Kanwar Yatra 2023 : ਸ਼ਿਵ ਭਗਤਾਂ ਨੇ ਕਾਂਵੜ ਯਾਤਰਾ ਨਾਲ ਕੀਤੀ ਸਾਉਣ ਦੇ ਮਹੀਨੇ ਦੀ ਸ਼ੁਰੂਆਤ, ਆਪਣੀ ਕਾਂਵੜ ਯਾਤਰਾ ਦੌਰਾਨ ਨਾ ਕਰੋ ਇਹ ਗਲਤੀਆਂ

ਸ਼ਿਵ ਭਗਤਾਂ ਲਈ ਸਾਉਣ ਦਾ ਮਹੀਨਾ ਬੇਹੱਦ ਖ਼ਾਸ ਹੁੰਦਾ ਹੈ। ਇਸ ਦੌਰਾਨ ਸ਼ਿਵ ਭਗਤ ਕਾਂਵੜ ਯਾਤਰਾ 'ਚ ਪੈਦਲ ਅਤੇ ਲੰਬੀ ਯਾਤਰਾ ਕਰ ਕੇ ਕਾਂਵੜ 'ਚ ਗੰਗਾ ਨਦੀ ਦੇ ਪਵਿੱਤਰ ਜਲ ਭਰ ਕੇ ਲਿਆਉਂਦੇ ਹਨ ਤੇ ਇਸਨੂੰ ਭਗਵਾਨ ਸ਼ਿਵ ਨੂੰ ਚੜ੍ਹਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਨੂੰ ਗੰਗਾਜਲ ਚੜ੍ਹਾਉਣ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

By  Pushp Raj July 4th 2023 03:00 PM -- Updated: July 4th 2023 03:01 PM

Kanwar Yatra 2023 : ਅੱਜ ਤੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਸ਼ਿਵ ਭਗਤਾਂ ਲਈ ਸਾਉਣ ਦਾ ਮਹੀਨਾ ਬੇਹੱਦ ਖ਼ਾਸ ਹੁੰਦਾ ਹੈ। ਇਸ ਦੌਰਾਨ ਸ਼ਿਵ ਭਗਤ ਕਾਂਵੜ ਯਾਤਰਾ 'ਚ ਪੈਦਲ ਅਤੇ ਲੰਬੀ ਯਾਤਰਾ ਕਰ ਕੇ ਕਾਂਵੜ 'ਚ ਗੰਗਾ ਨਦੀ ਦੇ ਪਵਿੱਤਰ ਜਲ ਭਰ ਕੇ ਲਿਆਉਂਦੇ ਹਨ ਤੇ ਇਸਨੂੰ ਭਗਵਾਨ ਸ਼ਿਵ ਨੂੰ ਚੜ੍ਹਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਨੂੰ ਗੰਗਾਜਲ ਚੜ੍ਹਾਉਣ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।


ਹਰ ਸਾਲ ਵਾਂਗ ਇਸ ਵਾਰ ਸ਼ਿਵ ਭਗਤਾਂ ਨੇ ਆਪਣੀ ਕਾਂਵੜ ਯਾਤਰਾ ਰਾਹੀਂ ਸਾਉਣ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਕੀਤੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕਾਂਵੜ ਯਾਤਰਾ ਦੌਰਾਨ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਆਪਣੀ ਕਾਂਵੜ ਯਾਤਰਾ ਨੂੰ ਸਫਲ ਬਨਾਉਣਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਨਾਂ ਕਰੋ ਇਹ ਗਲਤੀਆਂ। 

ਇਹ ਚੀਜ਼ਾਂ ਨਾਂ ਰੱਖੋ ਨਾਲ 

ਜਦੋਂ ਵੀ ਅਸੀਂ ਕਾਂਵੜ ਲੈਣ ਜਾਂਦੇ ਹਾਂ ਤਾਂ ਸਾਨੂੰ ਚਮੜੇ ਦਾ ਕੋਈ ਵੀ ਸਾਮਾਨ ਜਿਵੇਂ ਕਿ ਚਮੜੇ ਦਾ ਪਰਸ, ਚਮੜੇ ਦੀ ਬੈਲਟ, ਚਮੜੇ ਦੀਆਂ ਜੁੱਤੀਆਂ, ਚੱਪਲਾਂ ਆਦਿ ਆਪਣੇ ਨਾਲ ਨਹੀਂ ਲੈ ਜਾਣੀ ਚਾਹੀਦੀ। ਕਿਉਂਕਿ ਚਮੜਾ ਜਾਨਵਰਾਂ ਦੀ ਖੱਲ ਤੋਂ ਬਣਾਇਆ ਜਾਂਦਾ ਹੈ ਜਿਸ ਕਾਰਨ ਸਾਨੂੰ ਹੱਤਿਆ ਦਾ ਪਾਪ ਲਗਦਾ ਹੈ। ਚਮੜੇ ਦਾ ਕੋਈ ਵੀ ਸਾਮਾਨ ਸਾਨੂੰ ਆਪਣੇ ਦੈਨਿਕ ਜੀਵਨ 'ਚ ਵੀ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।

ਹਮੇਸ਼ਾ ਚੰਗੇ ਸ਼ਬਦਾਂ ਦੀ ਕਰੋ ਵਰਤੋਂ

ਆਪਣੀ ਭਾਸ਼ਾ 'ਚ ਪਰਿਵਰਤਨ ਲਿਆਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਕਾਂਵੜ ਲੈਣ ਜਾਵੋ ਤਾਂ ਤੁਸੀਂ ਆਪਣੀ ਬੋਲੀ ਬਦਲ ਲਓ- ਜਿਵੇਂ ਕਿ ਕਿਸੇ ਲਈ ਵੀ ਗ਼ਲਤ ਭਾਸ਼ਾ ਦੀ ਵਰਤੋਂ ਕਰਨਾ - ਗਾਲ੍ਹਾਂ ਕੱਢਣੀਆਂ, ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਅਤੇ ਆਪਣੇ ਮਨ ਵਿੱਚ ਦੂਜਿਆਂ ਪ੍ਰਤੀ ਗ਼ਲਤ ਵਿਚਾਰ ਲਿਆਉਣਾ ਆਦਿ। ਇਹ ਸਭ ਕੁਝ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਕਾਂਵੜ ਯਾਤਰਾ ਦੌਰਾਨ ਤੁਹਾਨੂੰ ਮਿਲਣ ਵਾਲੇ ਸਾਰੇ ਲੋਕਾਂ ਨੂੰ ਭੋਲੇ ਅਤੇ ਭੋਲੇ ਦੇ ਨਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ।

 ਭਗਵਾਨ ਸ਼ਿਵ ਦਾ ਕਰੋ ਜਾਪ

ਜਿੱਥੋਂ ਤਕ ਹੋ ਸਕੇ ਨੰਗੇ ਪੈਰੀਂ ਕਾਂਵੜ ਦੀ ਯਾਤਰਾ ਕਰੋ ਕਿਉਂਕਿ ਇਸ ਨਾਲ ਆਤਮਿਕ ਬਲ ਮਿਲਦਾ ਹੈ ਅਤੇ ਤੁਹਾਡੀਆਂ ਮਨੋਕਾਮਨਾਵਾਂ ਜਲਦ ਪੂਰੀਆਂ ਹੁੰਦੀਆਂ ਹਨ। ਕਾਂਵੜ ਯਾਤਰਾ ਦੌਰਾਨ ਤੁਸੀਂ ਕਿਸੇ ਵੀ ਮੰਦਰ 'ਚ ਜਾ ਸਕਦੇ ਹੋ ਅਤੇ ਭੋਲੇਨਾਥ ਦੇ ਕਿਸੇ ਵੀ ਮੰਤਰ ਦਾ ਜਾਪ ਕਰ ਸਕਦੇ ਹੋ। ਓਮ ਨਮਹ ਸ਼ਿਵਾਏ ਦਾ ਜਾਪ ਕਰਨ ਨਾਲ ਭਗਵਾਨ ਭੋਲੇਨਾਥ ਜਲਦੀ ਪ੍ਰਸੰਨ ਹੋ ਜਾਂਦੇ ਹਨ।


ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ

ਯਾਤਰਾ ਦੌਰਾਨ ਸ਼ਰਾਬ, ਸਿਗਰਟ, ਪਾਨ ਮਸਾਲਾ ਤੇ ਸਭ ਤੋਂ ਮਹੱਤਵਪੂਰਨ ਭੰਗ ਵਰਗੇ ਹਰ ਕਿਸਮ ਦੇ ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਈ ਲੋਕ ਸਮਝਦੇ ਹਨ ਕਿ ਭੰਗ ਭੋਲੇਨਾਥ ਦਾ ਪ੍ਰਸ਼ਾਦ ਹੈ। ਪਰ ਇਸ ਦਾ ਵਰਣਨ ਕਿਸੇ ਪੁਸਤਕ ਜਾਂ ਪੁਰਾਣ ਵਿਚ ਨਹੀਂ ਮਿਲਦਾ। ਜੇਕਰ ਤੁਸੀਂ ਆਪਣੀ ਕਾਂਵੜ ਯਾਤਰਾ ਨੂੰ ਸਫਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਸਾਰੇ ਨਸ਼ਿਆਂ ਨੂੰ ਤਿਆਗ ਦੇਣਾ ਚਾਹੀਦਾ ਹੈ।

ਹੋਰ ਪੜ੍ਹੋ: ਅਫਸਾਨਾ ਖ਼ਾਨ ਤੇ ਅਮਰੀਕਨ ਰੈਪਰ ਰਾਜਾ ਕੁਮਾਰ ਜਲਦ ਹੀ ਲੈ ਕੇ ਆਉਣਗੇ ਨਵਾਂ ਪ੍ਰੋਜੈਕਟ, ਵਾਇਰਲ ਹੋ ਰਹੀਆਂ ਤਸਵੀਰਾਂ

ਕਿਵੇਂ ਦਾ ਹੋਵੇ ਭੋਜਨ

ਯਾਤਰਾ ਦੌਰਾਨ ਸ਼ੁੱਧ ਸਾਤਵਿਕ ਭੋਜਨ ਲੈਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦਾ ਮਾਸਾਹਾਰੀ ਨਹੀਂ ਵਰਤਣਾ ਚਾਹੀਦਾ, ਇੱਥੋਂ ਤਕ ਕਿ ਲਸਣ ਤੇ ਪਿਆਜ਼ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਜ਼ਮੀਨ 'ਤੇ ਬੈਠ ਕੇ ਖਾਣਾ ਖਾਓ। ਜ਼ਮੀਨ 'ਤੇ ਹੀ ਸੌਣਾ ਚਾਹੀਦਾ ਹੈ।


Related Post