World Food Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਭੋਜਨ ਦਿਵਸ' ਤੇ ਇਸ ਦੀ ਮਹਤੱਤਾ
ਭੋਜਨ ਹਰ ਜੀਵ ਲਈ ਬਹੁਤ ਮਹੱਤਵਪੂਰਨ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਹਰ ਵਿਅਕਤੀ ਦਾ ਬੁਨਿਆਦੀ ਅਧਿਕਾਰ ਹੈ। ਇਸ ਲਈ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਭੁੱਖਮਰੀ ਤੋਂ ਪੀੜਿਤ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
World Food Day 2023: ਭੋਜਨ ਹਰ ਜੀਵ ਲਈ ਬਹੁਤ ਮਹੱਤਵਪੂਰਨ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਹਰ ਵਿਅਕਤੀ ਦਾ ਬੁਨਿਆਦੀ ਅਧਿਕਾਰ ਹੈ। ਇਸ ਲਈ ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ (World Food Day ) ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਭੁੱਖਮਰੀ ਤੋਂ ਪੀੜਿਤ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
ਕਿਉਂ ਮਨਾਇਆ ਜਾਂਦੈ ਵਿਸ਼ਵ ਭੋਜਨ ਦਿਵਸ?
ਵਿਸ਼ਵ ਭੋਜਨ ਦਿਵਸ ਦਾ ਉਦੇਸ਼ ਭੁੱਖਮਰੀ ਤੇਂ ਪੀੜਿਤ ਲੋਕਾਂ ਨੂੰ ਜਾਗਰੂਕ ਕਰਨਾ ਹੈ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਦੱਸ ਦਈਏ ਕਿ ਆਰਗੇਨਾਈਜ਼ੇਸ਼ਨ ਦੀ 20ਵੀ ਜਨਰਲ ਕਾਨਫਰੰਸ 'ਚ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ। 1979 ਵਿੱਚ FAO ਦੀ ਕਾਂਗਰਸ ਨੇ ਵਿਸ਼ਵ ਭੋਜਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ 16 ਅਕਤੂਬਰ 1981 ਤੋਂ ਹਰ ਸਾਲ ਇਸ ਦਿਨ ਨੂੰ ਮਨਾਇਆ ਜਾਣ ਲੱਗਾ। ਇਸ ਤੋਂ ਇਲਾਵਾ ਕਈ ਹੋਰ ਆਰਗੇਨਾਈਜ਼ੇਸ਼ਨ ਜਿਵੇਂ ਕਿ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ, ਵਰਲਡ ਫੂਡ ਪ੍ਰੋਗਰਾਮ ਦੁਨੀਆ ਭਰ ਦੇ ਲੋਕਾਂ ਨੂੰ ਭੋਜਨ ਬਾਰੇ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।
ਇਹ ਹੈ ਇਸ ਸਾਲ ਦੇ ਵਿਸ਼ਵ ਭੋਜਨ ਦਿਵਸ ਦੀ ਥੀਮ
ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਵੱਖ-ਵੱਖ ਥੀਮ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ "ਪਾਣੀ ਹੀ ਭੋਜਨ ਹੈ, ਪਾਣੀ ਹੀ ਜੀਵਨ ਹੈ, ਕਿਸੇ ਨੂੰ ਪਿੱਛੇ ਨਾ ਛੱਡੋ" ਵਿਸ਼ੇ 'ਤੇ ਆਧਾਰਿਤ ਥੀਮ 'ਤੇ ਮਨਾਇਆ ਜਾ ਰਿਹਾ ਹੈ।
Water is one of the world's most precious resources.
Yet, its availability & quality are deteriorating at an alarming rate.
On Monday's #WorldFoodDay, @FAO explains how we can all take water action for the future of food, people and the planet. https://t.co/qFE10jzY2s pic.twitter.com/xj1F3FjpfL
ਵਿਸ਼ਵ ਭੋਜਨ ਦਿਵਸ ਦਾ ਉਦੇਸ਼
ਦੁਨੀਆਂ ਭਰ ਦੇ 150 ਦੇਸ਼ਾਂ 'ਚ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਮਨਾਇਆ ਜਾਂਦਾ ਹੈ। ਸਾਲ 1945 'ਚ ਇਸੇ ਦਿਨ ਰੋਮ 'ਚ ਫੂਡ ਅਤੇ ਖੇਤੀਬਾੜੀ ਸੰਗਠਨ, FAO, ਦੀ ਸਥਾਪਨਾ ਕੀਤੀ ਗਈ ਸੀ। ਇਸ ਸੰਗਠਨ ਦਾ ਉਦੇਸ਼ ਬਦਲਦੀ ਤਕਨਾਲੋਜੀ ਦੇ ਨਾਲ ਖੇਤੀਬਾੜੀ, ਵਾਤਾਵਰਣ, ਭੋਜਨ ਸੁਰੱਖਿਆ ਅਤੇ ਪੌਸ਼ਟਿਕ ਤੱਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ, ਤਾਂ ਜੋ ਵਿਸ਼ਵ ਭਰ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਕੁਪੋਸ਼ਣ ਤੋਂ ਪੀੜਤ ਲੋਕਾਂ ਦਾ ਪੋਸ਼ਣ ਕੀਤਾ ਜਾ ਸਕੇ। ਇਸੇ ਕਾਰਨ 1979 ਵਿੱਚ FAO ਦੀ ਕਾਂਗਰਸ ਨੇ ਵਿਸ਼ਵ ਭੋਜਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।