ਵਜ਼ਨ ਘਟਾਉਣ ਲਈ ਕੀ ਖਾਈਏ ਰੋਟੀ ਜਾਂ ਚੌਲ, ਜਾਣੋ ਕੀ ਕਹਿੰਦੇ ਹਨ ਮਾਹਿਰ

By  Shaminder February 8th 2024 05:30 PM

 ਵੱਧਦਾ ਹੋਇਆ ਵਜ਼ਨ ਅੱਜ ਹਰ ਕਿਸੇ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ । ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਵਜ਼ਨ ਘਟਾਉਣ ਦੇ ਲਈ ਕੋਸ਼ਿਸ਼ ਕਰਦਾ ਹੈ । ਕੋਈ ਐਕਸਰਸਾਈਜ਼ ਦਾ ਸਹਾਰਾ ਲੈਂਦਾ ਹੈ, ਕੋਈ ਆਪਣੇ ਖਾਣ ਪੀਣ ‘ਤੇ ਕੰਟਰੋਲ ਕਰਦਾ ਹੈ ਅਤੇ ਕੋਈ ਸੈਰ ‘ਤੇ ਜ਼ੋਰ ਦਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਜ਼ਨ ਘਟਾਉਣ ਦੇ ਲਈ ਰੋਟੀ (Roti) ਖਾਈਏ ਜਾਂ ਫਿਰ ਚੌਲ (Rice) । ਕਿਉਂਕਿ ਵਜ਼ਨ ਘਟਾਉਣ ‘ਚ ਡਾਈਟ ਵੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ।

 roti.jpg

ਹੋਰ ਪੜ੍ਹੋ : ਵਾਅਦੇ ਦੇ ਪੱਕੇ ਹਨ ਸਲਮਾਨ ਖ਼ਾਨ,ਕੈਂਸਰ ਨੂੰ ਮਾਤ ਦੇਣ ਵਾਲੇ ਨੌ ਸਾਲ ਦੇ ਜਗਨਵੀਰ ਸਿੰਘ ਨੂੰ ਮਿਲ ਕੇ ਨਿਭਾਇਆ ਸੀ ਵਾਅਦਾ

ਰੋਟੀ ਖਾਈਏ ਜਾਂ ਚੌਲ ? 

ਕੁਝ ਲੋਕਾਂ ਦਾ ਮੰਨਣਾ ਹੈ ਕਿ ਚੌਲ ਖਾਣ ਦੇ ਨਾਲ ਵਜ਼ਨ ਵੱਧਦਾ ਹੈ । ਜਿਸ ਤੋਂ ਬਾਅਦ ਚੌਲ ਖਾਣ ਦੇ ਸ਼ੁਕੀਨ ਲੋਕਾਂ ਨੂੰ ਇਸ ਗੱਲ ਦੀ ਵੀ ਚਿੰਤਾ ਹੋ ਜਾਂਦੀ ਹੈ ਕਿ ਉਹ ਚੌਲ ਖਾਣ ਜਾਂ ਨਾ । ਵਜ਼ਨ ਘੱਟ ਕਰਨ ਦੇ ਚੱਕਰ ‘ਚ ਕਈ ਲੋਕ ਰੋਟੀ ਘੱਟ ਕਰ ਦਿੰਦੇ ਹਨ ।ਜਿਸ ਕਾਰਨ ਕਈ ਵਾਰ ਕਮਜ਼ੋਰੀ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ।ਇੱਕ ਰਿਪੋਰਟ ਦੇ ਮੁਤਾਬਕ ਰੋਟੀ ਅਤੇ ਚੌਲਾਂ ‘ਚ ਮੌਜੂਦ ਪੌਸ਼ਟਿਕ ਤੱਤਾਂ ਦੇ ਅਧਾਰ ‘ਤੇ ਬਹੁਤ ਆਸਾਨੀ ਦੇ ਨਾਲ ਜਾਣਿਆਂ ਜਾ ਸਕਦਾ ਹੈ ਕਿ ਆਪਣੀ ਡਾਈਟ ‘ਚ ਕਿਹੜੀ ਡਾਈਟ ਬਿਹਤਰ ਹੈ। ਕੈਲੋਰੀ ਦੇ ਅਧਾਰ ‘ਤੇ ਵੇਖਿਆ ਜਾਵੇ ਤਾਂ ਚੌਲਾਂ ‘ਚ ਰੋਟੀ ਦੇ ਨਾਲੋਂ ਜ਼ਿਆਦਾ ਕੈਲਰੀਜ਼ ਹੁੰਦੀ ਹੈ।

Untitled (860 × 484px) (3).jpg

ਰੋਟੀ ਜਾਂ ਚੌਲ ‘ਚ ਪ੍ਰੋਟੀਨ ਅਤੇ ਫੈਟ ਦਾ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ।ਰੋਟੀ ‘ਚ ਫਾਈਬਰ ਦੀ ਮਾਤਰਾ ਚੌਲਾਂ ਦੇ ਨਾਲੋਂ ਚੌਗੁਣੀ ਹੁੰਦੀ ਹੈ ਅਤੇ ਵਿਟਾਮਿਨ ਏ ਦੀ ਮਾਤਰਾ ਸੋਲਾਂ ਗੁਣਾ ਜ਼ਿਆਦਾ ਹੁੰਦੀ ਹੈ। ਰੋਟੀ ‘ਚ ਚੌਲਾਂ ਦੇ ਮੁਾਕਬਲੇ ਆਇਰਨ, ਕੈਲਸ਼ੀਅਮ ਅਤੇ ਬੀ ਕੰਪਲੈਕਸ ਜ਼ਿਆਦਾ ਹੁੰਦਾ ਹੈ।ਜਦੋਂਕਿ ਚੌਲਾਂ ‘ਚ ਪੋਸ਼ਕ ਕਾਰਬੋਹਾਈਡ੍ਰੇਟ ਨਹੀਂ ਹੁੰਦਾ । ਇਸ ਦੇ ਸੇਵਨ ਦੇ ਨਾਲ ਬਲੱਡ ‘ਚ ਗਲੂਕੋਜ਼ ਲੈਵਲ ਵਧ ਜਾਂਦਾ ਹੈ। ਰੋਟੀ ‘ਚ ਇਹ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ।ਘੱਟ ਫਾਈਬਰ ਹੋਣ ਦੇ ਬਾਵਜੂਦ ਵੀ ਚੌਲ ਖਾਣ ਤੋਂ ਬਾਅਦ ਪੇਟ ਨਹੀਂ ਭਰਦਾ।ਜਦੋਂਕਿ ਰੋਟੀ ਖਾਣ ਦੇ ਨਾਲ ਪੇਟ ਵੀ ਭਰ ਜਾਂਦਾ ਹੈ ਅਤੇ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ।ਇਸ ਲਈ ਰੋਟੀ ਘੱਟ ਵੀ ਖਾਧੀ ਜਾਵੇ ਤਾਂ ਗੁਜ਼ਾਰਾ ਹੋ ਜਾਂਦਾ ਹੈ। ਪਰ ਚੌਲ ਖਾਣ ਦੇ ਨਾਲ ਦੁਬਾਰਾ ਤੋਂ ਭੁੱਖ ਲੱਗ ਜਾਂਦੀ ਹੈ । ਇਸ ਲਈ ਚੌਲ ਤੁਹਾਡਾ ਵਜ਼ਨ ਵਧਾ ਸਕਦੇ ਹਨ ।

 

Related Post