ਕੀ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਸਕਾਰਾਤਮਕ ਬਦਲਾਅ ਤਾਂ ਅਪਣਾਓ ਇਹ ਟਿੱਪਸ

By  Pushp Raj January 8th 2024 06:40 PM

Tips to stay Positive: ਅਕਸਰ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਕਈ ਮੁਸ਼ਕਲ ਭਰੇ ਹਾਲਾਤਾਂ ਨਾਲ ਗੁਜ਼ਰਦੇ ਹਾਂ, ਪਰ ਇਹ ਮੁਸ਼ਕਲ ਹਾਲਾਤ ਉਸ ਸਮੇਂ ਹੋਰ ਔਖੇ ਹੋ ਜਾਂਦੇ ਹਨ ਜਦੋਂ ਸਾਡੇ ਦਿਮਾਗ ਉੱਤੇ ਨਾਕਾਰਾਤਮਕ ਵਿਚਾਰਾਂ ਦਾ ਪ੍ਰਭਾਵ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ  ਜ਼ਿੰਦਗੀ 'ਚ ਸਕਾਰਾਤਮਕ (positivity) ਬਦਲਾਅ ਕਿੰਝ ਕੀਤਾ ਜਾ ਸਕਦਾ ਹੈ।


ਕਿਉਂ ਆਉਂਦੇ ਨੇ ਨਾਕਾਰਾਤਮਕ ਵਿਚਾਰ
ਅਸੀਂ ਸਾਰੇ ਕਈ ਵਾਰ ਅਜਿਹੇ ਪੜਾਅ ਚੋਂ ਲੰਘਦੇ ਹਾਂ ਜਦੋਂ ਨਕਾਰਾਤਮਕਤਾ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ। ਹਰ ਵੇਲੇ ਆਪਣੇ ਬਾਰੇ ਬੁਰਾ ਸੋਚਣਾ ਨਾਲ ਜ਼ਿੰਦਗੀ ਬੋਝ ਵਾਂਗ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਨਾਕਾਰਾਤਮਕ ਵਿਚਾਰਾਂ ਨਾਲ ਮਹਿਜ਼ ਸਾਡਾ ਹੀ ਨੁਕਸਾਨ ਹੁੰਦਾ ਹੈ। ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜੋ ਤੁਸੀਂ ਸੋਚਦੇ ਹੋ ਉਹ ਹੀ ਹਾਡੇ ਨਾਲ ਹੁੰਦਾ ਹੈ। ਇਸ ਲਈ, ਆਪਣੇ ਨਕਾਰਾਤਮਕ ਵਿਚਾਰਾਂ ਨੂੰ ਛੱਡਣਾ ਅਤੇ ਸਕਾਰਾਤਮਕ ਹੋਣਾ ਮਹੱਤਵਪੂਰਨ ਹੈ। ਇਸ ਨਾਲ ਤੁਹਾਨੂੰ ਖੁਸ਼ੀ ਹੀ ਨਹੀਂ ਮਿਲੇਗੀ ਸਗੋਂ ਸਫਲਤਾ ਵੀ ਮਿਲੇਗੀ।

View this post on Instagram

A post shared by Stay Positive In Life⭐Mindset (@stay.positive.in.life)

 

ਸਕਾਰਾਤਮਕ ਰਹਿਣ ਲਈ ਇਹ ਸੁਝਾਅ ਲਾਭਦਾਇਕ ਹੋਣਗੇ 

ਖ਼ੁਦ 'ਤੇ ਭਰੋਸਾ ਰੱਖੋ
ਆਪਣੇ ਬਾਰੇ ਕਦੇ ਵੀ ਬੁਰਾ ਨਾ ਸੋਚੋ ਤੇ ਨਾਂ ਹੀ ਬੁਰਾ ਬੋਲੋ। ਕਿਉਂਕਿ ਜਦੋਂ ਤੁਸੀਂ ਆਪਣੇ ਬਾਰੇ ਬੁਰਾ ਸੋਚਦੇ ਹੋ ਜਾਂ ਬੋਲਦੇ ਹੋ, ਤਾਂ ਤੁਸੀਂ ਹਰ ਸਮੇਂ ਆਤਮ-ਵਿਸ਼ਵਾਸ ਵਿੱਚ ਰਹਿੰਦੇ ਹੋ। ਜੇਕਰ ਤੁਸੀਂ ਇਸ ਮੁਕਾਬਲੇ ਵਾਲੀ ਦੁਨੀਆ 'ਚ ਬਚਣਾ ਚਾਹੁੰਦੇ ਹੋ ਤਾਂ ਆਪਣੇ ਆਤਮਵਿਸ਼ਵਾਸ ਨੂੰ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਕਈ ਵਾਰ ਜਦੋਂ ਤੁਹਾਡਾ ਆਤਮ-ਵਿਸ਼ਵਾਸ ਘੱਟ ਹੁੰਦਾ ਹੈ, ਤਾਂ ਦੂਜਾ ਵਿਅਕਤੀ ਤੁਹਾਨੂੰ ਬੇਕਾਰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜ਼ਿੰਦਗੀ 'ਚ ਅੱਗੇ ਵਧਣ ਅਤੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਅੰਦਰ ਆਤਮ-ਵਿਸ਼ਵਾਸ ਹੈ ਤਾਂ ਅਸੀਂ ਅਸੰਭਵ ਨੂੰ ਵੀ ਸੰਭਵ ਬਣਾ ਸਕਦੇ ਹਾਂ।

ਆਪਣੇ ਦਿਲ ਦੀ  ਗੱਲ ਸੁਣੋ
ਜੇਕਰ ਤੁਸੀਂ ਕਦੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਤੇ ਉਸ ਦਾ ਸਹੀ ਫੈਸਲਾ ਨਹੀਂ ਲੈ ਪਾ ਰਹੇ ਤਾਂ ਦੂਜਿਆਂ ਦੇ ਕਹਿਣ 'ਤੇ ਅਜਿਹਾ ਕੁਝ ਨਾ ਕਰੋ ਤੇ ਨਾ ਹੀ ਕੋਈ ਫੈਸਲਾ ਲਵੋ। ਕਿਉਂਕਿ ਬਾਅਦ ਵਿੱਚ ਤੁਹਾਨੂੰ ਪਛਤਾਵਾ ਹੋਵੇਗਾ ਅਤੇ ਇਸ ਦਾ ਤੁਹਾਡੇ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਕਿਸੇ ਖ਼ਾਸ ਕੰਮ ਜਾਂ ਫੈਸਲੇ ਬਾਰੇ ਸੋਚਦੇ ਹੋ ਤਾਂ ਆਪਣੇ ਦਿਲ ਦੀ ਗੱਲ ਸੁਣ , ਤੁਸੀਂ ਸਭ ਦੀ ਸਲਾਹ ਲੈ ਸਕਦੇ ਹੋ ਪਰ ਕਰੋ ਆਪਣੇ ਹਿਸਾਬ ਨਾਲ। 

ਹਰ ਚੀਜ਼ ਲਈ ਸ਼ੁਕਰਗੁਜ਼ਾਰ ਹੋਵੋ
ਜ਼ਿੰਦਗੀ 'ਚ ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹੋ। ਕੁਝ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ, ਜੇ ਥੋੜ੍ਹੀ ਜਿਹੀ ਗੱਲ ਵੀ ਗ਼ਲਤ ਹੋ ਜਾਂਦੀ ਹੈ, ਤਾਂ ਅਸੀਂ ਆਪਣੇ ਆਪ ਨੂੰ ਅਤੇ ਆਪਣੀ ਜ਼ਿੰਦਗੀ ਨੂੰ ਕੋਸਦੇ ਹਾਂ. ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ। ਇਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ।

View this post on Instagram

A post shared by Stay Positive In Life⭐Mindset (@stay.positive.in.life)

 

ਦੂਜਿਆਂ ਬਾਰੇ ਮਾੜਾ ਨਾਂ ਬੋਲੋ
ਦੂਜਿਆਂ ਬਾਰੇ ਮਾੜਾ ਬੋਲਣ ਤੋਂ ਬਚੋ। ਜੇ ਤੁਸੀਂ ਦੂਜਿਆਂ ਬਾਰੇ ਮਾੜਾ ਬੋਲਦੇ ਹੋ ਜਾਂ ਹਰ ਸਮੇਂ ਉਨ੍ਹਾਂ ਪ੍ਰਤੀ ਨਫ਼ਰਤ ਰੱਖਦੇ ਹੋ, ਤਾਂ ਤੁਸੀਂ ਹਮੇਸ਼ਾ ਬੇਚੈਨ ਅਤੇ ਪਰੇਸ਼ਾਨ ਰਹੋਗੇ। ਤੁਸੀਂ ਉਦੋਂ ਹੀ ਸਕਾਰਾਤਮਕ ਰਹਿ ਸਕੋਗੇ ਜਦੋਂ ਤੁਸੀਂ ਦੂਜਿਆਂ ਬਾਰੇ ਵੀ ਚੰਗਾ ਸੋਚੋਗੇ।

ਹੋਰ ਪੜ੍ਹੋ: ਸਤਵਿੰਦਰ ਬੁੱਗਾ ਦੀਆਂ ਵਧਿਆਂ ਮੁਸ਼ਕਲਾਂ, ਭਰਾ ਦਵਿੰਦਰ ਬੁੱਗਾ ਨੇ ਗਾਇਕ ਦੇ ਖਿਲਾਫ ਹਾਈ ਕੋਰਟ 'ਚ ਕੀਤੀ ਪਹੁੰਚ  

ਮੈਡੀਟੇਸ਼ਨ ਕਰੋ 
ਮੋਬਾਈਲ ਫੋਨ ਤੇ ਇਲੈਕਟ੍ਰੋਨਿਕ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਨਕਾਰਾਤਮਕ ਸੰਦੇਸ਼ ਦੇਣ ਵਾਲੇ ਟੀਵੀ ਸੀਰੀਅਲਾਂ, ​​ਫਿਲਮਾਂ ਜਾਂ ਰੀਲਾਂ ਨੂੰ ਦੇਖਣਾ ਘੱਟ ਕਰੋ। ਤੁਸੀਂ ਆਪਣੇ ਖਾਲੀ ਸਮੇਂ ਵਿੱਚ ਮੈਡੀਟੇਸ਼ਨ ਕਰ ਸਕਦੇ ਹੋ। ਹਰ ਰੋਜ਼ ਮੈਡੀਟੇਸ਼ਨ ਕਰਨ ਨਾਲ ਮਨ ਨੂੰ ਸ਼ਾਂਤ ਰਹਿੰਦਾ ਹੈ ਤੇ ਸਰੀਰ ਵਿੱਚ ਨਵੀਂ ਊਰਜਾ, ਖੁਸ਼ੀ ਅਤੇ ਸਕਾਰਾਤਮਕਤਾ ਦਾ ਅਹਿਸਾਸ ਹੁੰਦਾ ਹੈ।

Related Post