀ (ਇੰਡੀਆ) ਅਤੇ ਈਕੋ-ਸਿਸ ਐਕਸ਼ਨ ਫਾਊਂਡੇਸ਼ਨ (ਫਰਾਂਸ) ਦੇ ਸਹਿਯੋਗ ਨਾਲ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ।


ਵਿਸ਼ਵ ਚਿੜੀ ਦਿਵਸ ਇਤਿਹਾਸ

ਵਿਸ਼ਵ ਚਿੜੀ ਦਿਵਸ ਦੀ ਸਥਾਪਨਾ ਦਿ ਨੇਚਰ ਫਾਰਐਵਰ ਸੋਸਾਇਟੀ ਦੇ ਸੰਸਥਾਪਕ ਮੁਹੰਮਦ ਦਿਲਾਵਰ ਦੁਆਰਾ ਕੀਤੀ ਗਈ ਸੀ। ਉਸ ਨੇ ਬਾਇਓਡਾਇਵਰਸਿਟੀ ਫੋਟੋ ਕਾਂਟੈਸਟ, ਸਲਾਨਾ ਸਪੈਰੋ ਅਵਾਰਡ, ਪ੍ਰੋਜੈਕਟ ਸੇਵ ਅਵਰ ਸਪੈਰੋਜ਼ ਅਤੇ ਕਾਮਨ ਬਰਡ ਮਾਨੀਟਰਿੰਗ ਆਫ ਇੰਡੀਆ ਪ੍ਰੋਗਰਾਮ ਸਮੇਤ ਕਈ ਪ੍ਰੋਜੈਕਟ ਸ਼ੁਰੂ ਕੀਤੇ। ਪਹਿਲਾ ਵਿਸ਼ਵ ਚਿੜੀ ਦਿਵਸ 2010 ਵਿੱਚ ਮਨਾਇਆ ਗਿਆ ਸੀ। 2011 ਵਿੱਚ, ਵਰਲਡ ਸਪੈਰੋ ਅਵਾਰਡਸ ਦੀ ਸਥਾਪਨਾ ਕੀਤੀ ਗਈ ਸੀ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਆਮ ਪ੍ਰਜਾਤੀਆਂ ਦੀ ਸੰਭਾਲ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।


ਵਿਸ਼ਵ ਚਿੜੀ ਦਿਵਸ ਮਨਾਉਣ ਦਾ ਮਕਸਦ

ਵਿਸ਼ਵ ਚਿੜੀ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਚਿੜੀਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਚਿੜੀ ਧਰਤੀ ਉੱਤੇ ਸਭ ਤੋਂ ਆਮ ਅਤੇ ਸਭ ਤੋਂ ਪੁਰਾਣੀ ਪੰਛੀਆਂ ਵਿੱਚੋਂ ਇੱਕ ਹੈ। ਲੁਪਤ ਹੋ ਰਹੀਆਂ ਪ੍ਰਜਾਤੀਆਂ ਅਤੇ ਚਿੜੀਆਂ ਦੀ ਘਟਦੀ ਆਬਾਦੀ ਬਹੁਤ ਚਿੰਤਾ ਦਾ ਵਿਸ਼ਾ ਹੈ।

View this post on Instagram

A post shared by Nature Forever Society (@natureforeversociety)

 


ਹੋਰ ਪੜ੍ਹੋ : International Day of Happiness 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਅੰਤਰ ਰਾਸ਼ਟਰੀ ਖੁਸ਼ੀ ਦਿਵਸ ਤੇ ਇਸ ਦੀ ਮਹੱਤਤਾ


ਵਿਸ਼ਵ ਚਿੜੀ ਦਿਵਸ ਕਿਉਂ ਮਨਾਇਆ ਜਾਂਦਾ ਹੈ?

ਵਿਸ਼ਵ ਚਿੜੀ ਦਿਵਸ ਮਨਾਉਣ ਦਾ ਮਕਸਦ ਚਿੜੀ ਪੰਛੀਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣਾ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਆਧੁਨਿਕ ਸ਼ਹਿਰੀਕਰਨ ਅਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਚਿੜੀ ਪੰਛੀ ਖ਼ਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ। ਚਿੜੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਕੁਦਰਤ ਅਤੇ ਮਨੁੱਖਾਂ ਉੱਤੇ ਪ੍ਰਦੂਸ਼ਣ ਅਤੇ ਰੇਡੀਏਸ਼ਨ ਦੇ ਪ੍ਰਭਾਵਾਂ ਬਾਰੇ ਇੱਕ ਚੇਤਾਵਨੀ ਹੈ। ਇਸ ਲਈ ਇਸ ਪਾਸੇ ਕੰਮ ਕਰਨ ਦੀ ਲੋੜ ਹੈ।

Related Post