World Coconut Day 2023 'ਤੇ ਜਾਣੋ ਨਾਰੀਅਲ ਪਾਣੀ ਪੀਣ ਦੇ ਫ਼ਾਇਦੇ
ਹਰ ਸਾਲ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਯਾਨੀ ਕਿ World Coconut Day ਮਨਾਇਆ ਜਾਂਦਾ ਹੈ। ਇਹ ਦਿਨ ਖ਼ਾਸ ਤੌਰ 'ਤੇ ਨਾਰੀਅਲ ਦੀ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਅੱਜ ਵਿਸ਼ਵ ਨਾਰੀਅਲ ਦਿਵਸ ਦੇ ਮੌਕੇ 'ਤੇ ਅਸੀਂ ਤੁਹਾਨੂੰ ਨਾਰੀਅਲ ਪਾਣੀ ਪੀਣ ਦੇ ਫ਼ਾਇਦੇ ਬਾਰੇ ਦੱਸਣ ਜਾ ਰਹੇ ਹਾਂ।
World Coconut Day 2023: ਹਰ ਸਾਲ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਯਾਨੀ ਕਿ World Coconut Day ਮਨਾਇਆ ਜਾਂਦਾ ਹੈ। ਇਹ ਦਿਨ ਖ਼ਾਸ ਤੌਰ 'ਤੇ ਨਾਰੀਅਲ ਦੀ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਅੱਜ ਵਿਸ਼ਵ ਨਾਰੀਅਲ ਦਿਵਸ ਦੇ ਮੌਕੇ 'ਤੇ ਅਸੀਂ ਤੁਹਾਨੂੰ ਨਾਰੀਅਲ ਪਾਣੀ ਪੀਣ ਦੇ ਫ਼ਾਇਦੇ ਬਾਰੇ ਦੱਸਣ ਜਾ ਰਹੇ ਹਾਂ।
ਭਾਰਤੀ ਭੋਜਨ ਵਿੱਚ ਨਾਰੀਅਲ ਦੀ ਇੱਕ ਅਹਿਮ ਥਾਂ ਹੈ। ਭਾਰਤ ਵਿੱਚ ਨਾਰੀਅਲ ਦਾ ਇਸਤੇਮਾਲ ਕਈ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਨੂੰ ਭੋਜਨ, ਪਕਵਾਨਾਂ, ਚਟਨੀ ਅਤੇ ਮਿਠਾਈ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਹਲਾਂਕਿ ਨਾਰੀਅਲ ਨੂੰ ਕਈ ਤਰੀਕੀਆਂ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਪਰ ਖਾਲੀ ਪੇਟ ਨਾਰੀਅਲ ਪਾਣੀ ਪੀਣ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।
ਨਾਰੀਅਲ ਪਾਣੀ ਪੀਣ ਦੇ ਫ਼ਾਇਦੇ
ਨਾਰੀਅਲ ਪਾਣੀ 'ਚ ਵਿਟਾਮਿਨ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਤੇ ਖਣਿਜ ਬਹੁਤ ਜ਼ਿਆਦਾ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
ਭਾਰ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਨਾ ਮਹਿਜ਼ ਸਿਹਤ ਲਈ, ਬਲਕਿ ਚਮੜੀ ਨੂੰ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ। ਜਿਹੜੇ ਲੋਕ ਚਿਹਰੇ 'ਤੇ ਮੁਹਾਸੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਹ ਨਾਰੀਅਲ ਪਾਣੀ ਦਾ ਸੇਵਨ ਕਰਕੇ ਇਸ ਸਮੱਸਿਆ ਤੋਂ ਛੁੱਟਕਾਰਾ ਪਾ ਸਕਦੇ ਹਨ।
ਹੋਰ ਪੜ੍ਹੋ: Viral Video: ਲੰਡਨ ਦੀਆਂ ਸੜਕਾਂ ‘ਤੇ ਪੰਜਾਬੀਆਂ ਦਾ ਦੇਸੀ ਸਟਾਈਲ, ਸਾਈਕਲ ਚਲਾ ਪਹੁੰਚੇ ਦਫਤਰ , ਵੇਖੋ ਵਾਇਰਲ ਵੀਡੀਓ
ਪੇਟ ਵਿੱਚ ਦਰਦ, ਐਸਿਡਿਟੀ, ਅਲਸਰ, ਕੋਲਾਈਟਸ, ਅੰਤੜੀ ਦੀ ਸੋਜਿਸ਼ ਤੋਂ ਰਾਹਤ ਲਈ ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਬਹੁਤ ਜਲਦੀ ਰਾਹਤ ਮਿਲਦੀ ਹੈ। ਇਸ ਨੂੰ ਊਰਜਾ ਦਾ ਇੱਕ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਤਾਜ਼ਗੀ ਦਿੰਦਾ ਹੈ ਤੇ ਇਸ ਨਾਲ ਕਮਜ਼ੋਰੀ, ਥਕਾਵਟ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਤੋਂ ਤੁਰੰਤ ਲਾਭ ਹੁੰਦਾ ਹੈ।