World Blood Donor Day 2024 : ਜਾਣੋ ਹਰ ਸਾਲ 14 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਖੂਨਦਾਨ ਦਿਵਸ ਤੇ ਇਸ ਦਿਨ ਦੀ ਮਹੱਤਤਾ

ਹਰ ਸਾਲ 14 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਤੇ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਤੇ ਇਸ ਦੇ ਮਹੱਤਵ ਨੂੰ ਸਮਝ ਸਕਣ।ਖੂਨਦਾਨ ਕਰਨਾਂ ਨਾਂ ਮਹਿਜ਼ ਇਨਸਾਨੀਅਤ ਦੀ ਗੱਲ ਹੈ ਸਗੋਂ ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਵੀ ਲਾਭਦਾਇਕ ਹੁੰਦਾ ਹੈ ਆਓ ਜਾਣਦੇ ਹਾਂ ਖੂਨਦਾਨ ਕਰਨ ਨਾਲ ਹੋਣ ਵਾਲੇ ਫਾਇਦੇ ਬਾਰੇ।

By  Pushp Raj June 14th 2024 03:27 PM

World Blood Donor Day 2024 : ਹਰ ਸਾਲ 14 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਤੇ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਤੇ ਇਸ ਦੇ ਮਹੱਤਵ ਨੂੰ ਸਮਝ ਸਕਣ। 

ਦੱਸਣਯੋਗ ਹੈ ਕਿ ਆਏ ਦਿਨ ਲੋਕਾਂ ਨੂੰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਹੋਏ ਖੂਨ ਦੀ ਲੋੜ ਪੈਂਦੀ ਰਹਿੰਦੀ ਹੈ, ਅਜਿਹੇ ਵਿੱਚ ਮਰੀਜ਼ਾਂ ਨੂੰ ਲੋੜ ਨੂੰ ਪੂਰਾ ਕਰਨ ਲਈ ਆਮ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇੱਕ ਵਿਅਕਤੀ ਵੱਲੋਂ ਦਾਨ ਕੀਤੇ ਗਏ ਖੂਨ ਨੂੰ ਵੱਖ-ਵੱਖ ਤਰੀਕੇ ਨਾਲ ਇਸਤੇਮਾਲ ਕਰਕੇ ਚਾਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। 

 ਨੋਬਲ ਪੁਰਸਕਾਰ ਜੇਤੂ ਨੂੰ ਸਮਰਪਿਤ ਹੈ ਇਹ ਦਿਨ

ਵਿਸ਼ਵ ਖੂਨਦਾਨ ਦਿਵਸ ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ ਹੈ, ਇਹ ਦਿਨ ਨੋਬਲ ਪੁਰਸਕਾਰ ਵਿਜੇਤਾ ਕਾਰਲ ਲੈਂਡਸਟਾਈਨਰ ਦੇ ਯੋਗਦਾਨ ਨੂੰ ਸਮਰਪਿਤ ਹੈ, ਇਸ ਲਈ ਇਹ ਉਹਨਾਂ ਦੇ ਜਨਮ ਦਿਨ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ। ਇਹ ਕਾਰਲ ਲੈਂਡਸਟੀਨਰ ਸੀ ਜਿਸਨੇ ਏਬੀਓ ਸਮੂਹ ਪ੍ਰਣਾਲੀ ਦੀ ਖੋਜ ਕੀਤੀ, ਜੋ ਕਿ ਮੈਡੀਕਲ ਖੇਤਰ ਲਈ ਇੱਕ ਵੱਡੀ ਪ੍ਰਾਪਤੀ ਬਣ ਗਈ। ਖੂਨਦਾਨ: ਤੰਦਰੁਸਤ ਲੋਕਾਂ ਦੁਆਰਾ ਖੂਨਦਾਨ ਦੀ ਵਰਤੋਂ ਲੋੜਵੰਦਾਂ ਨੂੰ ਖੂਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।

ਖੂਨਦਾਨ ਕਰਨਾਂ ਨਾਂ ਮਹਿਜ਼ ਇਨਸਾਨੀਅਤ ਦੀ ਗੱਲ ਹੈ ਸਗੋਂ ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਵੀ ਲਾਭਦਾਇਕ ਹੁੰਦਾ ਹੈ ਆਓ ਜਾਣਦੇ ਹਾਂ ਖੂਨਦਾਨ ਕਰਨ ਨਾਲ ਹੋਣ ਵਾਲੇ ਫਾਇਦੇ ਬਾਰੇ। 

ਖੂਨਦਾਨ ਕਰਨ ਨਾਲ ਹੁੰਦੇ ਨੇ ਇਹ ਫਾਇਦੇ 

ਖੂਨਦਾਨ ਇੱਕ ਸਧਾਰਨ ਪ੍ਰਕਿਰਿਆ ਹੈ ਜੋ ਕਿਸੇ ਦੀ ਜਾਨ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਖੂਨ ਦਾਨ ਕਰਨਾ ਨਾ ਸਿਰਫ ਪ੍ਰਾਪਤਕਰਤਾ ਲਈ ਮਦਦਗਾਰ ਹੁੰਦਾ ਹੈ, ਬਲਕਿ ਇਹ ਦਾਨ ਕਰਨ ਵਾਲੇ ਨੂੰ ਕਈ ਸਿਹਤ ਲਾਭ ਵੀ ਪ੍ਰਦਾਨ ਕਰਦਾ ਹੈ। ਸੁਰੱਖਿਅਤ ਢੰਗ ਨਾਲ ਖ਼ੂਨ ਦਾਨ ਕਰਨ ਲਈ, ਖ਼ੂਨ ਦਾਨੀਆਂ ਨੂੰ ਕੁਝ ਬੁਨਿਆਦੀ ਸਿਹਤ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।


ਇਹ ਲੋਕ ਨਹੀਂ ਕਰ ਸਕਦੇ ਖੂਨਦਾਨ 

ਗਰਭਵਤੀ ਅਤੇ ਬੱਚੇ ਨੂੰ ਫੀਡ ਕਰਨ ਵਾਲੀਆਂ ਮਹਿਲਾਵਾਂ ਖੂਨਦਾਨ ਨਹੀਂ ਕਰ ਸਕਦੀਆਂ।

ਮਹਾਵਾਰੀ ਦੇ ਦੌਰਾਨ ਮਹਿਲਾਵਾਂ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ ਹੈ। 

ਪਿਛਲੇ 6 ਮਹੀਨਿਆਂ ਵਿੱਚ ਕੋਈ ਵੀ ਟੈਟੂ ਕਰਵਾਇਆ ਹੋਵੇ ਜਾਂ ਪਿਅਰਸਿੰਗ ਕਰਵਾਈ ਹੋਵੇ ਤਾਂ ਖੂਨਦਾਨ ਨਾਂ ਕਰੋ। 

ਐਚਆਈਵੀ ਤੇ ਕੈਂਸਰ ਤੋਂ ਪੀੜਤ ਲੋਕਾਂ ਨੂੰ ਖੂਨਦਾਨ ਨਹੀਂ ਕਰਨਾ ਚਾਹੀਦਾ ਹੈ। 

ਨਸ਼ੇ ਦਾ ਟੀਕਾ ਲਗਾਉਣ ਵਾਲਾ ਵਿਅਕਤੀ ਖੂਨਦਾਨ ਨਹੀਂ ਕਰ ਸਕਦਾ।

48 ਘੰਟਿਆਂ ਦੇ ਅੰਦਰ ਸ਼ਰਾਬ ਦਾ ਸੇਵਨ ਕੀਤਾ ਹੈ।

ਛੇ ਮਹੀਨਿਆਂ ਦੇ ਅੰਦਰ ਕੋਈ ਸਰਜਰੀ ਹੋਈ ਸੀ।

ਖੂਨਦਾਨ ਕਰਨ ਦੇ ਨਿਯਮ 

ਖੂਨ ਦਾਨ ਕਰਨ ਵਾਲੇ ਦਾ ਭਾਰ ਘੱਟੋ-ਘੱਟ 50 ਕਿਲੋ ਹੋਣਾ ਚਾਹੀਦਾ ਹੈ।

ਖੂਨ ਦਾਨ ਕਰਨ ਵਾਲੇ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਜਾਂ ਕਿਸੇ ਵੀ ਤਰ੍ਹਾਂ ਦਾ ਇਨਫੈਕਸ਼ਨ ਹੋਣ ਦੇ ਦੌਰਾਨ ਖੂਨਦਾਨ ਨਾਂ ਕਰੋ। 

ਹੀਮੋਗਲੋਬਿਨ ਗਾੜ੍ਹਾਪਣ 12.5 ਗ੍ਰਾਮ DL ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ ਨਾਰਮਲ ਹੋਣਾ ਚਾਹੀਦਾ ਹੈ, ਹਾਈ ਬੀਪੀ ਤੇ ਲੋਅ ਬੀਪੀ ਦੇ ਮਰੀਜ਼ਾਂ ਨੂੰ ਖੂਨਦਾਨ ਕਰਨ ਲਈ ਮਨਾਹੀ ਹੈ। 


Related Post