Teddy Day 2024: ਰਿਸ਼ਤੇ 'ਚ ਪਿਆਰ ਬਰਕਰਾਰ ਰੱਖਣ ਲਈ ਆਪਣੇ ਸਾਥੀ ਨੂੰ ਗਿਫਟ ਕਰੋ ਟੈਡੀ ਬੀਅਰ
Teddy Day 2024: ਅੱਜ ਵੈਲੇਨਟਾਈਨ ਵੀਕ ਦਾ ਚੌਥਾ ਦਿਨ ਹੈ, ਜਿਸ ਨੂੰ ਟੈਡੀ ਡੇਅ (Teddy Day) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਵੈਲੇਨਟਾਈਨ ਵੀਕ (Valentine week) ਦਾ ਹਰ ਜੋੜਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਇਸ ਪੂਰੇ ਹਫਤੇ ਦੌਰਾਨ ਜੋੜੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਵੈਲੇਨਟਾਈਨ ਵੀਕ ਵਿੱਚ ਰੋਜ਼ ਡੇਅ, ਪ੍ਰਪੋਜ਼ ਡੇਅ ਅਤੇ ਚਾਕਲੇਟ ਡੇਅ (Chocolate Day) ਤੋਂ ਬਾਅਦ ਹੁਣ ਟੈਡੀ ਡੇਅ ਦੀ ਵਾਰੀ ਹੈ। ਆਓ ਅਸੀਂ ਤੁਹਾਨੂੰ ਟੈਡੀ ਡੇਅ (Happy Teddy Day) ਬਾਰੇ ਦੱਸਦੇ ਹਾਂ ਜੋ ਤੁਹਾਡੇ ਦਿਨ ਨੂੰ ਬੇਹੱਦ ਖ਼ਾਸ ਤੇ ਯਾਦਗਾਰ ਬਣਾ ਸਕਦਾ ਹੈ।
ਟੈਡੀ ਬੀਅਰ ਦੀ ਖੋਜ ਅਮਰੀਕਾ ਦੇ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਦੇ ਨਾਂਅ 'ਤੇ ਕੀਤੀ ਗਈ ਸੀ। ਟੈੱਡੀ ਡੇਅ ਖ਼ਾਸ ਤੌਰ `ਤੇ ਕੁੜੀਆਂ ਕਰਕੇ ਬਣਾਇਆ ਗਿਆ ਹੈ, ਕਿਉਂਕਿ ਕੁੜੀਆਂ ਜ਼ਿਆਦਾਤਰ ਸਟੱਫ਼ਡ ਟੁਆਏ ਯਾਨਿ ਟੈਡੀ ਬੀਅਰ ਵਰਗੇ ਖਿਡੌਣੇ ਪਸੰਦ ਕਰਦੀਆਂ ਹਨ। ਲੜਕੇ ਆਪਣੇ ਸਾਥੀ ਨੂੰ ਟੈਡੀ ਬੀਅਰ ਗਿਫਟ ਦੇ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ, ਇਸ ਲਈ 10 ਫਰਵਰੀ ਨੂੰ ਟੈਡੀ ਡੇਅ ਨੂੰ ਵੀ ਵੈਲੇਨਟਾਈਨ ਵੀਕ ਵਿੱਚ ਸ਼ਾਮਲ ਕੀਤਾ ਗਿਆ ਸੀ।
14 ਨਵੰਬਰ 1902 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਮਿਸੀਸਿਪੀ ਦੇ ਇੱਕ ਜੰਗਲ ਵਿੱਚ ਸ਼ਿਕਾਰ ਕਰਨ ਗਏ ਸਨ। ਉਨ੍ਹਾਂ ਦੇ ਨਾਲ ਸਹਾਇਕ ਹੋਲਟ ਕੋਲੀਰ ਵੀ ਮੌਜੂਦ ਸਨ। ਇੱਥੇ ਕੋਲੀਰ ਨੇ ਇੱਕ ਜ਼ਖਮੀ ਕਾਲੇ ਰਿੱਛ ਨੂੰ ਫੜ ਕੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ। ਸਹਾਇਕ ਨੇ ਫਿਰ ਰਾਸ਼ਟਰਪਤੀ ਤੋਂ ਭਾਲੂ ਨੂੰ ਗੋਲੀ ਮਾਰਨ ਦੀ ਇਜਾਜ਼ਤ ਮੰਗੀ ਪਰ ਰਿੱਛ ਨੂੰ ਜ਼ਖਮੀ ਹਾਲਤ ਵਿਚ ਦੇਖ ਕੇ ਰਾਸ਼ਟਰਪਤੀ ਰੂਜ਼ਵੈਲਟ ਦਾ ਦਿਲ ਪਿਘਲ ਗਿਆ ਅਤੇ ਉਸ ਨੇ ਜਾਨਵਰ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 16 ਨਵੰਬਰ ਨੂੰ ਵਾਸ਼ਿੰਗਟਨ ਪੋਸਟ ਅਖਬਾਰ ਨੇ ਇਸ ਘਟਨਾ `ਤੇ ਆਧਾਰਤ ਇੱਕ ਤਸਵੀਰ ਛਾਪੀ, ਜਿਸ `ਤੇ ਟੈੱਡੀ ਦਾ ਕਾਰਟੂਨ ਬਣਾਇਆ ਗਿਆ ਸੀ, ਤੇ ਇਸ ਦੇ ਨਾਲ ਤਤਕਾਲੀਨ ਰਾਸ਼ਟਰਪਤੀ ਦਾ ਵੀ ਕਾਰਟੂਨ ਸੀ।
ਹੋਰ ਪੜ੍ਹੋ: Happy Teddy Day 2024: ਟੈਡੀ ਡੇਅ 'ਤੇ ਆਪਣੇ ਪਾਰਟਨਰ ਭੇਜੋ ਇਹ ਕਿਊਟ ਤੇ ਪਿਆਰ ਭਰੇ ਸੰਦੇਸ਼
ਬਾਜ਼ਾਰ 'ਚ ਤੁਸੀਂ ਆਪਣੇ ਬਜਟ 'ਚ 100 ਰੁਪਏ ਤੋਂ ਲੈ ਕੇ 2 ਹਜ਼ਾਰ ਤੱਕ ਦੇ ਟੈਡੀ ਬੀਅਰ ਖਰੀਦ ਸਕਦੇ ਹੋ। ਟੈਡੀ ਡੇਅ ਤੁਹਾਡੇ ਸਾਥੀ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਦਾ ਸਭ ਤੋਂ ਵਧੀਆ ਦਿਨ ਹੈ। ਟੈਡੀ ਡੇਅ 'ਤੇ ਤੁਸੀਂ ਆਪਣੇ ਪਾਰਟਨਰ ਨੂੰ ਟੈਡੀ ਬੀਅਰ ਗਿਫ਼ਟ ਕਰਕੇ ਇਸ ਦਿਨ ਨੂੰ ਬਹੁਤ ਖਾਸ ਅਤੇ ਯਾਦਗਾਰ ਬਣਾ ਸਕਦੇ ਹੋ।