World Music Day 2024: ਕਈ ਬਿਮਾਰੀਆਂ ਲਈ ਲਾਭਦਾਇਕ ਹੈ ਸੰਗੀਤ ਥੈਰੇਪੀ, ਜਾਣੋ ਇਸ ਦਾ ਮਹੱਤਵ

21 ਜੂਨ ਨੂੰ ਵਿਸ਼ਵ ਭਰ ਵਿੱਚ ਸੰਗੀਤ ਦਿਵਸ ਯਾਨੀ ਕਿ (World Music Day) ਮਨਾਇਆ ਜਾਂਦਾ ਹੈ। ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸੰਗੀਤ ਮਹਿਜ਼ ਮਨੋਰੰਜ਼ਨ ਦਾ ਸਾਧਨ ਹੀ ਨਹੀਂ ਸਗੋਂ ਇਹ ਤਣਾਅ, ਚਿੰਤਾ, ਡਰ ਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਅੱਡ ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਸੰਗੀਤ ਥੈਰੇਪੀ ਕੀ ਹੁੰਦੀ ਹੈ ਤੇ ਇਸ ਦੇ ਸਾਡੇ ਲਈ ਕੀ ਫਾਇਦੇ ਹਨ।

By  Pushp Raj June 21st 2024 04:48 PM

Know about Music therapy:  21 ਜੂਨ ਨੂੰ ਵਿਸ਼ਵ ਭਰ ਵਿੱਚ ਸੰਗੀਤ ਦਿਵਸ ਯਾਨੀ ਕਿ (World Music Day) ਮਨਾਇਆ ਜਾਂਦਾ ਹੈ। ਸੰਗੀਤ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸੰਗੀਤ ਮਹਿਜ਼ ਮਨੋਰੰਜ਼ਨ ਦਾ ਸਾਧਨ ਹੀ ਨਹੀਂ ਸਗੋਂ ਇਹ ਤਣਾਅ, ਚਿੰਤਾ, ਡਰ ਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ। ਅੱਡ ਵਰਲਡ ਮਿਊਜ਼ਿਕ ਡੇਅ ਦੇ ਮੌਕੇ 'ਤੇ ਜਾਣਦੇ ਹਾਂ ਕਿ ਸੰਗੀਤ ਥੈਰੇਪੀ ਕੀ ਹੁੰਦੀ ਹੈ ਤੇ ਇਸ ਦੇ ਸਾਡੇ ਲਈ ਕੀ ਫਾਇਦੇ ਹਨ।


ਕੀ ਹੈ ਮਿਊਜ਼ਿਕ ਥੈਰੇਪੀ

ਮਿਊਜ਼ਿਕ ਥੈਰੇਪੀ (Music therapy) ਇੱਕ ਅਜਿਹੀ ਥੈਰੇਪੀ ਹੈ ਜਿਸ ਵਿੱਚ ਉੱਚ, ਮੱਧਮ ਅਤੇ ਨੀਵੀਂ ਸੁਰਾਂ ਦੇ ਸੰਗੀਤ ਰਾਹੀਂ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਥੈਰੇਪੀ ਆਮ ਤੌਰ 'ਤੇ ਮਰੀਜ਼ ਦੀ ਬਿਮਾਰੀ ਨਾਲ ਸਬੰਧਤ ਦਵਾਈਆਂ ਦੇ ਨਾਲ ਜਲਦੀ ਰਾਹਤ ਪ੍ਰਦਾਨ ਕਰਨ ਲਈ ਵਰਤੀ ਜਾਂਦੀ ਹੈ। ਖੋਜਕਰਤਾਵਾਂ ਨੇ ਕਿਹਾ, ਸੰਗੀਤ ਥੈਰੇਪੀ ਦਿਮਾਗ ਦੀ ਬਣਤਰ ਨੂੰ ਸੁਧਾਰਦੀ ਹੈ। ਇਸ ਦੇ ਨਾਲ ਹੀ ਇਹ ਨਰਵਸ ਸਿਸਟਮ ਨਾਲ ਸਬੰਧਤ ਵਿਕਾਰ ਦੇ ਇਲਾਜ ਲਈ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ।

ਕਿਵੇਂ ਕੰਮ ਕਰਦੀ ਹੈ ਮਿਊਜ਼ਿਕ ਥੈਰੇਪੀ

ਦਰਦ ਨੂੰ ਘੱਟ ਕਰਨ ਲਈ ਸੰਗੀਤ ਨੂੰ ਹਮੇਸ਼ਾ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਹਾਲਾਂਕਿ ਹੁਣ ਇੱਕ ਨਵੀਂ ਖੋਜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਸਟ੍ਰੋਕ ਦੇ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਸੰਗੀਤ ਥੈਰੇਪੀ (Music therapy) ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਜ਼ਰੀਏ, ਇਹ ਮਰੀਜ਼ਾਂ ਦੇ ਮੂਡ ਨੂੰ ਸੁਧਾਰਨ, ਇਕਾਗਰਤਾ ਨੂੰ ਸੁਧਾਰਨ ਅਤੇ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਮਾਹਿਰਾਂ ਦੇ ਮੁਤਾਬਕ ਮਿਊਜ਼ਿਕ ਥੈਰੇਪੀ ਕੈਂਸਰ ਤੇ ਹੋਰਨਾਂ ਗੰਭੀਰ ਬਿਮਾਰੀਆਂ ਨਾਲ ਲੜਨ ਵਾਲੇ ਮਰੀਜ਼ਾਂ ਦੇ ਲਈ ਵੀ ਲਾਭਦਾਇਕ ਹੁੰਦੀ ਹੈ।

ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਡਾਕਟਰ ਇੱਕ ਸਿੱਧੂ ਮੂਸੇਵਾਲਾ ਦਾ ਗੀਤ ਚਲਾ ਕੇ ਇੱਕ ਬੱਚੇ ਦਾ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਮਾਮਲਾ ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ ਸਾਹਮਣੇ ਆਇਆ ਹੈ।  ਇੱਥੋਂ ਦੇ ਇੱਕ ਹਸਪਤਾਲ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਸੁਣਾ ਕੇ ਡਾਕਟਰ ਇੱਕ ਬੱਚੇ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ। 

View this post on Instagram

A post shared by Helping Hands Punjab (@helpinghandspunjab)



ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਜਸਬੀਰ ਜੱਸੀ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਦਰਅਸਲ ਡਾਕਟਰਾਂ ਵੱਲੋਂ  ਬੱਚੇ ਦੀ ਲੱਤ 'ਤੇ ਪਲਾਸਟਰ ਲਗਾਇਆ ਜਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਮਿਊਜ਼ਿਕ ਥੈਰੇਪੀ ਕਿਸੇ ਵੀ ਮਰੀਜ਼ ਦੇ ਅੰਦਰ ਜਲਦ ਠੀਕ ਹੋਣ ਦੀ ਚਾਹ ਨੂੰ ਵਧਾ ਦਿੰਦੀ ਹੈ ਤੇ ਮਰੀਜ਼ ਆਪਣਾ ਦਰਦ ਭੁੱਲ੍ਹ ਜਾਂਦਾ ਹੈ। ਇਸ ਲਈ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਮਸ਼ਹੂਰ  ਗੀਤ 'ਜੱਟ ਦੀ ਮਸ਼ੂਕ ਬੀਬਾ ਰਾਸ਼ੀਆ ਤੋ' ਲਗਾ  ਕੇ ਬੱਚੇ ਦੀ ਲੱਤ ਉੱਤੇ ਪਲਾਸਟਰ ਲਗਾਉਂਦੇ ਹੋਏ ਚਲਾਇਆ ਤਾਂ ਜੋ ਬੱਚਾ ਸੰਗੀਤ ਵਿੱਚ ਖੋ ਜਾਵੇ ਅਤੇ ਉਹ ਡਰੇ ਨਾਂ।  


Related Post