Winter Health Tips: ਠੰਡ ‘ਚ ਜੇਕਰ ਤੁਸੀਂ ਵੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁੱਸਖੇ

By  Pushp Raj January 5th 2024 10:58 AM

Health Tips: ਠੰਡ ਦੇ ਮੌਸਮ 'ਚ ਜਿਵੇਂ-ਜਿਵੇਂ ਤਾਪਮਾਨ ਡਿੱਗਣਾ ਸ਼ੁਰੂ ਹੁੰਦਾ ਹੈ, ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ ਹੋਣਾ। ਠੰਡ ਦੇ ਕਾਰਨ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਲਾਲ ਹੋ ਜਾਂਦੀਆਂ ਹਨ ਅਤੇ ਉਹ ਸੁੱਜ ਜਾਂਦੀਆਂ ਹਨ। ਦਰਦ ਅਤੇ ਖੁਜਲੀ ਹੁੰਦੀ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੁੰਦਾ ਹੈ।


ਸਰਦੀਆਂ ਵਿੱਚ ਹੱਥਾਂ ਤੇ ਪੈਰਾਂ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਜੁਰਾਬਾਂ ਅਤੇ ਜੁੱਤੀਆਂ ਪਹਿਨੋ ਅਤੇ ਹੱਥਾਂ ਤੇ ਪੈਰਾਂ  ਦੀ ਸਫਾਈ ਦਾ ਖਾਸ ਧਿਆਨ ਰੱਖੋ। ਪੈਰਾਂ ਦੀਆਂ ਉਂਗਲਾਂ ‘ਚ ਸੋਜ ਹੋਵੇ ਤਾਂ ਰਸੋਈ ‘ਚ ਹੀ ਇਸ ਦਾ ਇਲਾਜ ਛੁਪਿਆ ਹੋਇਆ ਹੈ। ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਮਦਦ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

swelling of the fingers and toes 1

ਠੰਡ 'ਚ ਹੱਥਾਂ ਤੇ ਪੈਰਾਂ ਕਿਉਂ ਸੁੱਜਦੇ ਹਨ

ਸਰਦੀਆਂ ਵਿੱਚ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਜਿਸ ਕਾਰਨ ਲੱਤਾਂ ਵਿੱਚ ਖੂਨ ਦਾ ਸੰਚਾਰ ਘੱਟ ਹੋ ਜਾਂਦਾ ਹੈ। ਠੰਡੇ ਪਾਣੀ ਵਿਚ ਖੜ੍ਹੇ ਰਹਿਣ ਜਾਂ ਲੰਬੇ ਸਮੇਂ ਤੱਕ ਬੈਠਣ ਜਾਂ ਖੜ੍ਹੇ ਰਹਿਣ ਨਾਲ ਵੀ ਅਜਿਹੀ ਸੋਜ ਹੋ ਸਕਦੀ ਹੈ। ਕਈ ਵਾਰ ਅਜਿਹਾ ਚਮੜੀ ਦੀ ਲਾਗ ਕਾਰਨ ਵੀ ਹੁੰਦਾ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਠੰਡ ਵਿਚ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ ਹਨ।

ਗਰਮ ਪਾਣੀ ਨਾਲ ਪੈਰ ਧੋਵੋ
ਸਰਦੀਆਂ ਵਿੱਚ ਜਦੋਂ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ ਹਨ ਤਾਂ ਕੋਸੇ ਪਾਣੀ ਨਾਲ ਹੱਥਾਂ ਤੇ ਪੈਰ ਧੋਣਾ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ। ਇਸ ਨਾਲ ਲੱਤਾਂ ਦੀਆਂ ਨਾੜੀਆਂ ਦਾ ਸੁੰਗੜ ਜਾਣਾ ਘੱਟ ਹੋ ਜਾਂਦਾ ਹੈ। ਜਿਸ ਕਾਰਨ ਪੈਰਾਂ ਦੀ ਸੋਜ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ। ਇਸ ਲਈ ਕੋਸੇ ਪਾਣੀ ਨਾਲ ਪੈਰ ਧੋਣ ਨਾਲ ਹੱਥਾਂ ਤੇ ਪੈਰਾਂ ਦੀ ਸੋਜ ਦੂਰ ਹੁੰਦੀ ਹੈ ਅਤੇ ਖੂਨ ਸੰਚਾਰ ਵੀ ਠੀਕ ਰਹਿੰਦਾ ਹੈ।

ਨਿੰਬੂ-ਹਲਦੀ ਦੀ ਵਰਤੋਂ
ਠੰਡੇ ਮੌਸਮ ਵਿਚ ਜਦੋਂ ਵੀ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ ਹਨ ਤਾਂ ਹਲਦੀ ਅਤੇ ਨਿੰਬੂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਹੱਥਾਂ ਤੇ ਪੈਰਾਂ ‘ਤੇ ਲਗਾਉਣ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਸੋਜ ਵੀ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ।

ਤੇਲ ਨਾਲ ਮਾਲਿਸ਼ ਕਰੋ
ਸਰ੍ਹੋਂ ਦੇ ਤੇਲ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੁੱਜੇ ਹੋਏ ਹੱਥਾਂ ਤੇ ਪੈਰਾਂ  ‘ਤੇ ਲਗਾਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਮਾਲਿਸ਼ ਕਰਦੇ ਸਮੇਂ ਪੈਰਾਂ ਦੀਆਂ ਉਂਗਲਾਂ ਤੋਂ ਗੋਡਿਆਂ ਤੱਕ ਹੌਲੀ-ਹੌਲੀ ਰਗੜੋ। ਇਸ ਨਾਲ ਤੁਰੰਤ ਰਾਹਤ ਮਿਲੇਗੀ। ਮਾਲਿਸ਼ ਕਰਨ ਤੋਂ ਬਾਅਦ, ਆਪਣੇ ਹੱਥਾਂ ਤੇ ਪੈਰਾਂ ‘ਤੇ ਜੁਰਾਬਾਂ ਪਾਓ ਤਾਂ ਜੋ ਉਹ ਗਰਮ ਰਹਿਣ। ਤੁਸੀਂ ਚਾਹੋ ਤਾਂ ਸਰ੍ਹੋਂ ਦੇ ਤੇਲ ਦੀ ਬਜਾਏ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ।

 

swelling of the fingers and toes 2

ਕਾਲੀ ਮਿਰਚ ਦਾ ਪੇਸਟ ਲਗਾਓ
ਥੋੜ੍ਹੀ ਕਾਲੀ ਮਿਰਚ ਨੂੰ ਪੀਸ ਕੇ ਇਕ ਚੱਮਚ ਸਰ੍ਹੋਂ ਦੇ ਤੇਲ ਵਿਚ ਮਿਲਾ ਲਓ। ਹੁਣ ਇਸ ਨੂੰ ਸੁੱਜੀਆਂ ਉਂਗਲਾਂ ‘ਤੇ ਲਗਾਓ ਅਤੇ ਮਸਾਜ ਕਰੋ। ਇਸ ਨਾਲ ਤੁਹਾਨੂੰ ਖੁਜਲੀ ਅਤੇ ਜਲਣ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ, ਕਾਲੀ ਮਿਰਚ ਅਤੇ ਸਰ੍ਹੋਂ ਦੇ ਤੇਲ ਦਾ ਇਹ ਪੇਸਟ ਦਰਦ ਤੋਂ ਰਾਹਤ ਦਿਵਾਉਣ ਲਈ ਕਾਰਗਰ ਹੈ।

Related Post